ਜ਼ੀਰਕਪੁਰ, 11 ਮਾਰਚ : ਬੀਤੀ ਰਾਤ ਜੀਰਕਪੁਰ ਵਿਖੇ ਇਕ ਤੇਜ ਰਫਤਾਰ ਕਾਰ ਨੇ ਇਕ ਵਿਦੇਸ਼ੀ ਮਹਿਲਾ ਨੂੰ ਉਡਾ ਦਿਤਾ, ਜਿਸ ਕਾਰਨ ਮਹਿਲਾ ਕਈ ਫੁੱਟ ਊਚੀ ਉਛਲ ਗਈ ਤੇ ਜਮੀਨ ਤੇ ਆ ਡਿਗੀ, ਜਿਸ ਕਾਰਨ ਉਸਦੀ ਜਿਆਦਾ ਖੂਨ ਵਗਣ ਕਾਰਨ ਮੌਤ ਹੋ ਗਈ।
ਜਾਣਕਾਰੀ ਅਨੁਸਾਰ ਜ਼ੀਰਕਪੁਰ ਦੇ ਵੀਆਈਪੀ ਰੋਡ ’ਤੇ ਸਾਹਮਣੇ ਆਇਆ ਹੈ, ਜਿੱਥੇ ਇੱਕ ਤੇਜ਼ ਰਫ਼ਤਾਰ ਕਾਲੀ ਆਡੀ ਕਾਰ ਨੇ ਪੈਦਲ ਜਾ ਰਹੀ ਇੱਕ ਵਿਦੇਸ਼ੀ ਮਹਿਲਾ ਨੂੰ ਟੱਕਰ ਮਾਰ ਦਿੱਤੀ, ਜਿਸ ਕਾਰਨ ਉਸਦੀ ਮੌਕੇ ’ਤੇ ਹੀ ਮੌਤ ਹੋ ਗਈ। ਹਾਦਸੇ ਤੋਂ ਬਾਅਦ ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ ਬਣ ਗਿਆ।
ਜਾਣਕਾਰੀ ਅਨੁਸਾਰ ਇਹ ਹਾਦਸਾ ਵੀਆਈਪੀ ਰੋਡ ’ਤੇ ਐਮਕੇਅਰ ਹਸਪਤਾਲ ਦੇ ਸਾਹਮਣੇ ਕਰੀਬ ਦੁਪਹਿਰ 12 ਵਜੇ ਦੇ ਕਰੀਬ ਵਾਪਰਿਆ। ਚਸ਼ਮਦੀਦਾਂ ਮੁਤਾਬਕ ਮੌਲੁਦਾ ਨਾਮ ਦੀ ਮਹਿਲਾ ਆਪਣੀ ਸਹੇਲੀ ਨਾਲ ਹਸਪਤਾਲ ਵਿੱਚ ਇੱਕ ਮਰੀਜ਼ ਨੂੰ ਮਿਲਣ ਤੋਂ ਬਾਅਦ ਪੈਦਲ ਸੜਕ ਪਾਰ ਕਰ ਰਹੀ ਸੀ। ਇਸ ਦੌਰਾਨ ਤੇਜ਼ ਰਫ਼ਤਾਰ ਨਾਲ ਆ ਰਹੀ ਆਡੀ ਕਾਰ ਨੇ ਉਸਨੂੰ ਜ਼ੋਰਦਾਰ ਟੱਕਰ ਮਾਰ ਦਿੱਤੀ, ਜਿਸ ਕਾਰਨ ਉਸਦੀ ਮੌਤ ਹੋ ਗਈ। ਪੁਲਸ ਨੇ ਉਸਦੇ ਦੋਸਤ ਦੇ ਬਿਆਨਾਂ ਦੇ ਮਾਮਲੇ ਦੀ ਡੂੰਘਾਈ ਨਾਲ ਜਾਂਚ ਸੁਰੂ ਕਰ ਦਿਤੀ ਹੈ। ਹਾਦਸੇ ਤੋਂ ਬਾਅਦ ਮ੍ਰਿਤਕ ਮਹਿਲਾ ਦੀ ਭੈਣ ਤੁਰਕੀ ਤੋਂ ਭਾਰਤ ਆ ਰਹੀ ਹੈ। ਪੁਲਿਸ ਵੱਲੋਂ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਅਤੇ ਹਾਦਸੇ ਦੇ ਕਾਰਨਾਂ ਦੀ ਪੜਤਾਲ ਕੀਤੀ ਜਾ ਰਹੀ ਹੈ।