ਦਿਲੀ, 30 ਜਨਵਰੀ : ਦੇਸ਼ ਵਿਰੋਧੀ ਅਨਸਰਾਂ ਵਲੋ ਬੰਬ ਦੀਆਂ ਧਮਕੀਆਂ ਰੁਕਨ ਦਾ ਨਾਮ ਨਹੀ ਲੈ ਰਹੀਆਂ ਹਨ, ਜਿਸ ਕਾਰਨ ਅੱਜ ਤਾਜਾ ਮਾਮਲੇ ਵਿਚ ਕੁਵੈਤ ਤੋਂ ਦਿੱਲੀ ਵੱਲ ਜਾ ਰਹੀ ਇੰਡੀਗੋ ਏਅਰਲਾਈਨ ਦੀ ਉਡਾਣ ਵਿੱਚ ਬੰਬ ਹੋਣ ਦੀ ਸੂਚਨਾ ਮਿਲਣ ਨਾਲ ਸ਼ੁੱਕਰਵਾਰ ਸਵੇਰੇ ਅਹਿਮਦਾਬਾਦ ਦੇ ਸਰਦਾਰ ਵੱਲਭਭਾਈ ਪਟੇਲ ਅੰਤਰਰਾਸ਼ਟਰੀ ਹਵਾਈ ਅੱਡੇ ’ਤੇ ਹੜਕੰਪ ਮਚ ਗਿਆ। ਜਹਾਜ਼ ਵਿੱਚ ਸਫ਼ਰ ਕਰ ਰਹੇ ਇੱਕ ਯਾਤਰੀ ਨੂੰ ਕਾਗਜ਼ ਦਾ ਟੁਕੜਾ ਮਿਲਿਆ, ਜਿਸ ’ਤੇ ਹੱਥ ਨਾਲ ਲਿਖ ਕੇ ਜਹਾਜ਼ ਵਿੱਚ ਬੰਬ ਹੋਣ ਦੀ ਗੱਲ ਦਰਜ ਸੀ, ਜਿਸਤੋ ਬਾਅਦ ਜਾਂਚ ਏਜੰਸੀਆਂ ਪੂਰੀ ਤਰ੍ਹਾਂ ਅਲਰਟ ਹੋ ਗਈਆਂ ਤੇ ਉਨਾ ਜਾਂਚ ਸੁਰੂ ਕਰ ਦਿਤੀ।
ਇਸ ਸੂਚਨਾ ਤੋ ਬਾਅਦ ਜਾਂਚ ਏਜੰਸੀਆਂ ਨੇ ਜਹਾਜ ਨੂੰ ਅਹਿਮਦਾਬਾਦ ਏਅਰਪੋਰਟ ਉਪਰ ਸੁਰਖਿਅਤ ਲੈਡ ਕਰਵਾਇਆ।ਹਵਾਈ ਅੱਡੇ ’ਤੇ ਉਤਰਦੇ ਹੀ ਜਹਾਜ਼ ਵਿੱਚ ਸਵਾਰ ਸਾਰੇ 180 ਯਾਤਰੀਆਂ ਨੂੰ ਸੁਰੱਖਿਅਤ ਢੰਗ ਨਾਲ ਬਾਹਰ ਕੱਢਿਆ ਗਿਆ। ਇਸ ਤੋਂ ਬਾਅਦ ਸੁਰੱਖਿਆ ਏਜੰਸੀਆਂ ਨੇ ਜਹਾਜ਼ ਦੀ ਗਹਿਰਾਈ ਨਾਲ ਜਾਂਚ ਕੀਤੀ। ਘਟਨਾ ਕਾਰਨ ਕੁਝ ਸਮੇਂ ਲਈ ਹਵਾਈ ਅੱਡੇ ’ਤੇ ਤਣਾਅ ਦਾ ਮਾਹੌਲ ਬਣਿਆ ਰਿਹਾ।