ਅਹਿਮਦਾਬਾਦ, 12 ਮਈ 2026 : ਆਈਪੀਐਲ 2026 ਵਿੱਚ ਅੱਜ ਇੱਕ ਮਹੱਤਵਪੂਰਨ ਮੁਕਾਬਲਾ ਖੇਡਿਆ ਜਾਣਾ ਹੈ, ਜੋਕਿ ਸਨਰਾਈਜ਼ਰਜ਼ ਹੈਦਰਾਬਾਦ ਅਤੇ ਗੁਜਰਾਤ ਟਾਈਟਨਸ ਦੀਆਂ ਟੀਮਾਂ ਵਿਚਾਲੇ ਹੋਵੇਗਾ।
ਜਿਕਰਯੋਗ ਹੈ ਕਿ ਨਰਿੰਦਰ ਮੋਦੀ ਸਟੇਡੀਅਮ ਵਿੱਚ ਹੋਣ ਵਾਲਾ ਇਹ ਮੈਚ ਸ਼ਾਮ 7 ਵਜੇ ਸ਼ੁਰੂ ਹੋਵੇਗਾ ਅਤੇ ਦੋਵਾਂ ਟੀਮਾਂ ਲਈ ਅੰਕ ਸੂਚੀ ਦੇ ਹਿਸਾਬ ਨਾਲ ਕਾਫ਼ੀ ਅਹਿਮ ਮੰਨਿਆ ਜਾ ਰਿਹਾ ਹੈ।
ਹੈਦਰਾਬਾਦ ਅਤੇ ਗੁਜਰਾਤ ਦੋਵਾਂ ਨੇ ਹੁਣ ਤੱਕ 11-11 ਮੈਚ ਖੇਡ ਕੇ 14 ਅੰਕ ਹਾਸਲ ਕੀਤੇ ਹਨ। ਇਸ ਵੇਲੇ ਸਨਰਾਈਜ਼ਰਜ਼ ਦੂਜੇ ਸਥਾਨ ‘ਤੇ ਮੌਜੂਦ ਹੈ, ਜਦਕਿ ਗੁਜਰਾਤ ਟਾਈਟਨਸ ਬਿਹਤਰ ਨੈੱਟ ਰਨ ਰੇਟ ਦੇ ਆਧਾਰ ‘ਤੇ ਤੀਜੇ ਨੰਬਰ ‘ਤੇ ਕਾਬਜ਼ ਹੈ।
ਅੱਜ ਦੇ ਮੁਕਾਬਲੇ ਦੀ ਖ਼ਾਸ ਗੱਲ ਇਹ ਹੈ ਕਿ ਜੇਹੜੀ ਟੀਮ ਇਹ ਮੈਚ ਜਿੱਤੇਗੀ, ਉਹ ਸਿੱਧਾ ਅੰਕ ਸੂਚੀ ਦੇ ਸਿਖਰ ‘ਤੇ ਪਹੁੰਚ ਜਾਵੇਗੀ। ਇਸ ਕਰਕੇ ਕ੍ਰਿਕਟ ਪ੍ਰੇਮੀਆਂ ਨੂੰ ਇੱਕ ਰੋਮਾਂਚਕ ਅਤੇ ਟੱਕਰਭਰਾ ਮੈਚ ਦੇਖਣ ਨੂੰ ਮਿਲ ਸਕਦਾ ਹੈ।