Breaking

ਪੰਜਾਬ ਹੁਣ ‘ਉੱਡਦਾ ਪੰਜਾਬ’ ਤੋਂ ‘ਪੜ੍ਹਦਾ ਪੰਜਾਬ’ ਬਣ ਗਿਆ ਹੈ: ਹਰਜੋਤ ਸਿੰਘ ਬੈਂਸ     ਭਗਵੰਤ ਮਾਨ ਸਰਕਾਰ ਨੇ ਸਕੂਲੀ ਬੁਨਿਆਦੀ ਢਾਂਚੇ ਵਿੱਚ 2,300 ਕਰੋੜ ਰੁਪਏ ਕੀਤੇ ਨਿਵੇਸ਼ : ਹਰਜੋਤ ਸਿੰਘ ਬੈਂਸ     ਵਿਧਾਨ ਸਭਾ ਨੇ ‘ਪੰਜਾਬ ਰੈਗੂਲੇਸ਼ਨ ਆਫ਼ ਫੀਸ ਆਫ਼ ਅਣ-ਏਡਿਡ ਐਜੂਕੇਸ਼ਨਲ ਇੰਸਟੀਚਿਊਸ਼ਨਜ਼ ਬਿੱਲ ਪਾਸ ਕੀਤਾ     ਨੀਤੀ ਆਯੋਗ ਦੀ ਰੈਂਕਿੰਗ ਵਿੱਚ ਪੰਜਾਬ ਨੇ ਕੇਰਲ ਨੂੰ ਪਛਾੜਿਆ; ਰਿਪੋਰਟ ਕਾਰਡ ਪੇਸ਼ ਕੀਤਾ     ਅੱਜ ਦੇਸ਼ ਭਰ ‘ਚੋਂ ਸਕੂਲੀ ਸਿੱਖਿਆ ਵਿੱਚ ਮੋਹਰੀ ਬਣ ਕੇ ਉਭਰਿਆ ਪੰਜਾਬ : ਹਰਜੋਤ ਸਿੰਘ ਬੈਂਸ     ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਲੁਧਿਆਣਾ ਨੂੰ ਦੋ ਹੋਰ ‘ਸਕੂਲ ਆਫ਼ ਐਮੀਨੈਂਸ’ ਦਾ ਤੋਹਫ਼ਾ     ਮੁਲਤਾਨੀ ਮੱਲ ਮੋਦੀ ਕਾਲਜ ਵਿਖੇ ਪੰਜਾਬੀ ਫ਼ਿਲਮ ‘ਯਾਰ ਜਿਗਰੀ ਕਸੂਤੀ ਡਿਗਰੀ’ ਦੇ ਪ੍ਰੋਮੋਸ਼ਨਲ ਪ੍ਰੋਗਰਾਮ ਦਾ ਆਯੋਜਨ     ਮੋਦੀ ਕਾਲਜ ਵੱਲੋਂ ਵਿਦਿਆਰਥੀਆਂ ਲਈ ਸਟਾਕ ਮਾਰਕੀਟ ਸੰਚਾਲਨ ਵਿੱਚ ਸਮਰ ਪ੍ਰੈਕਟੀਕਲ ਸਿਖਲਾਈ ਆਯੋਜਿਤ     ਨੀਟ ਪ੍ਰੀਖਿਆ ਵਿਵਾਦ : ਕੇਦਰੀ ਸਿਖਿਆ ਮੰਤਰੀ ਧਰਮੇਦਰ ਪ੍ਰਧਾਨ ਨੇ ਦਿੱਤਾ ਅਸਤੀਫਾ     ਮੁਲਤਾਨੀ ਮੱਲ ਮੋਦੀ ਕਾਲਜ ਵੱਲੋਂ ਨਵੇਂ ਅਕਾਦਮਿਕ ਸੈਸ਼ਨ 26-27 ਲਈ ਓਰੀਐਂਟੇਸ਼ਨ ਪ੍ਰੋਗਰਾਮ ਆਯੋਜਿਤ
Thursday, 27 Aug 2026 | 5:04 am

+91 90915 01313 , +91 90916 01313

punjabbanni@gmail.com
punjabbani@yahoo.com

ਯੋਗੀ ਸਰਕਾਰ ਦਾ ਵੱਡਾ ਫੈਸਲਾ : ਸਿੱਖਿਆ ਮਿੱਤਰਾਂ ਤੇ ਇੰਸਟ੍ਰਕਟਰਾਂ ਦੇ ਮਾਣਭੱਤੇ ‘ਚ ਵੱਡਾ ਇਜਾਫਾ

ਯੋਗੀ ਸਰਕਾਰ ਦਾ ਵੱਡਾ ਫੈਸਲਾ : ਸਿੱਖਿਆ ਮਿੱਤਰਾਂ ਤੇ ਇੰਸਟ੍ਰਕਟਰਾਂ ਦੇ ਮਾਣਭੱਤੇ ‘ਚ ਵੱਡਾ ਇਜਾਫਾ

ਲਖਨਊ, 7 ਅਪ੍ਰੈਲ 2026 : ਸਿੱਖਿਆ ਖੇਤਰ ਨਾਲ ਜੁੜੇ ਕਰਮਚਾਰੀਆਂ ਨੂੰ ਰਾਹਤ ਦਿੰਦਿਆਂ ਯੋਗੀ ਆਦਿਤਿਆਨਾਥ ਦੀ ਅਗਵਾਈ ਹੇਠ ਹੋਈ ਕੈਬਨਿਟ ਬੈਠਕ ਵਿੱਚ ਸਿੱਖਿਆ ਮਿੱਤਰਾਂ ਅਤੇ ਪਾਰਟ-ਟਾਈਮ ਇੰਸਟ੍ਰਕਟਰਾਂ ਦੇ ਮਾਣਭੱਤੇ ਵਿੱਚ ਵੱਡਾ ਵਾਧਾ ਮਨਜ਼ੂਰ ਕਰ ਲਿਆ ਗਿਆ ਹੈ।

ਨਵੇਂ ਫੈਸਲੇ ਅਨੁਸਾਰ, ਸਿੱਖਿਆ ਮਿੱਤਰਾਂ ਦਾ ਮਾਣਭੱਤਾ 10,000 ਰੁਪਏ ਤੋਂ ਵਧਾ ਕੇ 18,000 ਰੁਪਏ ਕਰ ਦਿੱਤਾ ਗਿਆ ਹੈ, ਜਦਕਿ ਪਾਰਟ-ਟਾਈਮ ਇੰਸਟ੍ਰਕਟਰਾਂ ਨੂੰ ਹੁਣ 9,000 ਰੁਪਏ ਦੀ ਥਾਂ 17,000 ਰੁਪਏ ਮਿਲਣਗੇ। ਇਹ ਵਧੇ ਹੋਏ ਭੁਗਤਾਨ 1 ਮਈ ਤੋਂ ਲਾਗੂ ਹੋਣਗੇ।
ਕੈਬਨਿਟ ਮੀਟਿੰਗ ਤੋਂ ਬਾਅਦ ਜਾਣਕਾਰੀ ਦਿੰਦਿਆਂ ਮੁੱਢਲੇ ਸਿੱਖਿਆ ਮੰਤਰੀ ਸੰਦੀਪ ਸਿੰਘ ਨੇ ਦੱਸਿਆ ਕਿ ਸਰਕਾਰ ਲਗਾਤਾਰ ਸਿੱਖਿਆ ਨਾਲ ਜੁੜੇ ਵਰਗਾਂ ਦੀ ਭਲਾਈ ਲਈ ਕਦਮ ਚੁੱਕ ਰਹੀ ਹੈ।

ਉਨ੍ਹਾਂ ਕਿਹਾ ਕਿ 2017 ਵਿੱਚ ਸਰਕਾਰ ਬਣਨ ਸਮੇਂ ਸਿੱਖਿਆ ਮਿੱਤਰਾਂ ਦਾ ਮਾਣਭੱਤਾ 3,500 ਰੁਪਏ ਸੀ, ਜਿਸਨੂੰ ਪਹਿਲਾਂ 10,000 ਤੱਕ ਵਧਾਇਆ ਗਿਆ ਅਤੇ ਹੁਣ ਇਸਨੂੰ 18,000 ਰੁਪਏ ਕੀਤਾ ਗਿਆ ਹੈ।
ਉਨ੍ਹਾਂ ਇਹ ਵੀ ਦੱਸਿਆ ਕਿ ਰਾਜ ਦੇ ਸਕੂਲਾਂ ਵਿੱਚ 27,000 ਤੋਂ ਵੱਧ ਪਾਰਟ-ਟਾਈਮ ਇੰਸਟ੍ਰਕਟਰ ਸੇਵਾ ਨਿਭਾ ਰਹੇ ਹਨ, ਅਤੇ ਉਨ੍ਹਾਂ ਦੇ ਮਾਣਭੱਤੇ ਵਿੱਚ ਵਾਧਾ ਕਰਨ ਦਾ ਫੈਸਲਾ ਵੀ ਕੈਬਨਿਟ ਵੱਲੋਂ ਸਹਿਮਤੀ ਨਾਲ ਲਿਆ ਗਿਆ ਹੈ।

Scroll to Top