ਨੋਬਲ ਦਾ ਸਭ ਤੋ ਵੱਡਾ ਹੱਕਦਾਰ ਹਾਂ ਮੈ : ਡੋਨਲਡ ਟਰੰਪ

ਅਮਰੀਕਾ, 10 ਜਨਵਰੀ : ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਨੇ ਇੱਕ ਵਾਰ ਫਿਰ ਭਾਰਤ ਅਤੇ ਪਾਕਿਸਤਾਨ ਦਰਮਿਆਨ ਬਣੇ ਤਣਾਅ ਨੂੰ ਖਤਮ ਕਰਨ ਦਾ ਦਾਅਵਾ ਕਰਦਿਆਂ ਖੁਦ ਨੂੰ ਨੋਬਲ ਸ਼ਾਂਤੀ ਪੁਰਸਕਾਰ ਲਈ ਸਭ ਤੋ ਵੱਡਾ ਹੱਕਦਾਰ ਦਸਿਆ ਹੈ।

ਜਾਣਕਾਰੀ ਦੇ ਅਨੁਸਾਰ ਟਰੰਪ ਨੇ ਕਿਹਾ ਕਿ ਲੋਕ ਉਨ੍ਹਾਂ ਨੂੰ ਪਸੰਦ ਕਰਨ ਜਾਂ ਨਾ ਕਰਨ, ਪਰ ਇਹ ਹਕੀਕਤ ਹੈ ਕਿ ਉਨ੍ਹਾਂ ਨੇ ਅੱਠ ਵੱਡੇ ਅੰਤਰਰਾਸ਼ਟਰੀ ਟਕਰਾਵਾਂ ਨੂੰ ਖਤਮ ਕਰਨ ਵਿੱਚ ਭੂਮਿਕਾ ਨਿਭਾਈ ਹੈ, ਜਿਨ੍ਹਾਂ ਵਿੱਚੋਂ ਕੁਝ ਸੰਘਰਸ਼ ਕਈ ਦਹਾਕਿਆਂ ਤੋਂ ਚੱਲ ਰਹੇ ਸਨ। ਇਸ ਦੇ ਨਾਲ ਹੀ ਉਨ੍ਹਾਂ ਨੇ ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ ’ਤੇ ਤਿੱਖੀ ਟਿੱਪਣੀ ਕਰਦਿਆਂ ਕਿਹਾ ਕਿ ਓਬਾਮਾ ਨੂੰ ਬਿਨਾਂ ਕਿਸੇ ਢੰਗ ਦੇ ਯੋਗਦਾਨ ਦੇ ਇਹ ਪੁਰਸਕਾਰ ਮਿਲਿਆ ਸੀ।

ਵ੍ਹਾਈਟ ਹਾਊਸ ਵਿੱਚ ਵੈਨੇਜ਼ੁਏਲਾ ਦੇ ਤੇਲ ਭੰਡਾਰਾਂ ਨੂੰ ਲੈ ਕੇ ਤੇਲ ਅਤੇ ਗੈਸ ਉਦਯੋਗ ਨਾਲ ਜੁੜੇ ਉੱਚ ਅਧਿਕਾਰੀਆਂ ਨਾਲ ਮੀਟਿੰਗ ਦੌਰਾਨ ਟਰੰਪ ਨੇ ਕਿਹਾ ਕਿ ਪਿਛਲੇ ਸਾਲ ਮਈ ਮਹੀਨੇ ਹੋਏ ਸੰਘਰਸ਼ ਦੌਰਾਨ ਅੱਠ ਲੜਾਕੂ ਜੈੱਟ ਜਹਾਜ਼ ਗਿਰਾਏ ਗਏ ਸਨ। ਉਨ੍ਹਾਂ ਨੇ ਦਾਅਵਾ ਕੀਤਾ ਕਿ ਉਨ੍ਹਾਂ ਦੀ ਦਖਲਅੰਦਾਜ਼ੀ ਨਾਲ ਹਾਲਾਤ ਬੇਕਾਬੂ ਹੋਣ ਤੋਂ ਬਚ ਗਏ , ਜਿਸ ਕਾਰਨ ਕਾਫੀ ਨੁਕਸਾਨ ਹੋਣੇ ਟਲ ਗਿਆ ਸੀ।

 

Scroll to Top