ਨਵੀਂ ਦਿੱਲੀ, 25 ਮਾਰਚ 2026 : ਇਰਾਨ, ਅਮਰੀਕਾ, ਇਜਰਾਇਲ ਵਿਚਾਲੇ ਜਿਥੇ ਇਕ ਪਾਸੇ ਭਾਰੀ ਤਣਾਅ ਚਲ ਰਿਹਾ ਹੈ, ਉਥੇ ਦੂਸਰੇ ਪਾਸੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨਾਲ ਫੋਨ ‘ਤੇ ਗੱਲਬਾਤ ਮਗਰੋਂ ਕਿਹਾ ਕਿ ਭਾਰਤ ਪੱਛਮੀ ਏਸ਼ੀਆ ਵਿੱਚ ਫੌਰੀ ਸ਼ਾਂਤੀ ਬਹਾਲੀ ਅਤੇ ਤਣਾਅ ਘਟਾਉਣ ਦੀ ਹਮਾਇਤ ਕਰਦਾ ਹੈ।
ਦੋਵੇਂ ਆਗੂਆਂ ਵਿਚਾਲੇ ਗੱਲਬਾਤ ਦੌਰਾਨ ਖ਼ਾਸ ਤੌਰ ‘ਤੇ ਸਟਰੇਟ ਆਫ ਹਾਰਮੂਜ ਨੂੰ ਜਹਾਜ਼ਾਂ ਦੀ ਆਵਾਜਾਈ ਲਈ ਸੁਰੱਖਿਅਤ ਬਣਾਉਣ ਅਤੇ ਖੇਤਰ ਵਿੱਚ ਸਥਿਰਤਾ ਕਾਇਮ ਕਰਨ ਦੇ ਮਸਲੇ ‘ਤੇ ਚਰਚਾ ਹੋਈ। ਇਹ ਜਲਮਾਰਗ ਵਿਸ਼ਵ ਵਪਾਰ ਅਤੇ ਤੇਲ ਸਪਲਾਈ ਲਈ ਬਹੁਤ ਅਹਿਮ ਮੰਨਿਆ ਜਾਂਦਾ ਹੈ।
ਦਸ ਦਈਏ ਕਿ ਇਰਾਨ ਦੇ ਫੌਜੀ ਅਤੇ ਸਿਆਸੀ ਆਗੂਆਂ ਨੇ ਅਮਰੀਕੀ ਬਿਆਨਾਂ ਨੂੰ ਨਕਾਰ ਦਿੱਤਾ ਹੈ। ਇਰਾਨੀ ਫੌਜ ਦੀ ਸਿਖਰਲੀ ਕਮਾਂਡ ‘ਖ਼ਾਤਮ-ਅਲ ਅਨਬੀਆ’ ਦੇ ਤਰਜਮਾਨ ਮੇਜਰ ਜਨਰਲ ਅਲੀ ਅਬਦੁੱਲਾਹੀ ਆਲੀਆਬਾਦੀ ਨੇ ਕਿਹਾ ਕਿ ਉਨਾਂ ਦੀ ਫੌਜ ਪੂਰੀ ਜਿੱਤ ਤੱਕ ਲੜਾਈ ਜਾਰੀ ਰੱਖੇਗੀ, ਜਿਸ ਨਾਲ ਖੇਤਰ ਵਿੱਚ ਤਣਾਅ ਹੋਰ ਵੱਧਣ ਦੇ ਸੰਕੇਤ ਮਿਲ ਰਹੇ ਹਨ।