ਮਕਸੂਦਾ ਇਲਾਕੇ ’ਚ ਡੂੰਘੇ ਟੋਏ ਵਿੱਚ ਡਿੱਗਣ ਨਾਲ 9 ਸਾਲਾ ਬੱਚੇ ਦੀ ਮੌਤ

ਜਲੰਧਰ, 24 ਜਨਵਰੀ : ਬਸੰਤ ਪੰਚਮੀ ਦੇ ਦਿਨ ਇਕ ਬਚਾ ਪਤੰਗ ਲੁਟਦਾ ਹੋਇਆ ਪਾਣੀ ਨਾਲ ਭਰੇ ਇਕ ਡੂੰਘੇ ਖੱਡੇ ਵਿਚ ਡਿਗ ਗਿਆ, ਜਿਸ ਕਾਰਨ ਉਸਦੀ ਦਰਦਨਾਕ ਮੋਤ ਹੋ ਗਈ। ਜਾਣਕਾਰੀ ਦੇ ਅਨੁਸਾਰ ਇਹ ਹਾਦਸਾ ਮਕਸੂਦਾ ਇਲਾਕੇ ਵਿੱਚ ਸੁਰਾਨਸੀ ਪੈਟਰੋਲ ਪੰਪ ਦੇ ਨੇੜੇ ਵਾਪਰ‌ਿਆ, ਜਿੱਥੇ ਖੇਤ ਵਿੱਚ ਬਣਾਈ ਗਈ ਇੱਕ ਡੂੰਘੀ ਖੱਡ ਵਿੱਚ ਡਿੱਗਣ ਕਾਰਨ 9 ਸਾਲਾ ਬੱਚੇ ਦੀ ਜਾਨ ਚਲੀ ਗਈ।

ਜਾਣਕਾਰੀ ਅਨੁਸਾਰ, ਇੱਕ ਕਿਸਾਨ ਨੇ ਮੀਂਹ ਦੇ ਪਾਣੀ ਤੋਂ ਫਸਲਾਂ ਨੂੰ ਬਚਾਉਣ ਲਈ ਆਪਣੇ ਖੇਤ ਵਿੱਚ ਲਗਭਗ 10 ਫੁੱਟ ਡੂੰਘਾ ਟੋਆ ਪੁੱਟਿਆ ਹੋਇਆ ਸੀ। ਮੀਂਹ ਰੁਕਣ ਮਗਰੋਂ ਦੁਪਹਿਰ ਸਮੇਂ ਇਲਾਕੇ ਦੇ ਕੁਝ ਬੱਚੇ ਪਤੰਗ ਉਡਾਉਣ ਲਈ ਘਰੋਂ ਬਾਹਰ ਨਿਕਲੇ। ਪਤੰਗ ਫੜਨ ਦੀ ਕੋਸ਼ਿਸ਼ ਦੌਰਾਨ ਇੱਕ 9 ਸਾਲਾ ਲੜਕਾ ਸੰਤੁਲਨ ਖੋ ਬੈਠਿਆ ਅਤੇ ਖੁੱਲ੍ਹੀ ਪਈ ਡੂੰਘੀ ਖੱਡ ਵਿੱਚ ਡਿੱਗ ਗਿਆ, ਜਿਸ ਨਾਲ ਉਸਦੀ ਮੌਕੇ ’ਤੇ ਹੀ ਮੌਤ ਹੋ ਗਈ। ਇਸ ਸਬੰਧੀ ਬਚੇ ਦੇਪਰਿਵਾਰ ਵਾਲਿਆਂ ਨੇ ਕਿਸਾਨ ਉਪਰ ਦੋਸ ਲਗਾਉਦਿਆਂ ਕਾਰਵਾਈ ਦੀ ਮੰਗ ਕੀਤੀ ਹੈ। ਉਨਾ ਕਿਹਾ ਕਿ ਕਿਸਾਨ ਨੇ ਇਹ ਖੱਡਾ ਨਿਜੀ ਲਾਭ ਲਈ ਪੁਟਿਆ ਸੀ, ਜਿਸ ਉਪਰ ਬਣਦੀ ਕਾਰਵਾਈ ਹੋਣੀ ਚਾਹੀਦੀ ਹੈ।

Scroll to Top