Breaking

ਪੰਜਾਬ ਹੁਣ ‘ਉੱਡਦਾ ਪੰਜਾਬ’ ਤੋਂ ‘ਪੜ੍ਹਦਾ ਪੰਜਾਬ’ ਬਣ ਗਿਆ ਹੈ: ਹਰਜੋਤ ਸਿੰਘ ਬੈਂਸ     ਭਗਵੰਤ ਮਾਨ ਸਰਕਾਰ ਨੇ ਸਕੂਲੀ ਬੁਨਿਆਦੀ ਢਾਂਚੇ ਵਿੱਚ 2,300 ਕਰੋੜ ਰੁਪਏ ਕੀਤੇ ਨਿਵੇਸ਼ : ਹਰਜੋਤ ਸਿੰਘ ਬੈਂਸ     ਵਿਧਾਨ ਸਭਾ ਨੇ ‘ਪੰਜਾਬ ਰੈਗੂਲੇਸ਼ਨ ਆਫ਼ ਫੀਸ ਆਫ਼ ਅਣ-ਏਡਿਡ ਐਜੂਕੇਸ਼ਨਲ ਇੰਸਟੀਚਿਊਸ਼ਨਜ਼ ਬਿੱਲ ਪਾਸ ਕੀਤਾ     ਨੀਤੀ ਆਯੋਗ ਦੀ ਰੈਂਕਿੰਗ ਵਿੱਚ ਪੰਜਾਬ ਨੇ ਕੇਰਲ ਨੂੰ ਪਛਾੜਿਆ; ਰਿਪੋਰਟ ਕਾਰਡ ਪੇਸ਼ ਕੀਤਾ     ਅੱਜ ਦੇਸ਼ ਭਰ ‘ਚੋਂ ਸਕੂਲੀ ਸਿੱਖਿਆ ਵਿੱਚ ਮੋਹਰੀ ਬਣ ਕੇ ਉਭਰਿਆ ਪੰਜਾਬ : ਹਰਜੋਤ ਸਿੰਘ ਬੈਂਸ     ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਲੁਧਿਆਣਾ ਨੂੰ ਦੋ ਹੋਰ ‘ਸਕੂਲ ਆਫ਼ ਐਮੀਨੈਂਸ’ ਦਾ ਤੋਹਫ਼ਾ     ਮੁਲਤਾਨੀ ਮੱਲ ਮੋਦੀ ਕਾਲਜ ਵਿਖੇ ਪੰਜਾਬੀ ਫ਼ਿਲਮ ‘ਯਾਰ ਜਿਗਰੀ ਕਸੂਤੀ ਡਿਗਰੀ’ ਦੇ ਪ੍ਰੋਮੋਸ਼ਨਲ ਪ੍ਰੋਗਰਾਮ ਦਾ ਆਯੋਜਨ     ਮੋਦੀ ਕਾਲਜ ਵੱਲੋਂ ਵਿਦਿਆਰਥੀਆਂ ਲਈ ਸਟਾਕ ਮਾਰਕੀਟ ਸੰਚਾਲਨ ਵਿੱਚ ਸਮਰ ਪ੍ਰੈਕਟੀਕਲ ਸਿਖਲਾਈ ਆਯੋਜਿਤ     ਨੀਟ ਪ੍ਰੀਖਿਆ ਵਿਵਾਦ : ਕੇਦਰੀ ਸਿਖਿਆ ਮੰਤਰੀ ਧਰਮੇਦਰ ਪ੍ਰਧਾਨ ਨੇ ਦਿੱਤਾ ਅਸਤੀਫਾ     ਮੁਲਤਾਨੀ ਮੱਲ ਮੋਦੀ ਕਾਲਜ ਵੱਲੋਂ ਨਵੇਂ ਅਕਾਦਮਿਕ ਸੈਸ਼ਨ 26-27 ਲਈ ਓਰੀਐਂਟੇਸ਼ਨ ਪ੍ਰੋਗਰਾਮ ਆਯੋਜਿਤ
Sunday, 30 Aug 2026 | 12:18 pm

+91 90915 01313 , +91 90916 01313

punjabbanni@gmail.com
punjabbani@yahoo.com

ਸੂਟਕੇਸ ਕਤਲ ਮਾਮਲਾ ਸੁਲਝਿਆ : ਪ੍ਰੇਮੀ ਹੀ ਨਿਕਲਿਆ ਲੜਕੀ ਦਾ ਕਾਤਲ

ਸੂਟਕੇਸ ਕਤਲ ਮਾਮਲਾ ਸੁਲਝਿਆ : ਪ੍ਰੇਮੀ ਹੀ ਨਿਕਲਿਆ ਲੜਕੀ ਦਾ ਕਾਤਲ

ਬਠਿੰਡਾ, 13 ਫਰਵਰੀ : ਬਠਿੰਡਾ-ਮਲੋਟ ਰੋਡ ’ਤੇ ਬੀਤੇ ਦਿਨੀ ਪੁਲਸ ਨੂੰ ਲਾਲ ਸੂਟਕੇਸ ਵਿਚ ਇਕ ਅਧਸੜੀ ਮਹਿਲਾ ਦੀ ਲਾਸ਼ ਮਿਲੀ ਸੀ, ਜਿਸ ਮਾਮਲੇ ਨੂੰ ਅੱਜ ਪੁਲਸ ਪਾਰਟੀਆਂ ਨੇ ਪੂਰੀ ਮੁਸਤੈਦੀ ਨਾਲ ਸੁਲਝਾਉਦਿਆਂ ਜਿਥੇ ਲੜਕੀ ਦੀ ਪਹਿਚਾਣ ਕਰ ਲਈ ਹੈ, ਉਥੇ ਉਸਦੇ ਪ੍ਰੇਮੀ ਨੂੰ ਵੀ ਇਸ ਮਾਮਲੇ ਵਿਚ ਗ੍ਰਿਫਤਾਰ ਕਰ ਲਿਆ ਹੈ।

ਜਿਕਰਯੋਗ ਹੈ ਕਿ ਪੁਲਿਸ ਦੀ ਸ਼ੁਰੂਆਤੀ ਤਫ਼ਤੀਸ਼ ਮੁਤਾਬਕ ਮ੍ਰਿਤਕਾ ਦਾ ਕਤਲ ਉਸਦੇ ਕਥਿਤ ਪ੍ਰੇਮੀ ਨੇ ਕੀਤਾ, ਜਿਸ ਨਾਲ ਉਹ ਘਰ ਛੱਡ ਕੇ ਲਿਵ-ਇਨ ਰਿਸ਼ਤੇ ਵਿੱਚ ਰਹਿ ਰਹੀ ਸੀ। ਸੂਤਰਾਂ ਅਨੁਸਾਰ ਸ਼ੱਕੀ ਨੌਜਵਾਨ ਨੂੰ ਹਿਰਾਸਤ ਵਿੱਚ ਲੈ ਕੇ ਪੁੱਛਗਿੱਛ ਕੀਤੀ ਜਾ ਰਹੀ ਹੈ। ਮਾਮਲੇ ਦੇ ਪਿੱਛੇ ਮਾਮੂਲੀ ਤਕਰਾਰ ਕਾਰਨ ਬਣਨ ਦੀ ਸੰਭਾਵਨਾ ਜਤਾਈ ਜਾ ਰਹੀ ਹੈ, ਹਾਲਾਂਕਿ ਹਰ ਪੱਖ ਦੀ ਗਹਿਰਾਈ ਨਾਲ ਜਾਂਚ ਜਾਰੀ ਹੈ ।

ਮ੍ਰਿਤਕਾ ਦੀ ਪਛਾਣ ਮਲਿਕਾ ਵਜੋਂ ਹੋਈ ਹੈ, ਜੋ ਬਾਘਾਪੁਰਾਣਾ (ਜ਼ਿਲ੍ਹਾ ਮੋਗਾ) ਦੀ ਰਹਿਣ ਵਾਲੀ ਦੱਸੀ ਜਾ ਰਹੀ ਹੈ । ਦੋ ਦਿਨ ਪਹਿਲਾਂ ਬਠਿੰਡਾ-ਮਲੋਟ ਮੁੱਖ ਸੜਕ ’ਤੇ ਮਿਲੇ ਸੂਟਕੇਸ ਨੂੰ ਖੋਲ੍ਹਣ ’ਤੇ ਅੱਧ-ਸੜੀ ਹਾਲਤ ਵਿੱਚ ਲਾਸ਼ ਮਿਲੀ ਸੀ, ਜਿਸ ਨਾਲ ਸਨਸਨੀ ਫੈਲ ਗਈ ਸੀ। ਹੁਣ ਪੁਲਸ ਨੇ ਮਾਮਲੇ ਨੂੰ ਸੁਲਝਾਉਦਿਆਂ ਉਕਤ ਦੋਸ਼ੀ ਨੂੰ ਵੀ ਗ੍ਰਿਫਤਾਰ ਕਰ ਲਿਆ ਹੈ ਅਤੇ ਅੱਗੇ ਜਾਂਚ ਜਾਰੀ ਹੈ।

Scroll to Top