31 ਸਾਲ ਤੋਂ ਫਰਾਰ ਕੇਸੀਐਫ ਮੈਂਬਰ ਮੁਹਾਲੀ ਤੋਂ ਕੀਤਾ ਗ੍ਰਿਫਤਾਰ

ਚੰਡੀਗੜ, 19 ਫਰਵਰੀ : ਯੂਪੀ ਏਟੀਐਸ ਨੇ ਅੱਜ ਇਕ ਵੱਡੀ ਕਾਰਵਾਈ ਨੂੰ ਅੰਜਾਮ ਦਿੰਦਿਆਂ ਇਕ ਕੇਸੀਐਫ ਫਰਾਰ 31 ਸਾਲ ਤੋ ਫਰਾਰ ਮੈਬਰ ਨੂੰ ਗ੍ਰਿਫਤਾਰ ਕਰਨ ਵਿਚ ਸਫਲਤਾ ਹਾਸਲ ਕੀਤੀ ਹੈ। ਉਕਤ ਮੈਬਰ ਖਾਲਿਸਤਾਨ ਕਮਾਂਡੋ ਫੋਰਸ ਨਾਲ ਸਬੰਧਿਤ ਸੀ, ਜਿਸਨੂੰ ਮੁਹਾਲੀ ਤੋਂ ਗ੍ਰਿਫ਼ਤਾਰ ਕਰ ਲਿਆ ਹੈ।

ਅਧਿਕਾਰੀਆਂ ਨੇ ਇਸ ਸਬੰਧੀ ਦਸਿਆ ਕਿ ਫੜੇ ਗਏ ਮੁਲਜ਼ਮ ਦੀ ਪਛਾਣ ਸੁਖਵਿੰਦਰ ਸਿੰਘ ਢਿੱਲੋਂ ਉਰਫ ਦਿਆਲ ਸਿੰਘ ਉਰਫ ਰਾਕੇਸ਼ ਸ਼ਰਮਾ ਉਰਫ ਛਿੰਦਾ ਵਾਸੀ ਕਪੂਰਥਲਾ (ਪੰਜਾਬ) ਵਜੋਂ ਹੋਈ ਹੈ। ਅਧਿਕਾਰੀਆਂ ਮੁਤਾਬਕ ਉਹ ਖਾਲਿਸਤਾਨ ਕਮਾਂਡੋ ਫੋਰਸ (ਕੇਸੀਐਫ) ਨਾਲ ਸੰਬੰਧਤ ਸੀ, ਜਿਸਨੂੰ ਅੱਤਵਾਦੀ ਗਤੀਵਿਧੀਆਂ ਕਰਕੇ ਪਾਬੰਦੀਸ਼ੁਦਾ ਸੰਗਠਨ ਘੋਸ਼ਿਤ ਕੀਤਾ ਜਾ ਚੁੱਕਾ ਹੈ।

ਏਟੀਐਸ ਦੇ ਬੁਲਾਰੇ ਅਨੁਸਾਰ, 18 ਅਪ੍ਰੈਲ 1993 ਨੂੰ ਨੋਇਡਾ ਦੇ ਸੈਕਟਰ-20 ਥਾਣੇ ਵਿੱਚ ਉਸ ਖ਼ਿਲਾਫ ਮਾਮਲਾ ਦਰਜ ਹੋਇਆ ਸੀ। ਉਸ ਵੇਲੇ ਉਸਨੂੰ ਏਕੇ-56 ਰਾਈਫਲ ਅਤੇ 121 ਜ਼ਿੰਦਾ ਕਾਰਤੂਸਾਂ ਸਮੇਤ ਕਾਬੂ ਕੀਤਾ ਗਿਆ ਸੀ, ਪਰ ਬਾਅਦ ਵਿੱਚ ਉਹ ਫਰਾਰ ਹੋ ਗਿਆ, ਜਿਸਨੂੰ ਅੱਜ ਇਕ ਸਾਂਝੇ ਆਪ੍ਰੇਸ਼ਨ ਦੌਰਾਨ ਗ੍ਰਿਫਤਾਰ ਕਰ ਲਿਆ ਗਿਆ ਹੈ।

Scroll to Top