ਡੋਨਲਡ ਟਰੰਪ ਦਾ ਦਾਅਵਾ : ਭਾਰਤ-ਪਾਕਿਸਤਾਨ ਪ੍ਰਮਾਣੂ ਟਕਰਾਅ ਟਾਲਿਆ

ਵਾਸ਼ਿੰਗਟਨ, 25 ਫਰਵਰੀ : ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਇਕ ਵਾਰ ਫਿਰ ਸਟੇਟ ਆਫ ਦੀ ਯੂਨੀਅਨ ਦੌਰਾਨ ਦਾਅਵਾ ਕੀਤਾ ਹੈ ਕਿ ਉਨਾ ਦੇ ਕਾਰਨ ਹੀ ਭਾਰਤ ਅਤੇ ਪਾਕਿਸਤਾਨ ਦਾ ਪ੍ਰਮਾਣੂ ਟਕਰਾਅ ਟਲਿਆ ਹੈ। ਇਹ ਵੀ ਧਿਆਨਯੋਗ ਹੈ ਕਿ ਰਾਸ਼ਟਰਪਤੀ ਪਿਛਲੇ ਸਾਲ 10 ਮਈ ਤੋਂ ਲੈ ਕੇ ਹੁਣ ਤੱਕ ਕਈ ਵਾਰ ਇਸ ਤਰ੍ਹਾਂ ਦੇ ਦਾਅਵੇ ਕਰ ਚੁੱਕੇ ਹਨ।

ਦਸ ਦਈਏ ਕਿ ਟਰੰਪ ਨੇ ਸੰਬੋਧਨ ਦੌਰਾਨ ਦੱਸਿਆ ਸੀ ਕਿ ਜੇ ਅਮਰੀਕਾ ਵੱਲੋਂ ਦਖ਼ਲਅੰਦਾਜ਼ੀ ਨਾ ਕੀਤੀ ਜਾਂਦੀ ਤਾਂ ਸੰਭਾਵਿਤ ਟਕਰਾਅ ਵਿੱਚ ਤਕਰੀਬਨ 3.5 ਕਰੋੜ ਲੋਕਾਂ ਦੀ ਜਾਨ ਜਾ ਸਕਦੀ ਸੀ। ਟਰੰਪ ਨੇ ਆਪਣੇ ਕਾਰਜਕਾਲ ਦੇ ਪਹਿਲੇ ਦਸ ਮਹੀਨਿਆਂ ਦਾ ਜ਼ਿਕਰ ਕਰਦੇ ਹੋਏ ਕਿਹਾ ਕਿ ਇਸ ਅਰਸੇ ਦੌਰਾਨ ਉਨ੍ਹਾਂ ਅੱਠ ਵੱਖ-ਵੱਖ ਸੰਘਰਸ਼ ਖ਼ਤਮ ਕਰਵਾਏ, ਜਿਨ੍ਹਾਂ ਵਿੱਚ ਭਾਰਤ-ਪਾਕਿਸਤਾਨ ਤਣਾਅ ਵੀ ਸ਼ਾਮਲ ਸੀ। ਹਾਲਾਂਕਿ, ਸੰਭਾਵਿਤ ਮੌਤਾਂ ਦੇ ਅੰਕੜਿਆਂ ਬਾਰੇ ਉਨ੍ਹਾਂ ਦੇ ਬਿਆਨਾਂ ਵਿੱਚ ਤਬਦੀਲੀਆਂ ਆਉਂਦੀਆਂ ਰਹੀਆਂ ਹਨ—ਪਹਿਲਾਂ ਇਹ ਗਿਣਤੀ ਇੱਕ ਕਰੋੜ ਦੱਸੀ ਗਈ, ਫਿਰ ਢਾਈ ਕਰੋੜ ਅਤੇ ਹੁਣ ਇਸ ਨੂੰ ਵਧਾ ਕੇ ਸਾਢੇ ਤਿੰਨ ਕਰੋੜ ਦੱਸਿਆ ਗਿਆ ਹੈ।

Scroll to Top