Breaking

ਪੰਜਾਬ ਹੁਣ ‘ਉੱਡਦਾ ਪੰਜਾਬ’ ਤੋਂ ‘ਪੜ੍ਹਦਾ ਪੰਜਾਬ’ ਬਣ ਗਿਆ ਹੈ: ਹਰਜੋਤ ਸਿੰਘ ਬੈਂਸ     ਭਗਵੰਤ ਮਾਨ ਸਰਕਾਰ ਨੇ ਸਕੂਲੀ ਬੁਨਿਆਦੀ ਢਾਂਚੇ ਵਿੱਚ 2,300 ਕਰੋੜ ਰੁਪਏ ਕੀਤੇ ਨਿਵੇਸ਼ : ਹਰਜੋਤ ਸਿੰਘ ਬੈਂਸ     ਵਿਧਾਨ ਸਭਾ ਨੇ ‘ਪੰਜਾਬ ਰੈਗੂਲੇਸ਼ਨ ਆਫ਼ ਫੀਸ ਆਫ਼ ਅਣ-ਏਡਿਡ ਐਜੂਕੇਸ਼ਨਲ ਇੰਸਟੀਚਿਊਸ਼ਨਜ਼ ਬਿੱਲ ਪਾਸ ਕੀਤਾ     ਨੀਤੀ ਆਯੋਗ ਦੀ ਰੈਂਕਿੰਗ ਵਿੱਚ ਪੰਜਾਬ ਨੇ ਕੇਰਲ ਨੂੰ ਪਛਾੜਿਆ; ਰਿਪੋਰਟ ਕਾਰਡ ਪੇਸ਼ ਕੀਤਾ     ਅੱਜ ਦੇਸ਼ ਭਰ ‘ਚੋਂ ਸਕੂਲੀ ਸਿੱਖਿਆ ਵਿੱਚ ਮੋਹਰੀ ਬਣ ਕੇ ਉਭਰਿਆ ਪੰਜਾਬ : ਹਰਜੋਤ ਸਿੰਘ ਬੈਂਸ     ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਲੁਧਿਆਣਾ ਨੂੰ ਦੋ ਹੋਰ ‘ਸਕੂਲ ਆਫ਼ ਐਮੀਨੈਂਸ’ ਦਾ ਤੋਹਫ਼ਾ     ਮੁਲਤਾਨੀ ਮੱਲ ਮੋਦੀ ਕਾਲਜ ਵਿਖੇ ਪੰਜਾਬੀ ਫ਼ਿਲਮ ‘ਯਾਰ ਜਿਗਰੀ ਕਸੂਤੀ ਡਿਗਰੀ’ ਦੇ ਪ੍ਰੋਮੋਸ਼ਨਲ ਪ੍ਰੋਗਰਾਮ ਦਾ ਆਯੋਜਨ     ਮੋਦੀ ਕਾਲਜ ਵੱਲੋਂ ਵਿਦਿਆਰਥੀਆਂ ਲਈ ਸਟਾਕ ਮਾਰਕੀਟ ਸੰਚਾਲਨ ਵਿੱਚ ਸਮਰ ਪ੍ਰੈਕਟੀਕਲ ਸਿਖਲਾਈ ਆਯੋਜਿਤ     ਨੀਟ ਪ੍ਰੀਖਿਆ ਵਿਵਾਦ : ਕੇਦਰੀ ਸਿਖਿਆ ਮੰਤਰੀ ਧਰਮੇਦਰ ਪ੍ਰਧਾਨ ਨੇ ਦਿੱਤਾ ਅਸਤੀਫਾ     ਮੁਲਤਾਨੀ ਮੱਲ ਮੋਦੀ ਕਾਲਜ ਵੱਲੋਂ ਨਵੇਂ ਅਕਾਦਮਿਕ ਸੈਸ਼ਨ 26-27 ਲਈ ਓਰੀਐਂਟੇਸ਼ਨ ਪ੍ਰੋਗਰਾਮ ਆਯੋਜਿਤ
Sunday, 30 Aug 2026 | 11:02 am

+91 90915 01313 , +91 90916 01313

punjabbanni@gmail.com
punjabbani@yahoo.com

ਨਗਰ ਨਿਗਮ ਅਤੇ ਪਟਿਆਲਾ ਫਾਊਂਡੇਸ਼ਨ ਵੱਲੋਂ ਬਾਰਾਂਦਰੀ ਬਾਗ ‘ਚ ਨੇਚਰ ਵਾਕ

ਨਗਰ ਨਿਗਮ ਅਤੇ ਪਟਿਆਲਾ ਫਾਊਂਡੇਸ਼ਨ ਵੱਲੋਂ ਬਾਰਾਂਦਰੀ ਬਾਗ ‘ਚ ਨੇਚਰ ਵਾਕ

ਪਟਿਆਲਾ,  19 ਫਰਵਰੀ : ਨਗਰ ਨਿਗਮ ਅਤੇ ਪਟਿਆਲਾ ਫਾਊਂਡੇਸ਼ਨ ਦੇ ਸਹਿਯੋਗ ਨਾਲ ਹੈਰੀਟੇਜ਼ ਫੈਸਟੀਵਲ ਤਹਿਤ ਬਾਰਾਂਦਰੀ ਬਾਗ ਵਿਖੇ ਨੇਚਰ/ ਇਨਵਾਇਰਨਮੈਂਟ ਵਾਕ ਦਾ ਸਫਲ ਆਯੋਜਨ ਕੀਤਾ ਗਿਆ ਜਿਸ ਦੀ ਸ਼ੁਰੂਆਤ ਪਟਿਆਲਾ ਦੇ ਡਿਪਟੀ ਕਮਿਸ਼ਨਰ ਸ਼੍ਰੀ ਵਰਜੀਤ ਵਾਲੀਆ,  ਸੀਨੀਅਰ ਡਿਪਟੀ ਮੇਅਰ ਹਰਿੰਦਰ ਕੋਹਲੀ ਅਤੇ ਡਿਪਟੀ ਮੇਅਰ ਜਗਦੀਪ ਜੱਗਾ ਵੱਲੋਂ ਕਾਰਵਾਈ ਗਈ।

ਡਿਪਟੀ ਕਮਿਸ਼ਨਰ ਨੇ ਕਿਹਾ ਕਿ ਇਸ ਨੇਚਰ ਵਾਕ ਦਾ ਉਦੇਸ਼ ਸ਼ਹਿਰ ਦੀ ਵਿਰਾਸਤੀ ਅਤੇ ਪਰਿਆਵਰਣਕ ਧਰੋਹਰ ਪ੍ਰਤੀ ਜਾਗਰੂਕਤਾ ਫੈਲਾਉਣਾ ਅਤੇ ਨਾਗਰਿਕਾਂ ਨੂੰ ਹਰੇ-ਭਰੇ ਖੇਤਰਾਂ ਦੀ ਸੰਭਾਲ ਲਈ ਪ੍ਰੇਰਿਤ ਕਰਨਾ ਸੀ। ਓਹਨਾ ਕਿਹਾ ਕਿ ਬਾਰਾਂਦਰੀ ਗਾਰਡਨ, ਜੋ ਪਟਿਆਲਾ ਦੇ ਸਭ ਤੋਂ ਕੀਮਤੀ ਵਿਰਾਸਤੀ ਹਰੇ ਖੇਤਰਾਂ ਵਿੱਚੋਂ ਇੱਕ ਹੈ, ਵਿੱਚ ਸਵੇਰੇ ਦੀ ਤਾਜ਼ਗੀ ਭਰੀ ਹਵਾ ਅਤੇ ਪ੍ਰਕ੍ਰਿਤਿਕ ਸੁੰਦਰਤਾ ਦਾ ਲਾਭ ਹਰੇਕ ਵਿਅਕਤੀ ਨੂੰ ਲੈਣਾ ਚਾਹੀਦਾ ਹੈ।

ਇਸ ਮੌਕੇ ਡਿਪਟੀ ਕਮਿਸ਼ਨਰ ਸ਼੍ਰੀ ਵਰਜੀਤ ਵਾਲੀਆ ਨੇ ਆਪਣੇ ਸੰਬੋਧਨ ਵਿੱਚ ਕਿਹਾ, “ਪ੍ਰਕਿਰਤੀ ਦੀ ਸੰਭਾਲ ਸਾਂਝੀ ਸਮੂਹਿਕ ਜ਼ਿੰਮੇਵਾਰੀ ਬਣਨੀ ਚਾਹੀਦੀ ਹੈ। ਬਾਰਾਂਦਰੀ ਗਾਰਡਨ ਪਟਿਆਲਾ ਦੀ ਵਿਰਾਸਤ ਦਾ ਅਹਿਮ ਹਿੱਸਾ ਹੈ ਅਤੇ ਇਸ ਤਰ੍ਹਾਂ ਦੀ  ਪਹਿਲ ਵਿਦਿਆਰਥੀਆਂ ਨੂੰ ਜਨਤਕ ਸੰਪਤੀਆਂ ਦੀ ਕਦਰ ਕਰਨ ਅਤੇ ਉਨ੍ਹਾਂ ਦੀ ਰੱਖਿਆ ਕਰਨ ਲਈ ਪ੍ਰੇਰਿਤ ਕਰਦੀ ਹੈ।ਓਹਨਾ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਹਰੇ-ਭਰੇ ਅਤੇ ਸਾਫ਼ ਪਟਿਆਲਾ ਦੀ ਦਿਸ਼ਾ ਵਿੱਚ ਚੱਲ ਰਹੀਆਂ ਕੋਸ਼ਿਸ਼ਾਂ ਨੂੰ ਹਮੇਸ਼ਾ ਸਮਰਥਨ ਦਿੰਦਾ ਰਹੇਗਾ।”  ਇਸ ਤੋਂ ਇਲਾਵਾ ਡੀ ਸੀ ਨੇ ਸਮੂਹ ਪਟਿਆਲਾ ਵਾਸੀਆਂ ਨੂੰ ਪਰਿਵਾਰਾਂ ਸਮੇਤ ਹੈਰੀਟੇਜ ਫੈਸਟੀਵਲ ਵਿੱਚ ਸ਼ਾਮਲ ਹੋਣ ਦਾ ਸੱਦਾ ਦਿੱਤਾ।

ਪਟਿਆਲਾ ਫਾਊਂਡੇਸ਼ਨ ਦੇ ਫਾਊਂਡਰ ਅਤੇ ਸੀ ਈ ਓ ਸ਼੍ਰੀ ਰਵੀ ਸਿੰਘ ਆਹਲੂਵਾਲੀਆ ਨੇ ਕਿਹਾ “ਬਾਰਾਂਦਰੀ ਗਾਰਡਨ ਸਿਰਫ਼ ਇੱਕ ਵਿਰਾਸਤੀ ਸਥਾਨ ਨਹੀਂ ਇਹ ਇੱਕ ਜੀਵੰਤ ਪਰਿਆਵਰਣਕ ਤੰਤਰ ਹੈ ਜੋ ਸਾਨੂੰ ਯਾਦ ਦਿਵਾਉਂਦਾ ਹੈ ਕਿ ਪ੍ਰਕਿਰਤੀ ਅਤੇ ਇਤਿਹਾਸ ਕਿੰਨੇ ਗਹਿਰੇ ਤੌਰ ‘ਤੇ ਜੁੜੇ ਹੋਏ ਹਨ। ਇਸ ਨੇਚਰ ਵਾਕ ਰਾਹੀਂ ਅਸੀਂ ਨਾਗਰਿਕਾਂ—ਖ਼ਾਸ ਕਰਕੇ ਨੌਜਵਾਨਾਂ—ਨੂੰ ਇਹ ਸਮਝਾਉਣਾ ਚਾਹੁੰਦੇ ਹਾਂ ਕਿ ਹਰੇ-ਭਰੇ ਖੇਤਰਾਂ ਦੀ ਰੱਖਿਆ ਕੋਈ ਵਿਕਲਪ ਨਹੀਂ, ਸਗੋਂ ਜ਼ਿੰਮੇਵਾਰੀ ਹੈ। ਇੱਕ ਸਾਫ਼ ਅਤੇ ਹਰਾ ਪਟਿਆਲਾ ਤਦ ਹੀ ਸੰਭਵ ਹੈ ਜਦੋਂ ਸਮਾਜ ਜਾਗਰੂਕਤਾ, ਕਾਰਵਾਈ ਅਤੇ ਆਪਣੇ ਸ਼ਹਿਰ ‘ਤੇ ਮਾਣ ਨਾਲ ਇਕੱਠਾ ਹੁੰਦਾ ਹੈ।”

ਇਸ ਨੇਚਰ ਵਾਕ ਵਿੱਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸਿਵਲ ਲਾਈਨਜ਼, ਮਾਡਲ ਟਾਊਨ ਅਤੇ ਮਲਟੀਪਰਪਜ਼ ਸਕੂਲ ਦੇ ਨਾਲ-ਨਾਲ ਸਰਕਾਰੀ ਮੋਹਿੰਦਰਾ ਕਾਲਜ ਅਤੇ ਸਰਕਾਰੀ ਕਾਲਜ ਫਾਰ ਗਰਲਜ਼, ਪਟਿਆਲਾ ਦੇ ਵਿਦਿਆਰਥੀ ਆਪਣੇ ਨੋਡਲ ਅਧਿਆਪਕਾਂ ਅਤੇ ਫੈਕਲਟੀ ਕੋਆਰਡੀਨੇਟਰਾਂ ਸਮੇਤ ਸ਼ਾਮਲ ਹੋਏ। ਉਨ੍ਹਾਂ ਦੀ ਉਤਸ਼ਾਹਪੂਰਨ ਹਾਜ਼ਰੀ ਨੇ ਇਸ ਪਹਿਲ ਨੂੰ ਹੋਰ ਮਹੱਤਵਪੂਰਨ ਬਣਾਇਆ ਅਤੇ ਨੌਜਵਾਨ ਪੀੜ੍ਹੀ ਵਿੱਚ ਪਰਿਆਵਰਣ ਜ਼ਿੰਮੇਵਾਰੀ ਅਤੇ ਵਿਰਾਸਤ ਪ੍ਰਤੀ ਸਨਮਾਨ ਦੀ ਭਾਵਨਾ ਨੂੰ ਮਜ਼ਬੂਤ ਕੀਤਾ।

ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਸਿਮਰਪ੍ਰੀਤ ਕੌਰ, ਸਹਾਇਕ ਕਮਿਸ਼ਨਰ ਨਗਰ ਨਿਗਮ ਕਮ ਨੋਡਲ ਅਫ਼ਸਰ ਦੀਪਜੋਤ ਕੌਰ , ਮੁੱਖ ਮੰਤਰੀ ਫੀਲਡ ਅਫ਼ਸਰ ਸਤੀਸ਼ ਚੰਦਰ, ਪਟਿਆਲਾ ਫਾਊਂਡੇਸ਼ਨ ਦੀ ਟੀਮ ਡਾ. ਅਭਿਨੰਦਨ ਬੱਸੀ, ਨਿਸ਼ੂ ਗੁਪਤਾ (ਕੋਆਰਡੀਨੇਟਰ), ਐਸ.ਪੀ. ਚੰਦ, ਪਵਨ ਗੋਇਲ, ਰਾਹੁਲ ਸ਼ਰਮਾ, ਡਾ. ਜਸਪ੍ਰੀਤ ਵਾਲੀਆ, ਰਵਲਦੀਪ ਸਿੰਘ ਅਤੇ ਸੇਵਾਦਾਰਾਂ ਸਤਨਾਮ ਸਿੰਘ, ਸੰਯਮ, ਆਦਿਤਿਆ, ਤਾਰਿਕਾ, ਕ੍ਰਿਤਿਕਾ, ਕਵਲਪ੍ਰੀਤ, ਮੋਹਿਤ, ਕ੍ਰਿਸ਼ਨ ਕਾਂਤ, ਨਿਦਾਸ਼ ਈਵ ਧਰੀਵਾਲ, ਸਾਨਿਆ ਸ੍ਰੀਵਾਸਤਵ, ਅਜੈ ਕੁਮਾਰ, ਪ੍ਰੀਸ਼ਾ ਸੂਰੀ, ਤਨੀਸ਼ਕ ਗਰਗ, ਵੇਦਾਂਸ਼ ਸ੍ਰੀਵਾਸਤਵ, ਗੁਰਨੂਰ ਕੌਰ , ਪੰਕਜ (ਮੋਦੀ ਕਾਲਜ), ਅਰਸ਼ਦੀਪ ਸਿੰਘ, ਸੁਖਪ੍ਰੀਤ ਸਿੰਘ, ਕਰਮਬੀਰ ਸਿੰਘ, ਸਰਵੇਸ਼, ਕ੍ਰਿਸ਼ ਕੁਮਾਰ, ਧਰੁਵ, ਨਮਨ, ਲਕਸ਼, ਇਸ਼ਾਨ, ਸੁਖਮਨਪ੍ਰੀਤ, ਮਨਜੋਤ, ਦਿਖਸ਼ਾਂਤ, ਪੂਰਨਿਮਾ, ਸੰਜਨਾ (ਮੋਦੀ ਕਾਲਜ) ਆਦਿ   ਮੌਜੂਦ ਸਨ।

Scroll to Top