ਨਵੀਂ ਦਿੱਲੀ, 06 ਮਈ 2026 : ਭਾਰਤ ਅਤੇ ਵੀਅਤਨਾਮ ਦਰਮਿਆਨ ਦੋਪੱਖੀ ਰਿਸ਼ਤਿਆਂ ਨੂੰ ਹੋਰ ਮਜ਼ਬੂਤੀ ਦੇਣ ਵੱਲ ਇੱਕ ਅਹਿਮ ਕਦਮ ਚੁੱਕਦੇ ਹੋਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬੁੱਧਵਾਰ ਨੂੰ ਦਿੱਲੀ ਸਥਿਤ ਹੈਦਰਾਬਾਦ ਹਾਊਸ ਵਿਖੇ ਵੀਅਤਨਾਮ ਦੇ ਰਾਸ਼ਟਰਪਤੀ ਨਾਲ ਵਿਸਤ੍ਰਿਤ ਚਰਚਾ ਕੀਤੀ। ਇਹ ਦੌਰਾ ਤੋ ਲਾਮ ਦੀ ਭਾਰਤ ਲਈ ਪਹਿਲੀ ਰਾਜਕੀ ਯਾਤਰਾ ਦਾ ਹਿੱਸਾ ਹੈ।
ਇਸਤੋਂ ਪਹਿਲਾਂ ਦਿਨ ਵਿੱਚ ਰਾਸ਼ਟਰਪਤੀ ਭਵਨ ਵਿੱਚ ਰਸਮੀ ਸਮਾਰੋਹ ਦੌਰਾਨ ਦਰੋਪਤੀ ਮੁਰਮੂ ਅਤੇ ਪ੍ਰਧਾਨ ਮੰਤਰੀ ਨੇ ਉਨ੍ਹਾਂ ਦਾ ਸਵਾਗਤ ਕੀਤਾ। ਸਮਾਗਮ ਦੌਰਾਨ ਰਵਾਇਤੀ ਪਹਿਰਾਵੇ ਵਿੱਚ ਬੱਚਿਆਂ ਵੱਲੋਂ ਦੋਵਾਂ ਦੇਸ਼ਾਂ ਦੇ ਝੰਡੇ ਲਹਿਰਾ ਕੇ ਗਰਮਜੋਸ਼ੀ ਨਾਲ ਅਭਿਨੰਦਨ ਕੀਤਾ ਗਿਆ, ਜੋ ਦੋਨੋਂ ਦੇਸ਼ਾਂ ਦੀ ਦੋਸਤੀ ਨੂੰ ਦਰਸਾਉਂਦਾ ਸੀ।
ਭਾਰਤ ਪਹੁੰਚਣ ਤੋਂ ਪਹਿਲਾਂ ਰਾਸ਼ਟਰਪਤੀ ਤੋ ਲਾਮ ਨੇ ਬਿਹਾਰ ਦੇ Mahabodhi Temple ਵਿੱਚ ਮੱਥਾ ਟੇਕਿਆ ਅਤੇ ਆਧਿਆਤਮਿਕ ਦਰਸ਼ਨ ਕੀਤੇ। ਬਿਹਾਰ ਵਿੱਚ ਉਨ੍ਹਾਂ ਦਾ ਸਵਾਗਤ ਮੁੱਖ ਮੰਤਰੀ ਸਮਰਾਟ ਚੌਧਰੀ ਵੱਲੋਂ ਕੀਤਾ ਗਿਆ। ਬਾਅਦ ਵਿੱਚ ਉਹ ਦਿੱਲੀ ਪਹੁੰਚੇ, ਜਿੱਥੇ ਹਵਾਈ ਅੱਡੇ ‘ਤੇ ਕੇਂਦਰੀ ਗ੍ਰਹਿ ਰਾਜ ਮੰਤਰੀ ਨਿਤਿਆਨੰਦ ਰਾਏ ਨੇ ਉਨ੍ਹਾਂ ਦੀ ਅਗਵਾਨੀ ਕੀਤੀ।