ਚੰਡੀਗੜ੍ਹ, 27 ਫਰਵਰੀ : ਪੰਜਾਬ ਅਤੇ ਹਰਿਆਣਾ ਹਾਈਕੋਰਟ ਦੀ ਸੀਨੀਅਰ ਜੱਜ ਜਸਟਿਸ ਲੀਸਾ ਗਿਲ ਨੂੰ ਉਨਾ ਦੀਆਂ ਚੰਗੀਆਂ ਸੇਵਾਵਾਂ ਨੂੰ ਦੇਖਦੇ ਹੋਏ ਆਂਧਰਾ ਪ੍ਰਦੇਸ਼ ਹਾਈ ਕੋਰਟ ਦੀ ਮੁੱਖ ਨਿਆਯਧੀਸ਼ ਵਜੋਂ ਨਿਯੁਕਤ ਕਰਨ ਲਈ ਸੁਪਰੀਮ ਕੋਰਟ ਆਫ ਇੰਡੀਆ ਦੇ ਕਾਲਜੀਅਮ ਨੇ ਸਿਫ਼ਾਰਸ਼ ਕਰ ਦਿੱਤੀ ਹੈ।
ਦਸ ਦਈਏ ਕਿ ਇਸ ਫ਼ੈਸਲੇ ਅਨੁਸਾਰ, ਜਿਵੇਂ ਹੀ ਮੌਜੂਦਾ ਮੁੱਖ ਨਿਆਯਧੀਸ਼ ਰਿਟਾਇਰ ਹੋਣਗੇ, ਉਸ ਤੋਂ ਬਾਅਦ ਜਸਟਿਸ ਲੀਸਾ ਗਿੱਲ ਨੂੰ ਆਂਧਰਾ ਪ੍ਰਦੇਸ਼ ਹਾਈ ਕੋਰਟ ਦੀ ਕਮਾਨ ਸੌਂਪੀ ਜਾਵੇਗੀ।
ਇਸ ਸਮੇ ਮੌਜੂਦਾ ਸਮੇਂ ਵਿੱਚ ਆਂਧਰਾ ਪ੍ਰਦੇਸ਼ ਹਾਈ ਕੋਰਟ ਦੇ ਚੀਫ਼ ਜਸਟਿਸ ਵਜੋਂ ਜਸਟਿਸ ਧੀਰਜ ਸਿੰਘ ਠਾਕੁਰ ਸੇਵਾ ਨਿਭਾ ਰਹੇ ਹਨ, ਜੋ ਜਲਦ ਹੀ ਸੇਵਾਮੁਕਤ ਹੋਣ ਵਾਲੇ ਹਨ। ਇਸ ਪ੍ਰਸੰਗ ਵਿੱਚ ਕਾਲਜੀਅਮ ਵੱਲੋਂ ਜਸਟਿਸ ਲੀਸਾ ਗਿੱਲ ਦੀ ਤਬਦੀਲੀ ਅਤੇ ਉਨ੍ਹਾਂ ਦੀ ਅਗਲੀ ਨਿਯੁਕਤੀ ਬਾਰੇ ਫੈਸਲਾ ਕੀਤਾ ਗਿਆ ਹੈ।
ਜਸਟਿਸ ਲੀਸਾ ਗਿੱਲ ਦੀ ਸਿੱਖਿਆ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਚੰਡੀਗੜ੍ਹ ਦੇ ਸੈਕਟਰ 9 ਸਥਿਤ Carmel Convent School ਤੋਂ ਪ੍ਰਾਰੰਭਿਕ ਪੜ੍ਹਾਈ ਕੀਤੀ। ਬਾਅਦ ਵਿੱਚ ਉਨ੍ਹਾਂ ਨੇ ਪੰਜਾਬੀ ਯੂਨੀਵਰਸਿਟੀ ਤੋਂ ਕਾਨੂੰਨ ਵਿੱਚ ਐਲਐਲਬੀ ਅਤੇ ਐਲਐਲਐਮ ਦੀ ਡਿਗਰੀ ਹਾਸਲ ਕੀਤੀ।