ਟੋਰਾਂਟੋ, 17 ਅਪ੍ਰੈਲ 2026 : ਕੈਨੇਡਾ ਵਿਚ ਵੱਡੀ ਚੋਰੀ ਦੇ ਇਕ ਮਾਮਲੇ ਵਿਚ ਪੰਜ ਭਾਰਤੀ ਵਿਅਕਤੀਆਂ ਨੂੰ ਗ੍ਰਿਫਤਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ।
ਜਾਣਕਾਰੀ ਦੇ ਅਨੁਸਾਰ ਪੁਲਿਸ ਅਨੁਸਾਰ ਮੁਲਜ਼ਮਾਂ ਦੀ ਪਛਾਣ ਮਨਵੀਰ ਸਿੰਘ (21), ਸਰਬਜੀਤ ਸਿੰਘ (32), ਦਿਲਖਾਬ ਸਿੰਘ (21), ਜੈਸਕਵਨ ਮੱਲ੍ਹੀ (23) — ਜੋ ਸਾਰੇ ਬਰੈਂਪਟਨ ਦੇ ਰਹਿਣ ਵਾਲੇ ਹਨ — ਅਤੇ ਕਰਨ ਕੁਮਾਰ (25), ਨਿਵਾਸੀ ਹੈਮਿਲਟਨ ਵਜੋਂ ਹੋਈ ਹੈ।
ਦਸ ਦਈਏ ਕਿ ਕੈਨੇਡਾ ਵਿੱਚ ਵੱਡੀ ਆਟੋ-ਕਾਰਗੋ ਚੋਰੀ ਦੇ ਮਾਮਲੇ ਦਾ ਪਰਦਾਫਾਸ਼ ਕਰਦੇ ਹੋਏ ਪੁਲਿਸ ਨੇ 20 ਲੱਖ ਡਾਲਰ ਤੋਂ ਵੱਧ ਕੀਮਤ ਦੀ ਕੈਨਾਬਿਸ ਲੈ ਕੇ ਜਾ ਰਹੇ ਟ੍ਰੇਲਰ ਦੀ ਚੋਰੀ ਸਬੰਧੀ ਭਾਰਤੀ ਮੂਲ ਦੇ ਪੰਜ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ। ਗ੍ਰਿਫਤਾਰ ਕੀਤੇ ਗਏ ਸ਼ੱਕੀਆਂ ਕੋਲੋਂ ਦੋ ਗੈਰਕਾਨੂੰਨੀ ਹਥਿਆਰ ਵੀ ਬਰਾਮਦ ਕੀਤੇ ਗਏ ਹਨ।
ਜਾਣਕਾਰੀ ਮੁਤਾਬਕ ਆਟੋ ਕਾਰਗੋ ਥੈਫਟ ਯੂਨਿਟ ਨੇ ਚੋਰੀਸ਼ੁਦਾ ਟ੍ਰੇਲਰ ਅਤੇ ਹਥਿਆਰਾਂ ਦੀ ਬਰਾਮਦਗੀ ਤੋਂ ਬਾਅਦ ਇਹ ਕਾਰਵਾਈ ਕੀਤੀ। 15 ਅਪ੍ਰੈਲ 2026 ਨੂੰ ਜਾਂਚ ਟੀਮ ਮਿਸੀਸਾਗਾ ਵਿੱਚ ਮੈਕਲਾਫਲਿਨ ਰੋਡ ਅਤੇ ਹਾਈਵੇਅ 401 ਦੇ ਨੇੜੇ ਪਹੁੰਚੀ, ਜਿੱਥੇ ਉਨ੍ਹਾਂ ਨੂੰ ਨਿਆਗਰਾ ਖੇਤਰ ਤੋਂ ਚੋਰੀ ਹੋਇਆ ਟ੍ਰੇਲਰ ਮਿਲਿਆ।
ਤਫ਼ਤੀਸ਼ ਦੌਰਾਨ ਸਾਹਮਣੇ ਆਇਆ ਕਿ ਟ੍ਰੇਲਰ ਵਿੱਚ ਕਈ ਡਿਸਪੈਂਸਰੀਆਂ ਲਈ ਵੱਡੀ ਮਾਤਰਾ ਵਿੱਚ ਕੈਨਾਬਿਸ ਉਤਪਾਦ ਲਿਜਾਏ ਜਾ ਰਹੇ ਸਨ। ਪੁਲਿਸ ਨੇ ਨੇੜਲੇ ਇਲਾਕੇ ਵਿੱਚ ਕੁਝ ਸ਼ੱਕੀ ਵਿਅਕਤੀਆਂ ਨੂੰ ਦੇਖਿਆ, ਜੋ ਬਾਅਦ ਵਿੱਚ ਇਸ ਚੋਰੀ ਨਾਲ ਜੁੜੇ ਹੋਏ ਪਾਏ ਗਏ। ਪੁਲਸ ਨੇ ਇਸ ਮਾਮਲੇ ਦੀ ਜਾਂਚ ਸੁਰੂ ਕਰ ਦਿਤੀ ਹੈ।