ਯੂਪੀ ਨੂੰ ਟ੍ਰਿਲੀਅਨ ਡਾਲਰ ਅਰਥਵਿਵਸਥਾ ਬਣਾਉਣ ਵੱਲ ਕਦਮ : ਅਡਾਨੀ ਨੇ ਯੋਗੀ ਦੇ ਵਿਜ਼ਨ ਨੂੰ ਦਿੱਤਾ ਸਮਰਥਨ

ਦਿੱਲੀ, 3 ਅਪ੍ਰੈਲ : ਉੱਤਰ ਪ੍ਰਦੇਸ਼ ਨੂੰ ਦੇਸ਼ ਦਾ ਸਭ ਤੋਂ ਵੱਡਾ ਆਰਥਿਕ ਕੇਂਦਰ ਬਣਾਉਣ ਦੇ ਟੀਚੇ ਵੱਲ ਵੱਡੀ ਤਰੱਕੀ ਕਰਦਿਆਂ ਉਦਯੋਗਪਤੀ ਗੌਤਮ ਅਡਾਨੀ ਨੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਨਾਲ ਮੁਲਾਕਾਤ ਕਰਕੇ ਰਾਜ ਦੇ ਵਿਕਾਸ ਵਿਜ਼ਨ ਦੀ ਖੁੱਲ੍ਹ ਕੇ ਪ੍ਰਸ਼ੰਸਾ ਕੀਤੀ।

ਲਖਨਊ ਵਿੱਚ ਹੋਈ ਇਸ ਅਹਿਮ ਮੀਟਿੰਗ ਦੌਰਾਨ ਅਡਾਨੀ ਗਰੁੱਪ ਦੇ ਚੇਅਰਮੈਨ ਨੇ ਉੱਤਰ ਪ੍ਰਦੇਸ਼ ਦੇ ਆਰਥਿਕ ਵਿਕਾਸ ਲਈ ਸਰਕਾਰ ਦੀਆਂ ਯੋਜਨਾਵਾਂ ‘ਤੇ ਚਰਚਾ ਕੀਤੀ ਅਤੇ ਪੂਰਾ ਸਹਿਯੋਗ ਦੇਣ ਦਾ ਭਰੋਸਾ ਦਿੱਤਾ। ਮੀਟਿੰਗ ਤੋਂ ਬਾਅਦ ਉਨ੍ਹਾਂ ਨੇ ਸੋਸ਼ਲ ਮੀਡੀਆ ਪਲੇਟਫਾਰਮ ‘ਐਕਸ’ ‘ਤੇ ਆਪਣੀ ਪ੍ਰਤੀਕ੍ਰਿਆ ਸਾਂਝੀ ਕਰਦੇ ਹੋਏ ਯੋਗੀ ਸਰਕਾਰ ਦੇ ਦੂਰਦਰਸ਼ੀ ਦ੍ਰਿਸ਼ਟੀਕੋਣ ਦੀ ਸਰਾਹਨਾ ਕੀਤੀ।

ਅਡਾਨੀ ਨੇ ਮੁੱਖ ਮੰਤਰੀ ਵੱਲੋਂ ਤਿਆਰ ਕੀਤੇ ਗਏ ਉਸ ਵਿਸਥਾਰਕ ਬਲੂਪ੍ਰਿੰਟ ਦਾ ਜ਼ਿਕਰ ਕੀਤਾ, ਜਿਸਦਾ ਮਕਸਦ 2030 ਤੱਕ ਉੱਤਰ ਪ੍ਰਦੇਸ਼ ਦੀ ਅਰਥਵਿਵਸਥਾ ਨੂੰ 1 ਟ੍ਰਿਲੀਅਨ ਅਮਰੀਕੀ ਡਾਲਰ ਤੱਕ ਲੈ ਜਾਣਾ ਅਤੇ 2047 ਤੱਕ ਇਸਨੂੰ 6 ਟ੍ਰਿਲੀਅਨ ਡਾਲਰ ਤੱਕ ਪਹੁੰਚਾਉਣਾ ਹੈ। ਉਨਾ ਹੋਰ ਵੀ ਕਈ ਮੁਦਿਆਂ ਨੂੰ ਲੈ ਕੇ ਵਿਚਾਰ ਚਰਚਾ ਕੀਤੀ।

Scroll to Top