ਪੱਛਮੀ ਬੰਗਾਲ ‘ਚ : ਹੋਇਆ ਖੇਲਾ : ਸਿਆਸੀ ਪਲਟਾਅ ਦੇ ਸੰਕੇਤ : ਭਾਜਪਾ ਬਹੁਮਤ ਦੇ ਨੇੜੇ

ਕੋਲਕਾਤਾ, 4 ਮਈ 2026 : ਪੱਛਮੀ ਬੰਗਾਲ ਦੀ ਸਿਆਸਤ ਵਿੱਚ ਵੱਡਾ ਖੇਲਾ ਹੋਣ ਜਾ ਰਿਹਾ ਹੈ, ਜਿਥੇ ਵੋਟਾਂ ਦੀ ਗਿਣਤੀ ਦੌਰਾਨ ਆ ਰਹੇ ਰੁਝਾਨ ਇੱਕ ਵੱਡੇ ਬਦਲਾਅ ਵੱਲ ਇਸ਼ਾਰਾ ਕਰ ਰਹੇ ਹਨ। ਤਾਜ਼ਾ ਅੰਕੜਿਆਂ ਮੁਤਾਬਕ ਭਾਰਤੀ ਜਨਤਾ ਪਾਰਟੀ ਨੇ ਬਹੁਮਤ ਦਾ ਅੰਕੜਾ ਪਾਰ ਕਰਨ ਵੱਲ ਮਜ਼ਬੂਤ ਕਦਮ ਬਣਾ ਲਿਆ ਹੈ, ਜਿਸ ਨਾਲ ਸੂਬੇ ਦੀ ਸਿਆਸੀ ਦਿਸ਼ਾ ਬਦਲਦੀ ਨਜ਼ਰ ਆ ਰਹੀ ਹੈ।

ਦੂਜੇ ਪਾਸੇ, ਆਲ ਇੰਡੀਆ ਤ੍ਰਿਣਮੂਲ ਕਾਂਗਰਸ ਜੋ ਪਿਛਲੇ ਕਈ ਸਾਲਾਂ ਤੋਂ ਸੱਤਾ ‘ਤੇ ਕਾਬਜ਼ ਰਹੀ ਹੈ, ਇਸ ਵਾਰ ਕਾਫ਼ੀ ਪਿੱਛੇ ਰਹਿੰਦੀ ਦਿਖ ਰਹੀ ਹੈ। ਮਮਤਾ ਬੈਨਰਜੀ ਦੀ ਅਗਵਾਈ ਵਾਲੀ ਪਾਰਟੀ ਨੂੰ ਉਹਨਾਂ ਖੇਤਰਾਂ ਵਿੱਚ ਵੀ ਚੁਣੌਤੀ ਮਿਲੀ ਹੈ ਜਿੱਥੇ ਉਹ ਲੰਮੇ ਸਮੇਂ ਤੋਂ ਮਜ਼ਬੂਤ ਮੰਨੀ ਜਾਂਦੀ ਸੀ।

ਦਸ ਦਈਏ ਕਿ ਵਿਸ਼ਲੇਸ਼ਕਾਂ ਅਨੁਸਾਰ ਲੰਮੇ ਸਮੇਂ ਤੱਕ ਸੱਤਾ ਵਿੱਚ ਰਹਿਣ ਨਾਲ ਜਨਤਾ ਵਿੱਚ ਅਸੰਤੁਸ਼ਟੀ ਪੈਦਾ ਹੋਈ ਹੈ। ਵਿਕਾਸ ਦੀ ਰਫ਼ਤਾਰ ‘ਤੇ ਸਵਾਲ, ਰੁਜ਼ਗਾਰ ਦੇ ਘੱਟ ਮੌਕੇ ਅਤੇ ਸਰਕਾਰੀ ਯੋਜਨਾਵਾਂ ਦੇ ਸੀਮਿਤ ਪ੍ਰਭਾਵ ਨੇ ਵੋਟਰਾਂ ਨੂੰ ਬਦਲਾਅ ਵੱਲ ਧੱਕਿਆ ਹੈ। ਖਾਸ ਕਰਕੇ ਨੌਜਵਾਨ ਅਤੇ ਸ਼ਹਿਰੀ ਵੋਟਰਾਂ ਨੇ ਇਸ ਵਾਰ ਨਵੀਂ ਚੋਣ ਕਰਨ ਨੂੰ ਤਰਜੀਹ ਦਿੱਤੀ।

ਪਿਛੇ ਰਹਿਣ ਕਿ ਹਨ ਮੁੱਖ ਕਾਰਨ

ਇਸ ਤੋਂ ਇਲਾਵਾ, ਭ੍ਰਿਸ਼ਟਾਚਾਰ ਨਾਲ ਜੁੜੇ ਮਾਮਲੇ—ਜਿਵੇਂ ਰਾਸ਼ਨ ਅਤੇ ਭਰਤੀ ਘਪਲੇ—ਵੀ ਟੀਐਮਸੀ ਦੀ ਛਵੀ ‘ਤੇ ਅਸਰ ਪਾਉਂਦੇ ਦਿਖੇ। ਪਾਰਟੀ ਵੱਲੋਂ ਕਈ ਮੌਜੂਦਾ ਵਿਧਾਇਕਾਂ ਨੂੰ ਟਿਕਟ ਨਾ ਦੇ ਕੇ ਛਵੀ ਸੁਧਾਰਨ ਦੀ ਕੋਸ਼ਿਸ਼ ਕੀਤੀ ਗਈ, ਪਰ ਇਹ ਰਣਨੀਤੀ ਵੋਟਰਾਂ ਨੂੰ ਪ੍ਰਭਾਵਿਤ ਕਰਨ ਵਿੱਚ ਨਾਕਾਮ ਰਹੀ।
ਮੌਜੂਦਾ ਰੁਝਾਨ ਦਰਸਾਉਂਦੇ ਹਨ ਕਿ ਪੱਛਮੀ ਬੰਗਾਲ ਵਿੱਚ ਇੱਕ ਨਵਾਂ ਸਿਆਸੀ ਅਧਿਆਇ ਸ਼ੁਰੂ ਹੋ ਸਕਦਾ ਹੈ, ਜਿਸ ਨਾਲ ਸੂਬੇ ਦੀ ਸਿਆਸਤ ਵਿੱਚ ਵੱਡੇ ਬਦਲਾਅ ਦੀ ਸੰਭਾਵਨਾ ਬਣ ਗਈ ਹੈ।

Scroll to Top