ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਮੇਅਰ ਕੁੰਦਨ ਗੋਗੀਆ ਅਤੇ ਕਮਿਸ਼ਨਰ ਪਰਮਜੀਤ ਸਿੰਘ ਨੇ ਸਾਂਝੇ ਤੌਰ ਤੇ ਦੱਸਿਆ ਕਿ ਸ਼ਹਿਰ ਦੀ ਵਧ ਰਹੀ ਆਬਾਦੀ ਅਤੇ ਵਾਰਡਾਂ ਵਿੱਚ ਸਫਾਈ ਦੇ ਕੰਮ ਨੂੰ ਹੋਰ ਸੁਧਾਰਨ ਲਈ ਸੈਨਟਰੀ ਸਟਾਫ਼ ਦੀ ਜ਼ਿੰਮੇਵਾਰੀਆਂ ਵਿੱਚ ਬਦਲਾਅ ਕੀਤਾ ਗਿਆ ਹੈ। ਨਵੀਂ ਵੰਡ ਦੇ ਤਹਿਤ ਸ੍ਰੀ ਹਰਵਿੰਦਰ ਸਿੰਘ, ਸੈਨਟਰੀ ਇੰਸਪੈਕਟਰ ਹੁਣ ਵਾਰਡ ਨੰਬਰ 22 ਤੋਂ 30, ਸ੍ਰੀ ਜਗਤਾਰ ਸਿੰਘ, ਸੈਨਟਰੀ ਇੰਸਪੈਕਟਰ ਵਾਰਡ ਨੰਬਰ 32,34 ਤੋਂ 36 ਅਤੇ 39, ਸ੍ਰੀ ਰਿਸ਼ਭ ਗੁਪਤਾ, ਸੈਨਟਰੀ ਇੰਸਪੈਕਟਰ ਵਾਰਡ ਨੰਬਰ 50, 54 ਤੋਂ 58 ਅਤੇ 60, ਸ੍ਰੀ ਰਾਜੇਸ਼ ਕੁਮਾਰ, ਸੈਨਟਰੀ ਇੰਸਪੈਕਟਰ ਵਾਰਡ ਨੰਬਰ 10 ਤੋਂ 21,ਸ੍ਰੀ ਮੋਹਿਤ ਜਿੰਦਲ, ਸੈਨਟਰੀ ਇੰਸਪੈਕਟਰ ਨੂੰ ਵਾਰਡ ਨੰਬਰ 1 ਤੋਂ 9 ਅਤੇ 59 , ਸ੍ਰੀ ਇੰਦਰਜੀਤ ਸਿੰਘ, ਸੈਨਟਰੀ ਇੰਸਪੈਕਟਰ ਨੂੰ ਵਾਰਡ ਨੰਬਰ 42, 44 ਤੋਂ 49, 51 ਤੋਂ 53 , ਸ੍ਰੀਮਤੀ ਗੋਗਾ ਰਾਣੀ, ਸੈਨਟਰੀ ਇੰਸਪੈਕਟਰ ਅਤੇ ਸ੍ਰੀ ਕੁਲਦੀਪ ਰੱਤਾ ਸੁਪਰਵਾਈਜ਼ਰ ਨੂੰ ਵਾਰਡ ਨੰਬਰ 37, 38 ਅਤੇ 43 , ਸ੍ਰੀ ਨਰਿੰਦਰ ਕੁਮਾਰ ਸੈਨਟਰੀ ਸੁਪਰਵਾਈਜ਼ਰ ਨੂੰ ਵਾਰਡ ਨੰਬਰ 31, 33, 40 ਅਤੇ 41 ਦੀ ਜ਼ਿੰਮੇਵਾਰੀ ਸੌਂਪੀ ਗਈ ਹੈ।
ਮੇਅਰ ਅਤੇ ਕਮਿਸ਼ਨਰ ਵੱਲੋ ਸਾਂਝੇ ਤੌਰ ਤੇ ਕਿਹਾ ਗਿਆ ਕਿ ਵਾਰਡਾਂ ਦੇ ਸਫਾਈ ਕੰਮ ਦੀ ਨਿਗਰਾਨੀ ਤੋਂ ਇਲਾਵਾ ਜੋ ਪ੍ਰੋਜੈਕਟ ਅਤੇ ਵਿਸ਼ੇਸ਼ ਕੰਮ ਪਹਿਲਾਂ ਤੋਂ ਹੀ ਸੈਨਟਰੀ ਇੰਸਪੈਕਟਰਾਂ ਅਤੇ ਸੁਪਰਵਾਈਜ਼ਰਾਂ ਨੂੰ ਅਲਾਟ ਕੀਤੇ ਗਏ ਹਨ, ਉਹ ਪਹਿਲਾਂ ਦੀ ਤਰ੍ਹਾਂ ਹੀ ਉਨ੍ਹਾਂ ਵੱਲੋਂ ਜਾਰੀ ਰੱਖੇ ਜਾਣਗੇ।
ਉਨ੍ਹਾਂ ਨੇ ਇਹ ਵੀ ਦੱਸਿਆ ਕਿ ਸਰਕਾਰ ਵੱਲੋਂ ਜਾਰੀ ਹਦਾਇਤਾਂ ਅਨੁਸਾਰ ਨਗਰ ਸੁਧਾਰ ਟਰੱਸਟ ਦੀਆਂ ਕਲੋਨੀਆਂ ਵਿੱਚ ਵੀ ਸਫਾਈ ਦੇ ਪ੍ਰਬੰਧ ਯਕੀਨੀ ਬਣਾਉਣ ਲਈ ਨਗਰ ਨਿਗਮ ਨੂੰ ਜ਼ਿੰਮੇਵਾਰੀ ਦਿੱਤੀ ਗਈ ਹੈ। ਇਸ ਲਈ ਸਾਰੇ ਸੈਨਟਰੀ ਇੰਸਪੈਕਟਰਾਂ ਅਤੇ ਸੁਪਰਵਾਈਜ਼ਰਾਂ ਨੂੰ ਹਦਾਇਤ ਕੀਤੀ ਗਈ ਹੈ ਕਿ ਜੇਕਰ ਉਨ੍ਹਾਂ ਦੇ ਏਰੀਏ ਵਿੱਚ ਨਗਰ ਸੁਧਾਰ ਟਰੱਸਟ ਦੀ ਕੋਈ ਕਲੋਨੀ ਆਉਂਦੀ ਹੈ ਤਾਂ ਉੱਥੇ ਵੀ ਸਾਫ਼-ਸਫਾਈ ਦਾ ਪੂਰਾ ਧਿਆਨ ਰੱਖਿਆ ਜਾਵੇ।
ਉਨ੍ਹਾਂ ਨੇ ਕਿਹਾ ਕਿ ਸ਼ਹਿਰ ਨੂੰ ਸਾਫ਼-ਸੁਥਰਾ ਬਣਾਉਣਾ ਨਗਰ ਨਿਗਮ ਦੀ ਪਹਿਲ ਹੈ ਅਤੇ ਇਸ ਦਿਸ਼ਾ ਵਿੱਚ ਹੋਰ ਵੀ ਕਦਮ ਚੁੱਕੇ ਜਾ ਰਹੇ ਹਨ। ਇਹ ਹੁਕਮ ਤੁਰੰਤ ਪ੍ਰਭਾਵ ਨਾਲ ਲਾਗੂ ਕਰ ਦਿੱਤੇ ਗਏ ਹਨ।