ਦਿੱਲੀ ‘ਚ ਵੱਡਾ ਹਥਿਆਰ ਤਸੱਕਰੀ ਗਿਰੋਹ ਬੇਨਕਾਬ, 10 ਵਿਅਕਤੀ ਕੀਤੇ ਗ੍ਰਿਫ਼ਤਾਰ

ਨਵੀਂ ਦਿੱਲੀ, 25 ਮਾਰਚ 2026 : ਰਾਜਧਾਨੀ ਵਿੱਚ ਗੈਰ-ਕਾਨੂੰਨੀ ਹਥਿਆਰਾਂ ਦੀ ਤਸਕਰੀ ਖ਼ਿਲਾਫ਼ ਵੱਡੀ ਕਾਰਵਾਈ ਕਰਦਿਆਂ ਦਿਲੀ ਪੁਲਸ ਦੀ ਕ੍ਰਾਈਮ ਬ੍ਰਾਂਚ ਨੇ ਇੱਕ ਅੰਤਰਰਾਸ਼ਟਰੀ ਮਾਡਿਊਲ ਦਾ ਪਰਦਾਫਾਸ਼ ਕੀਤਾ ਹੈ। ਇਸ ਕਾਰਵਾਈ ਦੌਰਾਨ 10 ਤਸਕਰਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।

ਜਾਣਕਾਰੀ ਦੇ ਅਨੁਸਾਰ ਮੁਲਜ਼ਮਾਂ ਦੇ ਕਬਜ਼ੇ ‘ਚੋਂ ਵਿਦੇਸ਼ੀ ਬਣੇ ਹਥਿਆਰਾਂ ਦਾ ਵੱਡਾ ਜ਼ਖੀਰਾ ਬਰਾਮਦ ਕੀਤਾ ਗਿਆ ਹੈ, ਜਿਸ ਵਿੱਚ ਸਬ-ਮਸ਼ੀਨ ਗਨ, ਆਟੋਮੈਟਿਕ ਪਿਸਤੌਲ ਅਤੇ ਲਗਭਗ 200 ਰਾਊਂਡ ਗੋਲਾ-ਬਾਰੂਦ ਸ਼ਾਮਲ ਹਨ।

ਜਾਂਚ ਦੌਰਾਨ ਸਾਹਮਣੇ ਆਇਆ ਹੈ ਕਿ ਇਹ ਪੂਰਾ ਨੈੱਟਵਰਕ ਪੁਰਾਣੀ ਦਿੱਲੀ ਦੇ ਵਾਲਡ ਸਿਟੀ ਇਲਾਕੇ ਤੋਂ ਚੱਲ ਰਿਹਾ ਸੀ ਅਤੇ ਇਸਦੇ ਤਾਰ ਪਾਕਿਸਤਾਨ ਅਤੇ ਨੇਪਾਲ, ਬੰਗਲਾਦੇਸ਼ ਨਾਲ ਜੁੜੇ ਹੋਏ ਸਨ। ਪੁਲਿਸ ਨੇ ਕੁੱਲ 21 ਵਿਦੇਸ਼ੀ ਹਥਿਆਰ ਬਰਾਮਦ ਕੀਤੇ ਹਨ, ਜਿਨ੍ਹਾਂ ਵਿੱਚ ਸਟੋਗਰ, ਪੀਐਕਸ-5.7, ਪੀਐਕਸ-3, ਸ਼ੈਡੋ ਸੀਜ਼ੈਡ, ਬੇਰੇਟਾ, ਟੌਰਸ ਅਤੇ ਵਾਲਥਰ ਵਰਗੀਆਂ ਪਿਸਤੌਲਾਂ ਸ਼ਾਮਲ ਹਨ। ਖ਼ਾਸ ਤੌਰ ‘ਤੇ ਪੀਐਕਸ-5.7 ਪਿਸਤੌਲ ਦੀ ਬਰਾਮਦਗੀ ਨੂੰ ਗੰਭੀਰ ਮੰਨਿਆ ਜਾ ਰਿਹਾ ਹੈ, ਕਿਉਂਕਿ ਇਹ ਹਥਿਆਰ ਆਮ ਤੌਰ ‘ਤੇ ਖ਼ਾਸ ਸੁਰੱਖਿਆ ਬਲਾਂ ਵੱਲੋਂ ਵਰਤਿਆ ਜਾਂਦਾ ਹੈ।

Scroll to Top