ਪਟਿਆਲਾ :02 ਮਾਰਚ. 2026 – ਡੀ.ਬੀ.ਟੀ ਸਟਾਰ ਦਾ ਦਰਜਾ ਪ੍ਰਾਪਤ ਸਥਾਨਕ ਕਾਲਜ, ਮੁਲਤਾਨੀ ਮੱਲ ਮੋਦੀ ਕਾਲਜ, ਪਟਿਆਲਾ ਵੱਲੋਂ ਅੱਜ ਨੋਬਲ ਪੁਰਸਕਾਰ ਜੇਤੂ ਭਾਰਤੀ ਭੌਤਿਕ ਵਿਗਿਆਨੀ ਡਾ. ਚੰਦਰਸ਼ੇਖਰ ਵੈਂਕਟ ਰਮਨ ਨੂੰ ਯਾਦ ਕਰਨ ਅਤੇ ਵਿਦਿਆਰਥੀਆਂ ਨੂੰ ਵਿਗਿਆਨ ਦੇ ਖੇਤਰ ਵਿੱਚ ਔਰਤ-ਵਿਗਿਆਨਕਾਂ, ਤਕਨੀਕੀ ਮਾਹਿਰਾਂ ਵੱਜੋਂ ਅਤੇ ਖੋਜ ਦੇ ਖੇਤਰ ਵਿੱਚ ਔਰਤਾਂ ਦੀਆਂ ਸ਼ਾਨਦਾਰ ਪ੍ਰਾਪਤੀਆਂ ਬਾਰੇ ਜਾਗਰੂਕ ਕਰਨ ਲਈ ਰਾਸ਼ਟਰੀ ਵਿਗਿਆਨ ਦਿਵਸ ਮਨਾਇਆ ਗਿਆ।
ਇਸ ਸਮਾਗਮ ਵਿੱਚ ਮੁੱਖ ਮਹਿਮਾਨ ਵੱਜੋਂ ਡਾ. ਬਲਵਿੰਦਰ ਸਿੰਘ ਸੂਚ,ਪ੍ਰੋਫੈਸਰ, ਬਾਇਉਟਕੈਨੋਲੌਜੀ ਐਂਡ ਫੂਡ ਟਕੈਨੋਲੌਜੀ,ਪੰਜਾਬੀ ਯੂਨੀਵਰਸਿਟੀ, ਪਟਿਆਲਾ ਤੇ ਡਿਪਟੀ ਕੋ-ਆਰਡੀਨੇਟਰ ਆਈਪੀਆਰ ਐਂਡ ਟਕੈਨੋਲੌਜੀ ਟਰਾਂਸਫਰ ਸੈੱਲ ਅਤੇ ਆਈਪੀਆਰ ਚੇਅਰ ਡੀਪੀਆਈਆਈਟੀ, ਭਾਰਤ ਸਰਕਾਰ ਨੇ ਸ਼ਿਰਕਤ ਕੀਤੀ।ਇਸ ਮੌਕੇ ਤੇ ਡਾ. ਜਸਵਿੰਦਰ ਕੌਰ, ਐਸਿਸਟੈਂਟ ਡਾਇਰੈਕਟਰ, ਡਾਇਰੈਕਟੌਰੇਟ ਆਫ ਸਕੂਲ ਐਜੂਕੇਸ਼ਨ ਤੇ ਸੀਨੀਅਰ ਸੈਕੰਡਰੀ ਸਾਇੰਸ ਕੋ-ਆਰਡੀਨੇਟਰ (ਫਿਜ਼ਿਕਸ, ਕੈਮਿਸਟਰੀ ਅਤੇ ਬਾਇਉਲੌਜੀ) ਨੇ ਵਿਸ਼ੇਸ਼ ਮਹਿਮਾਨ ਵੱਜੋਂ ਸ਼ਿਰਕਤ ਕੀਤੀ।
ਕਾਲਜ ਪ੍ਰਿੰਸੀਪਲ ਡਾ:ਨੀਰਜ ਗੋਇਲ ਨੇ ਮੁੱਖ ਮਹਿਮਾਨ, ਪਤਵੰਤੇ ਸੱਜਣਾਂ ਅਤੇ ਭਾਗ ਲੈਣ ਵਾਲੇ ਵਿਦਿਆਰਥੀਆਂ ਦਾ ਸਵਾਗਤ ਕੀਤਾ। ਇਸ ਮੌਕੇ ਤੇ ਬੋਲਦਿਆਂ ਉਨ੍ਹਾਂ ਕਿਹਾ ਕਿ ਵਿਗਿਆਨ ਅਤੇ ਤਕਨੀਕ ਆਧੁਨਿਕ ਸਮਾਜ ਦੀ ਸਿਰਜਣਾ ਦੇ ਮੁੱਖ ਧੁਰੇ ਹਨ।ਉਹਨਾਂ ਨੇ ਵਿਦਿਆਰਥੀਆਂ ਨੂੰ ਵਿਗਿਆਨਕ ਗਿਆਨ ਅਤੇ ਨਵੀਆਂ ਖੋਜਾਂ ਨਾਲ ਜੁੜੇ ਰਹਿਣ ਦਾ ਸੱਦਾ ਦਿੰਦਿਆਂ ਕਿਹਾ ਸਮਾਜ ਨੁੰ ਬਿਹਤਰ ਬਣਾਉਣ ਲਈ ਉਹਨਾਂ ਦਾ ੳੱਗੇ ਆਉਣਾ ਜ਼ਰੂਰੀ ਹੈ।
ਡਾ. ਬਲਵਿੰਦਰ ਸਿੰਘ ਸੂਚ ਨੇ ਇਸ ਮੌਕੇ ਤੇ ਵਿਗਿਆਨਕ ਗਿਆਨ ਪ੍ਰੀਕ੍ਰਿਆ ਤੇ ਟਿੱਪਣੀ ਕਰਦਿਆ ਕਿਹਾ ਕਿ ਮੂਲ ਰੂਪ ਵਿੱਚ ਵਿਗਿਆਨ ਵਰਤਾਰਿਆਂ ਦੀ ਪੜਚੋਲ, ਉਹਨਾਂ ਦੇ ਅਧਿਐਨ ਅਤੇ ਤੱਥਾਂ ਦੇ ਆਧਾਰ ਤੇ ਸਿੱਟੇ ਕੱਢਣ ਦੀ ਗੰਭੀਰ ਤੇ ਲੰਬੀ ਪ੍ਰੀਕ੍ਰਿਆ ਹੈ।ਉਹਨਾਂ ਕਿਹਾ ਕਿ ਵਿਗਿਆਨਕ ਪੱਧਤੀ ਨਿਰੰਤਰ ਚੱਲਣ ਵਾਲਾ ਵਰਤਾਰਾ ਹੈ। ਉਹਨਾਂ ਨੇ ਵਿਗਿਆਨ ਦੀਆਂ ਵੱਖ-ਵੱਖ ਸ਼ਖਾਵਾਂ ਵਿੱਚ ਅੰਤਰ-ਸੰਵਾਦ ਦੀ ਜ਼ਰੂਰਤ ਤੇ ਜ਼ੋਰ ਦਿੰਦਿਆ ਕਿਹਾ ਕਿ ਮੋਦੀ ਕਾਲਜ ਵਧਾਈ ਦਾ ਪਤਾਰ ਹੈ ਜਿੱਥੇ ਅਜਿਹੇ ਪ੍ਰੋਗਰਾਮਾਂ ਰਾਹੀ ਇਸ ਸੋਚ ਨੂੰ ਅਮਲੀ ਜਾਮਾ ਪਹਿਨਾਇਆ ਗਿਆ ਹੈ।