ਸੀਆਈਏ ਸਟਾਫ ਜਲੰਧਰ ਨੇ ਗੈਗਸਟਰਾਂ ਦਾ ਤੋੜਿਆ ਨੈਟਵਰਕ, ਚਾਰ ਗ੍ਰਿਫਤਾਰ

ਜਲੰਧਰ, 18 ਮਈ 2026 : ਜਲੰਧਰ ਸੀਆਈਏ ਸਟਾਫ ਨੇ ਅੱਜ ਵੱਡੀ ਕਾਰਵਾਈ ਕਰਦਿਆਂ ਗੈਗਸਟਰਾਂ ਦਾ ਨੈਟਵਰਕ ਤੋੜਦਿਆਂ ਗੋਲਡੀ ਬਰਾੜ ਗੈਗ ਨਾਲ ਸਬੰਧਿਤ ਚਾਰ ਸੂਟਰਾਂ ਨੂੰ ਗ੍ਰਿਫਤਾਰ ਕਰਨ ਵਿਚ ਸਫਲਤਾ ਹਾਸਲ ਕੀਤੀ ਹੈ।
ਜਾਣਕਾਰੀ ਦੇ ਅਨੁਸਾਰ ਪੁਲਿਸ ਨੇ ਮੁਲਜ਼ਮਾਂ ਕੋਲੋਂ ਅੱਠ ਨਾਜਾਇਜ਼ ਪਿਸਤੌਲ, 45 ਜਿੰਦਾ ਕਾਰਤੂਸ ਅਤੇ ਇੱਕ ਚਾਂਦੀ ਰੰਗ ਦੀ ਸਵਿਫਟ ਕਾਰ ਬਰਾਮਦ ਕੀਤੀ ਹੈ।

ਇਹ ਕਾਰਵਾਈ ਪੁਲਿਸ ਕਮਿਸ਼ਨਰ ਧਨਪ੍ਰੀਤ ਕੌਰ ਦੇ ਦਿਸ਼ਾ-ਨਿਰਦੇਸ਼ਾਂ ਹੇਠ ਕੀਤੀ ਗਈ। ਪੁਲਿਸ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਕੁਝ ਨੌਜਵਾਨ ਹਥਿਆਰਾਂ ਨਾਲ ਲੈਸ ਹੋ ਕੇ ਕਿਸੇ ਵੱਡੀ ਵਾਰਦਾਤ ਨੂੰ ਅੰਜਾਮ ਦੇਣ ਦੀ ਤਿਆਰੀ ਵਿੱਚ ਹਨ।

ਸੂਚਨਾ ਮਿਲਣ ਮਗਰੋਂ ਸੀਆਈਏ ਟੀਮ ਨੇ ਕੈਂਟ ਰੋਡ ਅਤੇ ਅਰਬਨ ਅਸਟੇਟ ਫੇਜ਼-2 ਇਲਾਕੇ ਵਿੱਚ ਨਾਕਾਬੰਦੀ ਕਰਕੇ ਕਾਰਵਾਈ ਕੀਤੀ ਅਤੇ ਚਾਰਾਂ ਮੁਲਜ਼ਮਾਂ ਨੂੰ ਕਾਬੂ ਕਰ ਲਿਆ।

ਪੁਲਿਸ ਵੱਲੋਂ ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਦੀ ਪਛਾਣ ਸੁਖਵੰਤ ਸਿੰਘ ਉਰਫ਼ ਸੁੱਖਾ ਸ਼ੇਖੋਂ, ਜੁਗਰਾਜ ਸਿੰਘ, ਗੁਰਪ੍ਰੀਤ ਸਿੰਘ ਅਤੇ ਨੀਰਜ ਵਜੋਂ ਹੋਈ ਹੈ। ਜਾਂਚ ਦੌਰਾਨ ਸਾਹਮਣੇ ਆਇਆ ਹੈ ਕਿ ਮੁੱਖ ਮੁਲਜ਼ਮ ਸੁੱਖਾ ਸ਼ੇਖੋਂ ਖ਼ਿਲਾਫ਼ ਪਹਿਲਾਂ ਹੀ ਕਰੀਬ 10 ਅਪਰਾਧਿਕ ਕੇਸ ਦਰਜ ਹਨ, ਜਿਨਾ ਕੋਲੋ ਹੋਰ ਪੁਛਗਿਛ ਜਾਰੀ ਹੈ।

Scroll to Top