ਮੁੰਬਈ, 5 ਮਾਰਚ : ਭਾਰਤੀ ਕ੍ਰਿਕਟ ਦੇ ਪ੍ਰਸਿੱਧ ਖਿਡਾਰੀ ਸਚਿਨ ਤੇਂਦੁਲਕਰ ਦੇ ਪੁੱਤਰ ਅਰਜੁਨ ਤੇਂਦੁਲਕਰ ਦਾ ਅੱਜ ਸਾਨਿਆ ਚੰਡੋਕ ਨਾਲ ਮੁੰਬਈ ਵਿੱਚ ਵਿਆਹ ਪੂਰੇ ਰਿਤੀ ਰਿਵਾਜਾਂ ਨਾਲ ਸੰਪੰਨ ਹੋ ਗਿਆ, ਜਿਸ ਵਿਚ ਮਸ਼ਹੂਰ ਹਸਤੀਆਂ ਵਲੋ ਸਿ਼ਰਕਤ ਕਰਕੇ ਵਿਆਹੁਤਾ ਜੋੜੇ ਨੂੰ ਵਧਾਈਆਂ ਵੀ ਦਿਤੀਆਂ ਗਈਆਂ।
ਜਾਣਕਾਰੀ ਦੇ ਅਨੁਸਾਰ ਇਸ ਵਿਆਹ ਸਮਾਗਮ ਦੌਰਾਨ ਪ੍ਰਸਿੱਧ ਅਦਾਕਾਰ ਅਮਿਤਾਭ ਬੱਚਨ ਆਪਣੀ ਪਤਨੀ ਜਯਾ ਬੱਚਨ ਸਮੇਤ ਭਾਰਤੀ ਟੀਮ ਦੇ ਪੂਰਵ ਕਪਤਾਨ ਮਹਿੰਦਰ ਸਿੰਘ ਧੋਨੀ ਵੀ ਆਪਣੀ ਪਤਨੀ ਸਾਕਸ਼ੀ ਨਾਲ ਸ਼ਾਮਲ ਹੋਏ। ਇਸ ਮੌਕੇ ਪੂਰਵ ਕਪਤਾਨ ਰਾਹੁਲ ਦ੍ਰਾਵਿੜ ਅਤੇ ਅਨਿਲ ਕੁੰਬਲੇ ਦੇ ਨਾਲ ਕ੍ਰਿਕਟ ਖਿਡਾਰੀ ਅਜਿੰਕਿਆ ਰਹਾਣੇ, ਸੁਰੇਸ਼ ਰੈਨਾ ਅਤੇ ਹਰਭਜਨ ਸਿੰਘ ਵੀ ਮੌਜੂਦ ਰਹੇ।
ਵਿਆਹ ਸਮਾਰੋਹ 3 ਮਾਰਚ ਤੋਂ ਹੀ ਚੱਲ ਰਹੇ ਸਨ। ਅਰਜੁਨ ਤੇਂਦੁਲਕਰ ਅਤੇ ਸਾਨਿਆ ਚੰਡੋਕ ਦੇ ਵਿਆਹ ਤੋਂ ਪਹਿਲਾਂ ਦੇ ਸਮਾਰੋਹ 27 ਫ਼ਰਵਰੀ ਨੂੰ ਗੁਜਰਾਤ ਦੇ ਜਾਮਨਗਰ ਵਿੱਚ ਅੰਬਾਨੀ ਪਰਿਵਾਰ ਦੇ ਨਿਵਾਸ ਸਥਾਨ ’ਤੇ ਆਯੋਜਿਤ ਕੀਤੇ ਗਏ ਸਨ।
ਦੋਵਾਂ ਦੀ ਮੰਗਣੀ ਅਗਸਤ 2025 ਵਿੱਚ ਹੋਈ ਸੀ, ਜਿਨਾ ਦਾ ਅੱਜ ਵਿਆਹ ਸੰਪੰਨ ਹੋ ਗਿਆ ਹੈ।