Breaking

ਪੰਜਾਬ ਹੁਣ ‘ਉੱਡਦਾ ਪੰਜਾਬ’ ਤੋਂ ‘ਪੜ੍ਹਦਾ ਪੰਜਾਬ’ ਬਣ ਗਿਆ ਹੈ: ਹਰਜੋਤ ਸਿੰਘ ਬੈਂਸ     ਭਗਵੰਤ ਮਾਨ ਸਰਕਾਰ ਨੇ ਸਕੂਲੀ ਬੁਨਿਆਦੀ ਢਾਂਚੇ ਵਿੱਚ 2,300 ਕਰੋੜ ਰੁਪਏ ਕੀਤੇ ਨਿਵੇਸ਼ : ਹਰਜੋਤ ਸਿੰਘ ਬੈਂਸ     ਵਿਧਾਨ ਸਭਾ ਨੇ ‘ਪੰਜਾਬ ਰੈਗੂਲੇਸ਼ਨ ਆਫ਼ ਫੀਸ ਆਫ਼ ਅਣ-ਏਡਿਡ ਐਜੂਕੇਸ਼ਨਲ ਇੰਸਟੀਚਿਊਸ਼ਨਜ਼ ਬਿੱਲ ਪਾਸ ਕੀਤਾ     ਨੀਤੀ ਆਯੋਗ ਦੀ ਰੈਂਕਿੰਗ ਵਿੱਚ ਪੰਜਾਬ ਨੇ ਕੇਰਲ ਨੂੰ ਪਛਾੜਿਆ; ਰਿਪੋਰਟ ਕਾਰਡ ਪੇਸ਼ ਕੀਤਾ     ਅੱਜ ਦੇਸ਼ ਭਰ ‘ਚੋਂ ਸਕੂਲੀ ਸਿੱਖਿਆ ਵਿੱਚ ਮੋਹਰੀ ਬਣ ਕੇ ਉਭਰਿਆ ਪੰਜਾਬ : ਹਰਜੋਤ ਸਿੰਘ ਬੈਂਸ     ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਲੁਧਿਆਣਾ ਨੂੰ ਦੋ ਹੋਰ ‘ਸਕੂਲ ਆਫ਼ ਐਮੀਨੈਂਸ’ ਦਾ ਤੋਹਫ਼ਾ     ਮੁਲਤਾਨੀ ਮੱਲ ਮੋਦੀ ਕਾਲਜ ਵਿਖੇ ਪੰਜਾਬੀ ਫ਼ਿਲਮ ‘ਯਾਰ ਜਿਗਰੀ ਕਸੂਤੀ ਡਿਗਰੀ’ ਦੇ ਪ੍ਰੋਮੋਸ਼ਨਲ ਪ੍ਰੋਗਰਾਮ ਦਾ ਆਯੋਜਨ     ਮੋਦੀ ਕਾਲਜ ਵੱਲੋਂ ਵਿਦਿਆਰਥੀਆਂ ਲਈ ਸਟਾਕ ਮਾਰਕੀਟ ਸੰਚਾਲਨ ਵਿੱਚ ਸਮਰ ਪ੍ਰੈਕਟੀਕਲ ਸਿਖਲਾਈ ਆਯੋਜਿਤ     ਨੀਟ ਪ੍ਰੀਖਿਆ ਵਿਵਾਦ : ਕੇਦਰੀ ਸਿਖਿਆ ਮੰਤਰੀ ਧਰਮੇਦਰ ਪ੍ਰਧਾਨ ਨੇ ਦਿੱਤਾ ਅਸਤੀਫਾ     ਮੁਲਤਾਨੀ ਮੱਲ ਮੋਦੀ ਕਾਲਜ ਵੱਲੋਂ ਨਵੇਂ ਅਕਾਦਮਿਕ ਸੈਸ਼ਨ 26-27 ਲਈ ਓਰੀਐਂਟੇਸ਼ਨ ਪ੍ਰੋਗਰਾਮ ਆਯੋਜਿਤ
Saturday, 29 Aug 2026 | 12:36 am

+91 90915 01313 , +91 90916 01313

punjabbanni@gmail.com
punjabbani@yahoo.com

ਰੂਸ : ਮਾਸਕੋ ‘ਤੇ ਵੱਡਾ ਡਰੋਨ ਹਮਲਾ ਨਾਕਾਮ, ਸੈਂਕੜੇ ਯੂਕਰੇਨੀ ਡਰੋਨ ਡੇਗੇ

ਰੂਸ : ਮਾਸਕੋ ‘ਤੇ ਵੱਡਾ ਡਰੋਨ ਹਮਲਾ ਨਾਕਾਮ, ਸੈਂਕੜੇ ਯੂਕਰੇਨੀ ਡਰੋਨ ਡੇਗੇ

ਮਾਸਕੋ, 17 ਮਾਰਚ : ਰੂਸ ਦੀ ਰਾਜਧਾਨੀ ਮਾਸਕੋ ਨੂੰ ਨਿਸ਼ਾਨਾ ਬਣਾਉਂਦੇ ਹੋਏ ਕੀਤੇ ਗਏ ਵੱਡੇ ਡਰੋਨ ਹਮਲੇ ਨੂੰ ਹਵਾਈ ਰੱਖਿਆ ਪ੍ਰਣਾਲੀ ਨੇ ਨਾਕਾਮ ਕਰ ਦਿੱਤਾ ਗਿਆ। ਸ਼ਹਿਰ ਵੱਲ ਵਧ ਰਹੇ ਸੈਂਕੜੇ ਮਨੁੱਖ ਰਹਿਤ ਜਹਾਜ਼ਾਂ ਨੂੰ ਮੱਧ ਰਾਹ ਵਿੱਚ ਹੀ ਤਬਾਹ ਕਰ ਦਿੱਤਾ ਗਿਆ।

ਜਿਕਰਯੋਗ ਹੈ ਕਿ ਮਾਸਕੋ ਦੇ ਮੇਅਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਹਫ਼ਤੇ ਦੇ ਅੰਤ ਦੌਰਾਨ ਕਰੀਬ 250 ਯੂਕਰੇਨੀ ਡਰੋਨ ਰਾਜਧਾਨੀ ਨੂੰ ਨਿਸ਼ਾਨਾ ਬਣਾਉਂਦੇ ਹੋਏ ਆ ਰਹੇ ਸਨ, ਜਿਨ੍ਹਾਂ ਨੂੰ ਰੂਸੀ ਹਵਾਈ ਰੱਖਿਆ ਪ੍ਰਣਾਲੀ ਨੇ ਸਫਲਤਾਪੂਰਵਕ ਰੋਕ ਲਿਆ।

ਉਨ੍ਹਾਂ ਨੇ ਸੋਸ਼ਲ ਮੀਡੀਆ ‘ਤੇ ਰੱਖਿਆ ਮੰਤਰਾਲੇ ਦੀ ਕਾਰਵਾਈ ਦੀ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਹਵਾਈ ਸੁਰੱਖਿਆ ਬਲਾਂ ਨੇ ਬਹੁਤ ਹੀ ਸਾਵਧਾਨੀ ਅਤੇ ਤਜਰਬੇ ਨਾਲ ਡਿਊਟੀ ਨਿਭਾਈ। ਉਨ੍ਹਾਂ ਦੇ ਮੁਤਾਬਕ, ਰਾਜਧਾਨੀ ਵੱਲ ਸਿੱਧੇ ਆ ਰਹੇ ਅਤੇ ਬਾਹਰੀ ਰੱਖਿਆ ਘੇਰੇ ਵਿੱਚ ਦਾਖਲ ਹੋ ਰਹੇ ਡਰੋਨਾਂ ਨੂੰ ਇਕ-ਇਕ ਕਰਕੇ ਨਿਸ਼ਾਨਾ ਬਣਾ ਕੇ ਡੇਗਿਆ ਗਿਆ।

ਡਰੋਨ ਹਮਲਿਆਂ ਨਾਲ ਹਵਾਈ ਆਵਾਜਾਈ ‘ਤੇ ਅਸਰ

ਮਾਸਕੋ ਵੱਲ ਵਧਦੇ ਡਰੋਨਾਂ ਦੇ ਖ਼ਤਰੇ ਕਾਰਨ ਕਈ ਹਵਾਈ ਅੱਡਿਆਂ ਨੇ ਆਪਣਾ ਕੰਮਕਾਜ ਅਸਥਾਈ ਤੌਰ ‘ਤੇ ਸੀਮਿਤ ਕਰ ਦਿੱਤਾ। ਸੁਰੱਖਿਆ ਕਾਰਨਾਂ ਕਰਕੇ ਉਡਾਣਾਂ ਦੇ ਸਮੇਂ ਵਿੱਚ ਬਦਲਾਅ ਕੀਤਾ ਗਿਆ, ਜਿਸ ਨਾਲ ਯਾਤਰੀਆਂ ਨੂੰ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ ।

Scroll to Top