ਮੁਲੁੰਡ ‘ਚ ਉਸਾਰੀ ਹੇਠ ਮੈਟਰੋ ਪਿੱਲਰ ਡਿੱਗਿਆ, ਕਈ ਵਾਹਨ ਆਏ ਚਪੇਟ ‘ਚ

ਮੁੰਬਈ, 14 ਫਰਵਰੀ : ਉੱਤਰ-ਪੂਰਬੀ ਮੁੰਬਈ ਦੇ ਮੁਲੁੰਡ ਇਲਾਕੇ ਵਿੱਚ ਇਕ ਉਸਾਰੀ ਹੇਠ ਮੈਟਰੋ ਪਿੱਲਰ ਡਿਗਣ ਕਾਰਨ ਵੱਡਾ ਹਾਦਸਾ ਵਾਪਰ ਪਿਆ, ਜਿਸ ਕਾਰਨ ਜਿਥੇ ਕਈ ਵਾਹਨ ਇਸਦੀ ਚਪੇਟ ਵਿਚ ਆ ਗਏ, ਉਥੇਕਈ ਲੋਕ ਜਖਮੀ ਵੀ ਹੋ ਗਏ। ਜਾਣਕਾਰੀ ਦੇ ਅਨੁਸਾਰ ਫਾਇਰ ਬ੍ਰਿਗੇਡ ਅਧਿਕਾਰੀਆਂ ਮੁਤਾਬਕ ਹਾਦਸਾ ਕਰੀਬ ਦੁਪਹਿਰ ਸਮੇ LBS Road ‘ਤੇ ਵਾਪਰਿਆ। ਉਸ ਵੇਲੇ ਮੈਟਰੋ ਦੇ ਨਿਰਮਾਣ ਅਧੀਨ ਪਿੱਲਰ ਦਾ ਇਕ ਭਾਗ ਭਰਭਰਾ ਕੇ ਸੜਕ ‘ਤੇ ਆ ਡਿੱਗਿਆ।

ਜਾਣਕਾਰੀ ਅਨੁਸਾਰ ਤਿੰਨ ਤੋਂ ਚਾਰ ਲੋਕਾਂ ਦੇ ਜਖ਼ਮੀ ਹੋਣ ਦਾ ਖ਼ਦਸ਼ਾ ਜਤਾਇਆ ਗਿਆ ਸੀ, ਜਿਨ੍ਹਾਂ ਨੂੰ ਤੁਰੰਤ ਨੇੜਲੇ ਹਸਪਤਾਲਾਂ ਵਿੱਚ ਭਰਤੀ ਕਰਵਾਇਆ ਗਿਆ। ਮੌਕੇ ‘ਤੇ ਰਾਹਤ ਅਤੇ ਬਚਾਵ ਟੀਮਾਂ ਨੇ ਪਹੁੰਚ ਕੇ ਮਲਬਾ ਹਟਾਉਣ ਦੀ ਕਾਰਵਾਈ ਸ਼ੁਰੂ ਕਰ ਦਿੱਤੀ।

ਪੁਲਿਸ ਅਤੇ ਸਥਾਨਕ ਪ੍ਰਸ਼ਾਸਨ ਵੱਲੋਂ ਹਾਦਸੇ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ। ਇਸ ਘਟਨਾ ਨਾਲ ਇਲਾਕੇ ਵਿੱਚ ਟ੍ਰੈਫ਼ਿਕ ਵੀ ਪ੍ਰਭਾਵਿਤ ਹੋਇਆ ਅਤੇ ਲੋਕਾਂ ਵਿੱਚ ਚਿੰਤਾ ਦਾ ਮਾਹੌਲ ਬਣ ਗਿਆ। ਇਸ ਕਾਰਨ ਲੋਕਾਂ ਅੰਦਰ ਵੀ ਭਾਰੀ ਸਹਿਮ ਦਾ ਮਾਹੌਲ ਦੇਖਣ ਨੂੰ ਮਿਲਿਆ।

Scroll to Top