ਭਾਰਤੀ ਨੌਸੈਨਾ ਨੂੰ ਮਿਲੇਗੀ ਨਵੀਂ ਤਾਕਤ: ‘ਅਰੀਦਮਨ’ ਅੱਜ ਬੇੜੇ ਵਿੱਚ ਸ਼ਾਮਲ

ਦਿੱਲੀ, 3 ਅਪ੍ਰੈਲ : ਭਾਰਤੀ ਨੌਸੈਨਾ ਹੁਣ ਹੋਰ ਵੀ ਤਾਕਤਵਰ ਹੋਣ ਜਾ ਰਹੀ ਹੈ ਕਿਉਕਿ ਉਸਦੇ ਬੇੜੇ ਵਿਚ ਅਰੀਦਮਨ ਪਣਡੁੱਬੀ ਸ਼ਾਮਲ ਹੋਣ ਜਾ ਰਹੀ ਹੈ। ਜਾਣਕਾਰੀ ਦੇ ਅਨੁਸਾਰ ਇਹ ਤੀਜੀ ਸਵਦੇਸ਼ੀ ਪਰਮਾਣੂ ਸੰਚਾਲਿਤ ਬੈਲਿਸਟਿਕ ਮਿਜ਼ਾਈਲ ਸਮਰੱਥਾ ਵਾਲੀ ਪਣਡੁੱਬੀ ਹੈ।
ਸੂਤਰਾਂ ਅਨੁਸਾਰ, ‘ਅਰੀਦਮਨ’ ਪੂਰੀ ਤਰ੍ਹਾਂ ਤਿਆਰ ਹੈ ਅਤੇ ਅੱਜ ਇਸਦੀ ਅਧਿਕਾਰਕ ਤੌਰ ‘ਤੇ ਸ਼ਾਮਲ ਹੋਣ ਦੀ ਪ੍ਰਕਿਰਿਆ ਪੂਰੀ ਕੀਤੀ ਜਾਵੇਗੀ, ਜਿਸ ਨਾਲ ਭਾਰਤ ਦੀ ਨਿਊਕਲੀਅਰ ਟ੍ਰਾਇਐਡ ਹੋਰ ਮਜ਼ਬੂਤ ਹੋਵੇਗੀ।

ਦਸ ਦਈਏ ਕਿ ਨੌਸੈਨਾ ਵਿੱਚ ਇਸ ਤਰ੍ਹਾਂ ਦੀਆਂ ਪਣਡੁੱਬੀਆਂ ਨੂੰ ਸ਼ਿਪ ਸਬਮਰਸੀਬਲ ਬੈਲਿਸਟਿਕ ਨਿਊਕਲੀਅਰ ਦੇ ਰੂਪ ਵਿੱਚ ਜਾਣਿਆ ਜਾਂਦਾ ਹੈ, ਜੋ ਦੇਸ਼ ਦੀ ਰਣਨੀਤਿਕ ਤਾਕਤ ਦਾ ਅਹਿਮ ਹਿੱਸਾ ਹੁੰਦੀਆਂ ਹਨ। ਇਸਤੋਂ ਪਹਿਲਾਂ ਭਾਰਤ ‘ਆਈਐੱਨਐੱਸ ਅਰੀਹੰਤ’ (2016) ਅਤੇ ‘ਆਈਐੱਨਐੱਸ ਅਰੀਘਾਤ’ (2024) ਨੂੰ ਵੀ ਬੇੜੇ ਵਿੱਚ ਸ਼ਾਮਲ ਕਰ ਚੁੱਕਾ ਹੈ, ਜੋ ਅਰੀਹੰਤ ਕਲਾਸ ਦਾ ਹਿੱਸਾ ਹਨ। ਇਸ ਮੌਕੇ ਸੀਨੀਅਰ ਲੀਡਰਸਿ਼ਪ ਤੇ ਰਖਿਆ ਮੰਤਰੀ ਵੀ ਮੌਜੂਦ ਸਨ।

Scroll to Top