ਹਨੀ ਸਿੰਘ ਦੀ ਟਿੱਪਣੀ ਨਾਲ ਫਿਰ ਚਰਚਾ ਗਰਮ, ਕਨਸਰਟ ਦੌਰਾਨ ਹੋਰ ਗਾਇਕਾਂ ‘ਤੇ ਕਸਿਆ ਤੰਜ਼

ਨਵੀਂ ਦਿੱਲੀ, 16 ਮਾਰਚ : ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਮਸ਼ਹੂਰ ਰੈਪਰ-ਗਾਇਕ ਯੋ ਯੋ ਹਨੀ ਸਿੰਘ ਨੇ ਇੱਕ ਵਾਰ ਫਿਰ ਆਪਣੇ ਬਿਆਨ ਕਰਕੇ ਚਰਚਾ ਵਿੱਚ ਆ ਗਏ ਹਨ। ਦਿੱਲੀ ਵਿੱਚ ਹੋਏ ਆਪਣੇ ਕਨਸਰਟ ਦੌਰਾਨ ਉਨ੍ਹਾਂ ਨੇ ਹੋਰ ਗਾਇਕਾਂ ‘ਤੇ ਤੰਜ਼ ਕੱਸਦੇ ਹੋਏ ਅਜਿਹਾ ਬਿਆਨ ਦਿੱਤਾ, ਜਿਸ ਨਾਲ ਸੋਸ਼ਲ ਮੀਡੀਆ ‘ਤੇ ਵਾਦ-ਵਿਵਾਦ ਸ਼ੁਰੂ ਹੋ ਗਿਆ ਹੈ।

ਐਤਵਾਰ ਰਾਤ ਦਿੱਲੀ ਦੇ ਇੰਦਰਾ ਗਾਂਧੀ ਸਟੇਡੀਅਮ ਵਿੱਚ ਪਰਫਾਰਮ ਕਰਦੇ ਹੋਏ ਹਨੀ ਸਿੰਘ ਨੇ ਕਿਹਾ ਕਿ “ਯੋ ਯੋ ਹਨੀ ਸਿੰਘ ਦਾ ਸ਼ੋਅ ਸੁਪਰਹਿੱਟ ਹੈ, ਜਦਕਿ ਬਾਕੀ ਗਾਇਕ ਜਨਰਲ ਜ਼ੈੱਡ ਦੀ ਭਾਸ਼ਾ ਵਿੱਚ ਸਿਰਫ਼ 6-7 ਹਨ ।

ਇਸ ਦੌਰਾਨ ਉਨ੍ਹਾਂ ਨੇ ਆਪਣੀ ਆਵਾਜ਼ ਦਾ ਲਹਿਜ਼ਾ ਬਦਲ ਕੇ “6-7-ਸੱਤ” ਕਹਿੰਦੇ ਹੋਏ ਇਸ਼ਾਰਾ ਵੀ ਕੀਤਾ। ਭਾਵੇਂ ਉਨ੍ਹਾਂ ਨੇ ਕਿਸੇ ਗਾਇਕ ਦਾ ਨਾਮ ਨਹੀਂ ਲਿਆ, ਪਰ ਪ੍ਰਸ਼ੰਸਕ ਇਸ ਟਿੱਪਣੀ ਨੂੰ ਪੰਜਾਬੀ ਗਾਇਕ ਕਰਨ ਔਜਲਾ ਨਾਲ ਜੋੜ ਕੇ ਦੇਖ ਰਹੇ ਹਨ।
ਇਸ ਬਿਆਨ ਤੋਂ ਬਾਅਦ ਦੋਵੇਂ ਗਾਇਕਾਂ ਦੇ ਫੈਨਜ਼ ਸੋਸ਼ਲ ਮੀਡੀਆ ‘ਤੇ ਆਪਸ ਵਿੱਚ ਭਿੜ ਗਏ ਹਨ ਅਤੇ ਇੰਸਟਾਗ੍ਰਾਮ ‘ਤੇ ਤਿੱਖੀਆਂ ਟਿੱਪਣੀਆਂ ਵੀ ਸਾਹਮਣੇ ਆ ਰਹੀਆਂ ਹਨ। ਇਸ ਕਰਕੇ ਮਿਊਜ਼ਿਕ ਇੰਡਸਟਰੀ ਵਿੱਚ ਇਕ ਹੋਰ ਵਿਵਾਦ ਨੂੰ ਜਨਮ ਮਿਲ ਗਿਆ ਹੈ।

ਸੋਸ਼ਲ ਮੀਡੀਆ ‘ਤੇ ਫੈਨਜ਼ ਵਿੱਚ ਛਿੜੀ ਚਰਚਾ

ਕਨਸਰਟ ਦੌਰਾਨ ਕੀਤੀ ਟਿੱਪਣੀ ਤੋਂ ਬਾਅਦ Yo Yo Honey Singh ਅਤੇ Karan Aujla ਦੇ ਪ੍ਰਸ਼ੰਸਕਾਂ ਵਿਚਕਾਰ ਸੋਸ਼ਲ ਮੀਡੀਆ ‘ਤੇ ਚਰਚਾ ਤੇਜ਼ ਹੋ ਗਈ ਹੈ। ਕਈ ਲੋਕ ਇਸਨੂੰ ਦੋਵੇਂ ਗਾਇਕਾਂ ਵਿਚਾਲੇ ਅਣਕਹੀ ਟੱਕਰ ਵਜੋਂ ਦੇਖ ਰਹੇ ਹਨ, ਹਾਲਾਂਕਿ ਇਸ ਬਾਰੇ ਦੋਵੇਂ ਪੱਖਾਂ ਵੱਲੋਂ ਅਧਿਕਾਰਤ ਤੌਰ ‘ਤੇ ਕੋਈ ਸਿੱਧੀ ਟਿੱਪਣੀ ਸਾਹਮਣੇ ਨਹੀਂ ਆਈ।

Scroll to Top