ਆਸਟਰੇਲੀਆ ਵਿਚ ਅਮਰੀਕਾ ਨੇ ਕੀਤਾ ਮਿਜਾਈਲ ਟੈਸਟ, ਦੱਸਿਆ ਰੁਟੀਨ ਪ੍ਰੋਗਰਾਮ ਦਾ ਹਿੱਸਾ

ਕੈਨਬਰਾ, 24 ਮਾਰਚ 2026 : ਆਸਟਰੇਲੀਆ ਵਿਚ ਚੱਲ ਰਹੀਆਂ ਸੈਨਿਕ ਗਤੀਵਿਧੀਆਂ ਨੂੰ ਲੈ ਕੇ ਉੱਠ ਰਹੀਆਂ ਚਰਚਾਵਾਂ ਅਤੇ ਅਫਵਾਹਾਂ ‘ਤੇ ਸਰਕਾਰ ਨੇ ਸਫਾਈ ਦਿੱਤੀ ਹੈ। ਕੁੱਝ ਰਿਪੋਰਟਾਂ ਵਿੱਚ ਦਾਅਵਾ ਕੀਤਾ ਗਿਆ ਸੀ ਕਿ ਅਮਰੀਕਾ ਵੱਲੋਂ ਇੱਥੇ ਨਵੀਂ ਹਾਈਪਰਸੌਨਿਕ ਮਿਜ਼ਾਈਲ ਦਾ ਟੈਸਟ ਕੀਤਾ ਜਾ ਰਿਹਾ ਹੈ।

ਹਾਲਾਂਕਿ, ਰੱਖਿਆ ਵਿਭਾਗ ਨੇ ਇਨ੍ਹਾਂ ਦਾਅਵਿਆਂ ਨੂੰ ਨਕਾਰਦਿਆਂ ਕਿਹਾ ਹੈ ਕਿ ਕੋਈ ਵੀ ਨਵਾਂ ਜਾਂ ਅਚਾਨਕ ਪ੍ਰੀਖਣ ਨਹੀਂ ਹੋ ਰਿਹਾ। ਵਿਭਾਗ ਮੁਤਾਬਕ ਇਹ ਸਾਰੀਆਂ ਗਤੀਵਿਧੀਆਂ ਪਹਿਲਾਂ ਤੋਂ ਯੋਜਿਤ ਅਤੇ ਕਈ ਸਾਲਾਂ ਤੋਂ ਚੱਲ ਰਹੇ ਖੋਜ ਤੇ ਵਿਕਾਸ ਪ੍ਰੋਗਰਾਮਾਂ ਦਾ ਹੀ ਹਿੱਸਾ ਹਨ। ਇਸ ਮਾਮਲੇ ‘ਤੇ ਰੱਖਿਆ ਮੰਤਰੀ ਅਤੇ ਪ੍ਰਧਾਨ ਮੰਤਰੀ ਨੇ ਵੀ ਸਪੱਸ਼ਟ ਕੀਤਾ ਕਿ ਆਸਟਰੇਲੀਆ ਅਤੇ ਅਮਰੀਕਾ ਵਿਚਾਲੇ ਰੱਖਿਆ ਸਾਂਝੇਦਾਰੀ ਦੇ ਤਹਿਤ ਉੱਚ ਪੱਧਰੀ ਸੈਨਿਕ ਤਕਨੀਕਾਂ ‘ਤੇ ਸਾਂਝਾ ਕੰਮ ਜਾਰੀ ਹੈ। ਉਨਾ ਇਸਨੂੰ ਇਕ ਰੂਟੀਨ ਪ੍ਰੋਗਰਾਮ ਦਾ ਹਿੱਸਾ ਦਸਿਆ ਹੈ।

 

Scroll to Top