ਨਿਊਯਾਰਕ, 12 ਮਾਰਚ : ਯੁਨਾਇਟਿਡ ਨੇਸ਼ਨ ਸਿਕਉਰਿਟੀ ਕੌਸਲ ਵਿੱਚ ਇਰਾਨ ਵੱਲੋਂ ਖਾੜੀ ਖੇਤਰ ਦੇ ਦੇਸ਼ਾਂ ’ਤੇ ਕੀਤੇ ਗਏ ਹਮਲਿਆਂ ਦੀ ਨਿੰਦਾ ਕਰਦੇ ਹੋਏ ਇੱਕ ਮਹੱਤਵਪੂਰਨ ਮਤਾ ਪਾਸ ਕੀਤਾ ਗਿਆ ਹੈ, ਜਿਸ ਨੂੰ ਭਾਰਤ ਨੇ ਵੀ ਸਹਿ-ਸਪਾਂਸਰ ਕੀਤਾ। ਇਸ ਮਤੇ ਵਿੱਚ ਗਲਫ ਕਾਰਪੋਰੇਸ਼ਨ ਕੌਸਲ ਦੇ ਮੈਂਬਰ ਦੇਸ਼ਾਂ ਅਤੇ ਜੋਰਡਨ ਖ਼ਿਲਾਫ਼ ਕੀਤੇ ਗਏ ਹਮਲਿਆਂ ਨੂੰ “ਘਿਨਾਉਣਾ” ਕਰਾਰ ਦਿੰਦਿਆਂ Iran ਨੂੰ ਤੁਰੰਤ ਅਜਿਹੀਆਂ ਕਾਰਵਾਈਆਂ ਰੋਕਣ ਲਈ ਕਿਹਾ ਗਿਆ ਹੈ। ਨਾਲ ਹੀ ਸਟਰੇਟ ਆਫ ਹਾਫਮੂਜ ਨੂੰ ਬੰਦ ਕਰਨ ਸਬੰਧੀ ਦਿੱਤੀਆਂ ਧਮਕੀਆਂ ’ਤੇ ਵੀ ਗੰਭੀਰ ਚਿੰਤਾ ਜਤਾਈ ਗਈ ਹੈ।
15 ਮੈਂਬਰਾਂ ਵਾਲੀ ਸੁਰੱਖਿਆ ਕੌਂਸਲ, ਜਿਸ ਦੀ ਇਸ ਵੇਲੇ ਪ੍ਰਧਾਨਗੀ United States ਕੋਲ ਹੈ, ਨੇ ਬੁੱਧਵਾਰ ਨੂੰ ਇਸ ਮਤੇ ਨੂੰ 13 ਵੋਟਾਂ ਦੇ ਸਮਰਥਨ ਨਾਲ ਮਨਜ਼ੂਰੀ ਦਿੱਤੀ। ਮਤੇ ਦੇ ਵਿਰੁੱਧ ਕਿਸੇ ਵੀ ਦੇਸ਼ ਨੇ ਵੋਟ ਨਹੀਂ ਦਿੱਤਾ, ਹਾਲਾਂਕਿ ਸਥਾਈ ਮੈਂਬਰ ਚਾਈਨਾ ਅਤੇ ਰਸੀਆ ਨੇ ਵੋਟਿੰਗ ਵਿੱਚ ਹਿੱਸਾ ਨਹੀਂ ਲਿਆ।
ਇਹ ਮਤਾ ਬਹਿਰੀਨ ਦੀ ਅਗਵਾਈ ਵਿੱਚ ਪੇਸ਼ ਕੀਤਾ ਗਿਆ ਸੀ ਅਤੇ ਭਾਰਤ ਨੇ ਇਸਨੂੰ 130 ਤੋਂ ਵੱਧ ਦੇਸ਼ਾਂ ਦੇ ਨਾਲ ਮਿਲ ਕੇ ਸਹਿ-ਸਪਾਂਸਰ ਕੀਤਾ। ਮਤੇ ਵਿੱਚ ਖੇਤਰ ਵਿੱਚ ਤਣਾਅ ਘਟਾਉਣ ਅਤੇ ਅੰਤਰਰਾਸ਼ਟਰੀ ਸਮੁੰਦਰੀ ਮਾਰਗਾਂ ਦੀ ਸੁਰੱਖਿਆ ਯਕੀਨੀ ਬਣਾਉਣ ਦੀ ਲੋੜ ’ਤੇ ਵੀ ਜ਼ੋਰ ਦਿੱਤਾ ਗਿਆ ਹੈ।