ਨਵੀਂ ਦਿੱਲੀ, 25 ਫਰਵਰੀ : ਭਾਰਤੀ ਹਵਾਈ ਫੌਜ ਨੇ ਆਪਣੀ ਰੱਖਿਆ ਪ੍ਰਣਾਲੀ ਦੀ ਇਕ ਵੀਡਿਓ ਜਾਰੀ ਕਰਦਿਆਂ ਸਭ ਨੂ੍ੰ ਚੌਕਾ ਦਿਤਾ ਹੈ। ਹੁਣ ਭਾਰਤੀ ਹਵਾਈ ਫੌਜ ਨੇ ਪਹਿਲੀ ਵਾਰ ਐੱਸ-400 ਹਵਾਈ ਰੱਖਿਆ ਮਿਜ਼ਾਈਲ ਪ੍ਰਣਾਲੀ ਦੇ ਦਾਗੇ ਜਾਣ ਦੀ ਵੀਡੀਓ ਜਾਰੀ ਕਰਦਿਆਂ ‘ਅਪਰੇਸ਼ਨ ਸਿੰਧੂਰ’ ਦਾ ਹਵਾਲਾ ਦਿੱਤਾ ਹੈ। ਹਵਾਈ ਫੌਜ ਨੇ ਇਸ ਕਾਰਵਾਈ ਨੂੰ ਫੌਜੀ ਇਤਿਹਾਸ ਵਿੱਚ ਹੁਣ ਤੱਕ ਦੀ ਸਭ ਤੋਂ ਲੰਬੀ ਦੂਰੀ ਦੀ ‘ਏਅਰ ਕਿਲ’ ਕਰਾਰ ਦਿੱਤਾ ਹੈ।
ਦਸ ਦਈਏ ਕਿ ਜਾਰੀ ਕੀਤੀ ਵੀਡੀਓ ਵਿੱਚ ਰਾਡਾਰ ਚਿੱਤਰਾਂ ਰਾਹੀਂ ਟਾਰਗੇਟ ਦੀ ਪਹਿਚਾਣ ਅਤੇ ਮਿਜ਼ਾਈਲ ਪ੍ਰਣਾਲੀ ਦੇ ਸਰਗਰਮ ਹੋਣ ਦੀ ਪ੍ਰਕਿਰਿਆ ਦਰਸਾਈ ਗਈ ਹੈ। ਰੂਸੀ ਮੂਲ ਦੀ ਐੱਸ-400 ਪ੍ਰਣਾਲੀ ਨੇ ਪਿਛਲੇ ਸਾਲ ਮਈ ਮਹੀਨੇ ਦੌਰਾਨ ਪਾਕਿਸਤਾਨ ਵਿਰੁੱਧ ਚਲਾਏ ਗਏ ‘ਅਪਰੇਸ਼ਨ ਸਿੰਧੂਰ’ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ ਸੀ। ਦਾਅਵੇ ਮੁਤਾਬਕ ਇਸ ਪ੍ਰਣਾਲੀ ਰਾਹੀਂ ਪਾਕਿਸਤਾਨੀ ਖੇਤਰ ਦੇ ਅੰਦਰ ਕਰੀਬ 300 ਕਿਲੋਮੀਟਰ ਦੂਰ ਮੌਜੂਦ ਇੱਕ ਲੜਾਕੂ ਜਹਾਜ਼ ਨੂੰ ਨਿਸ਼ਾਨਾ ਬਣਾਇਆ ਗਿਆ। ਵੀਡੀਓ ਵਿੱਚ ਸੁਨੇਹਾ ਦਿੱਤਾ ਗਿਆ ਹੈ ਕਿ “ਦੁਸ਼ਮਣ ਪਹੁੰਚ ਤੋਂ ਬਾਹਰ ਹੋ ਸਕਦਾ ਹੈ, ਪਰ ਨਜ਼ਰ ਤੋਂ ਕਦੇ ਨਹੀਂ,” ਜੋ ਹਵਾਈ ਰੱਖਿਆ ਸਮਰੱਥਾ ’ਤੇ ਭਰੋਸਾ ਜਤਾਉਂਦਾ ਹੈ।