ਅਹਿਮਦਾਬਾਦ, 30 ਅਪ੍ਰੈਲ 2026 : ਇੰਡੀਅਨ ਪ੍ਰੀਮੀਅਰ ਲੀਗ ਵਿੱਚ ਅੱਜ ਰੋਮਾਂਚਕ ਮੁਕਾਬਲਾ ਵੇਖਣ ਨੂੰ ਮਿਲੇਗਾ, ਜਿੱਥੇ ਰੋਅਲ ਚੈਲੰਜਰਸ ਬੇਗਲੁਰੂ ਅਤੇ ਗੁਜਰਾਤ ਟਾਈਟਨਸ ਆਮਨੇ-ਸਾਮਨੇ ਹੋਣਗੀਆਂ। ਇਹ ਮੈਚ ਨਰਿੰਦਰ ਮੋਦੀ ਸਟੇਡੀਅਮਵਿੱਚ ਸ਼ਾਮ 7:30 ਵਜੇ ਸ਼ੁਰੂ ਹੋਵੇਗਾ।
ਜਾਣਕਾਰੀ ਦੇ ਅਨੁਸਾਰ ਇਸ ਸੀਜ਼ਨ ਵਿੱਚ ਦੋਵਾਂ ਟੀਮਾਂ ਦੀ ਇਹ ਦੂਜੀ ਭਿੜੰਤ ਹੋਵੇਗੀ। ਪਹਿਲੀ ਟੱਕਰ ਵਿੱਚ ਬੰਗਲੁਰੂ ਨੇ ਗੁਜਰਾਤ ਨੂੰ 5 ਵਿਕਟਾਂ ਨਾਲ ਹਰਾਇਆ ਸੀ। ਅੱਜ ਦਾ ਮੁਕਾਬਲਾ ਦੋਹਾਂ ਟੀਮਾਂ ਦਰਮਿਆਨ ਨੌਵਾਂ ਮੈਚ ਹੋਵੇਗਾ, ਜਿਸ ਕਾਰਨ ਮੁਕਾਬਲਾ ਹੋਰ ਵੀ ਦਿਲਚਸਪ ਬਣ ਗਿਆ ਹੈ।
ਅੰਕ ਸੂਚੀ ਵਿੱਚ ਬੰਗਲੁਰੂ ਇਸ ਸਮੇਂ ਦੂਜੇ ਸਥਾਨ ‘ਤੇ ਹੈ ਅਤੇ ਉਸਨੇ 8 ਵਿੱਚੋਂ 6 ਮੈਚ ਜਿੱਤੇ ਹਨ। ਜੇਕਰ ਟੀਮ ਅੱਜ ਵੀ ਜਿੱਤ ਦਰਜ ਕਰਦੀ ਹੈ ਤਾਂ 14 ਅੰਕਾਂ ਨਾਲ ਸਿਖਰ ‘ਤੇ ਕਬਜ਼ਾ ਕਰ ਸਕਦੀ ਹੈ। ਦੂਜੇ ਪਾਸੇ, ਗੁਜਰਾਤ ਦੀ ਟੀਮ 8 ਵਿੱਚੋਂ 4 ਜਿੱਤਾਂ ਅਤੇ 4 ਹਾਰਾਂ ਨਾਲ ਸੰਤੁਲਿਤ ਪ੍ਰਦਰਸ਼ਨ ਕਰ ਰਹੀ ਹੈ ਅਤੇ ਅੱਜ ਦਾ ਮੈਚ ਜਿੱਤ ਕੇ ਸਥਿਤੀ ਮਜ਼ਬੂਤ ਕਰਨ ਦੀ ਕੋਸ਼ਿਸ਼ ਕਰੇਗੀ। ਦੋਵਾਂ ਟੀਮਾਂ ਵਿਚਕਾਰ ਹੁਣ ਤੱਕ ਖੇਡੇ ਗਏ ਮੁਕਾਬਲਿਆਂ ਵਿੱਚ ਬੰਗਲੁਰੂ ਨੇ 4 ਅਤੇ ਗੁਜਰਾਤ ਨੇ 3 ਮੈਚ ਜਿੱਤੇ ਹਨ, ਜਿਸ ਨਾਲ ਇਹ ਟੱਕਰ ਹਮੇਸ਼ਾਂ ਨਜ਼ਦੀਕੀ ਰਹੀ ਹੈ। ਇਸ ਲਈ ਅੱਜਵੀ ਇਹ ਮੁਕਾਬਲਾ ਰੋਮਾਂਚਕ ਰਹੇਗਾ।