ਦਿੱਲੀ, 12 ਫਰਵਰੀ : ਹਾਲ ਹੀ ਵਿਚ ਹੋਏ ਭਾਰਤ-ਅਮਰੀਕਾ ਵਪਾਰ ਸਮਝੌਤੇ ਨੂੰ ਲੈ ਕੇ ਹੁਣ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਨੇ ਲੋਕ ਸਭਾ ਵਿਚ ਮੋਦੀ ਸਰਕਾਰ ਉਪਰ ਤਿੱਖਾ ਹਮਲਾ ਕਰਦਿਆਂ ਇਸਨੂੰ ਗਲਤ ਕਰਾਰ ਦਿਤਾ ਹੈ। ਉਨਾ ਕਿਹਾ ਕਿ ਮੋਦੀ ਸਰਕਾਰ ਅਮਰੀਕਾ ਅੱਗੇ ਝੁਕ ਗਈ ਹੈ ਅਤੇ ਇਹ ਸਮਝੌਤਾ ਪੂਰੀ ਤਰ੍ਹਾ ਗਲਤ ਹੈ।
ਲੋਕ ਸਭਾ ਵਿਚ ਰਾਹੁਲ ਗਾਂਧੀ ਨੇ ਕਿਹਾ ਕਿ ਜਿਵੇਂ ਮੁਕਾਬਲੇ ਦੌਰਾਨ ਪਹਿਲਾਂ ਪਕੜ ਬਣਾਈ ਜਾਂਦੀ ਹੈ, ਫਿਰ ਸਾਹ ਰੋਕਿਆ ਜਾਂਦਾ ਹੈ ਅਤੇ ਆਖ਼ਰਕਾਰ ਵਿਰੋਧੀ ਨੂੰ ਹਾਰ ਮੰਨਣੀ ਪੈਂਦੀ ਹੈ, ਓਸੇ ਤਰ੍ਹਾਂ ਸਰਕਾਰ ’ਤੇ ਦਬਾਅ ਬਣਾਕੇ ਇਸ ਸਮਝੌਤੇ ਲਈ ਮਜਬੂਰ ਕੀਤਾ ਗਿਆ।
ਉਨਾ ਭਾਰਤ ਤੇ ਅਮਰੀਕਾ ਦਰਮਿਆਨ ਹੋਏ ਅੰਤਰਿਮ ਵਪਾਰ ਸਮਝੌਤੇ ਨੂੰ ਲੈ ਕੇ ਕੇਂਦਰ ਸਰਕਾਰ ’ਤੇ ਕਰਾਰਾ ਪ੍ਰਹਾਰ ਕੀਤਾ। ਉਨ੍ਹਾਂ ਦਾਅਵਾ ਕੀਤਾ ਕਿ ਇਸ ਸਮਝੌਤੇ ਨਾਲ ਦੇਸ਼ ਦੀ ਊਰਜਾ ਸੁਰੱਖਿਆ ਖ਼ਤਰੇ ਵਿੱਚ ਪਾ ਦਿੱਤੀ ਗਈ ਹੈ ਅਤੇ ਕਿਸਾਨਾਂ ਦੇ ਹਿੱਤਾਂ ਨਾਲ ਵੀ ਸਮਝੌਤਾ ਕੀਤਾ ਗਿਆ ਹੈ। ਗਾਂਧੀ ਮੁਤਾਬਕ ਸਰਕਾਰ ਨੇ ਅਮਰੀਕਾ ਅੱਗੇ ਝੁਕ ਕੇ ਫੈਸਲੇ ਕੀਤੇ ਹਨ, ਜਿਸ ਨਾਲ ਹੁਣ ਇਹ ਵੀ ਤੈਅ ਹੋਵੇਗਾ ਕਿ ਭਾਰਤ ਤੇਲ ਕਿਸ ਦੇਸ਼ ਤੋਂ ਖਰੀਦੇਗਾ।