ਦਿੱਲੀ, 9 ਮਈ : ਇਰਾਨ, ਅਮਰੀਕਾ ਤੇ ਇਜਰਾਇਲ ਵਿਚਾਲੇ ਹੋਈ ਜਗਬੰਦੀ ਤੋ ਬਾਅਦ ਵੀ ਇਰਾਨ ਵਲੋ ਅਮਰੀਕਾ ਉਪਰ ਦੋਸ ਲਗਾਏ ਜਾ ਰਹੇ ਹਨ, ਉਨਾ ਕਿਹਾਕਿ ਹੁਣ ਅਮਰੀਕਾ ਵਲੋ ਸਟਰੇਟ ਆਫ ਹਾਰਮੂਜ ਵਿਖੇ ਫੌਜੀ ਕਾਰਵਾਈਆਂ ਕੀਤੀਆਂ ਜਾ ਰਹੀਆਂ ਹਨ, ਜੋਕਿ ਨਾ ਸਹਿਨਯੋਗ ਹਨ। ਉਨ੍ਹਾਂ ਚਿਤਾਵਨੀ ਦਿੱਤੀ ਕਿ ਫਾਰਸ ਦੀ ਖਾੜੀ ਅਤੇ ਹੋਰਮੁਜ਼ ਦੇ ਜਲਡਮਰੂ ਵਿੱਚ ਅਮਰੀਕਾ ਦੀ ਲਗਾਤਾਰ ਫੌਜੀ ਗਤੀਵਿਧੀ ਦੇ “ਵਿਨਾਸ਼ਕਾਰੀ ਸਿੱਟੇ” ਨਿਕਲ ਸਕਦੇ ਹਨ ਜੋ ਖੇਤਰ ਤੋਂ ਬਾਹਰ ਤੱਕ ਫੈਲ ਸਕਦੇ ਹਨ ਅਤੇ ਅੰਤਰਰਾਸ਼ਟਰੀ ਸ਼ਾਂਤੀ ਤੇ ਸੁਰੱਖਿਆ ਲਈ ਖਤਰਾ ਪੈਦਾ ਕਰ ਸਕਦੇ ਹਨ।
ਜਿਕਰਯੋਗ ਹੈ ਕਿ ਬੀਤੇ ਕੁਝ ਸਮੇ ਤੋ ਇਰਾਨ, ਅਮਰੀਕਾ,ਇਜਰਾਇਲ ਵਿਚਾਲੇ ਭਿਆਨਕ ਕਾਰਵਾਈਆਂ ਚਲ ਰਹੀਆਂ ਹਨ, ਜੋਕਿ ਵੱਡੀ ਚਿੰਤਾ ਦਾ ਵਿਸਾ ਹੈ। ਹੁਣ ਇਰਾਨ ਵਲੋ ਆਈ.ਆਰ.ਆਈ.ਬੀ. ਦੁਆਰਾ ਦਿੱਤੇ ਗਏ ਹਵਾਲੇ ਅਨੁਸਾਰ ਇਰਾਵਾਨੀ ਨੇ ਪੱਤਰ ਵਿੱਚ ਕਿਹਾ, “ਇਨ੍ਹਾਂ ਕਾਰਵਾਈਆਂ ਦੇ ਨਤੀਜਿਆਂ ਲਈ ਸੰਯੁਕਤ ਰਾਜ ਅਮਰੀਕਾ ਪੂਰੀ ਤਰ੍ਹਾਂ ਜ਼ਿੰਮੇਵਾਰ ਹੋਵੇਗਾ।”