ਚੰਡੀਗੜ੍ਹ, 28 ਮਾਰਚ 2026 : ਵਿਦੇਸ਼ਾਂ ਅੰਦਰ ਜੰਗ ਵਰਗੇ ਮਾਹੌਲ ਕਾਰਨ ਪੰਜਾਬ ਵਿਚ ਫੈਲ ਰਹੀਆਂ ਲਾਕਡਾਊਨ ਦੀਆਂ ਅਫਵਾਹਾਂ ਦੇ ਕਾਰਨ ਲੋਕ ਬਹੁਤ ਜਿਆਦਾ ਸਹਿਮੇ ਪਏ ਹਨ, ਇਸ ਲਈ ਪੰਜਾਬ ਦੇ ਮੁੱਖ ਮੰਤਰੀ ਨੇ ਲੋਕਾਂ ਨੂੰ ਆਖਿਆ ਕਿ ਉਨਾ ਦੀ ਘਬਰਾਉਣ ਦੀ ਲੋੜ ਨਹੀ, ਪੰਜਾਬ ਵਿਚ ਅਜਿਹਾ ਕੋਈ ਖਤਰਾ ਨਹੀ ਹੈ।
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਸੂਬਾ ਵਾਸੀਆਂ ਨੂੰ ਵੱਡੀ ਰਾਹਤ ਦਿੰਦਿਆਂ ਸਪੱਸ਼ਟ ਕੀਤਾ ਹੈ ਕਿ ਪੰਜਾਬ ਵਿੱਚ ਕਿਸੇ ਵੀ ਤਰ੍ਹਾਂ ਦੇ ਲੌਕਡਾਊਨ ਦੀ ਕੋਈ ਸੰਭਾਵਨਾ ਨਹੀਂ ਹੈ। ਮੁੱਖ ਮੰਤਰੀ ਨੇ ਦੱਸਿਆ ਕਿ ਹਾਲ ਹੀ ਵਿੱਚ ਨਰਿੰਦਰ ਮੋਦੀ ਵੱਲੋਂ ਸਾਰੇ ਰਾਜਾਂ ਦੇ ਮੁੱਖ ਮੰਤਰੀਆਂ ਨਾਲ ਹੋਈ ਮੀਟਿੰਗ ਦੌਰਾਨ ਮੌਜੂਦਾ ਹਾਲਾਤਾਂ ‘ਤੇ ਵਿਸਥਾਰ ਨਾਲ ਵਿਚਾਰ ਕੀਤਾ ਗਿਆ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਇਸ ਵੇਲੇ ਗੈਸ ਸਿਲੰਡਰਾਂ ਦਾ ਲਗਭਗ 6 ਦਿਨਾਂ, ਪੈਟਰੋਲ ਦਾ 12 ਦਿਨਾਂ ਅਤੇ ਡੀਜ਼ਲ ਦਾ 14 ਦਿਨਾਂ ਦਾ ਪੂਰਾ ਸਟਾਕ ਮੌਜੂਦ ਹੈ, ਇਸ ਲਈ ਲੋਕਾਂ ਨੂੰ ਘਬਰਾਉਣ ਜਾਂ ਵੱਧ ਸਟਾਕ ਇਕੱਠਾ ਕਰਨ ਦੀ ਲੋੜ ਨਹੀਂ ਹੈ।
ਮੁੱਖ ਮੰਤਰੀ ਨੇ ਚੇਤਾਵਨੀ ਦਿੰਦਿਆਂ ਕਿਹਾ ਕਿ ਜੇ ਕਿਸੇ ਵੀ ਪੈਟਰੋਲ ਪੰਪ ‘ਤੇ ਬੇਵਜ੍ਹਾ ਲਾਈਨਾਂ ਲਗਾਈਆਂ ਗਈਆਂ ਜਾਂ ਵਸਤੂਆਂ ਨੂੰ ਮਹਿੰਗੇ ਭਾਅ ‘ਤੇ ਵੇਚਣ ਦੀ ਕੋਸ਼ਿਸ਼ ਕੀਤੀ ਗਈ ਤਾਂ ਸਖ਼ਤ ਕਾਰਵਾਈ ਕੀਤੀ ਜਾਵੇਗੀ।