ਪਟਿਆਲਾ, 9 ਜਨਵਰੀ – ਪੰਜਾਬੀ ਯੂਨੀਵਰਸਿਟੀ ਦੇ ਉਪ-ਕੁਲਪਤੀ ਡਾ. ਜਗਦੀਪ ਸਿੰਘ ਵੱਲੋਂ ਅੱਜ ਯੂਨੀਵਰਸਿਟੀ ਦੀ ਭਾਈ ਵੀਰ ਸਿੰਘ ਚੇਅਰ ਵੱਲੋਂ ਪਿਛਲੇ ਸਮੇਂ ਕਰਵਾਈ ਗਈ ਅੰਤਰ-ਰਾਸ਼ਟਰੀ ਕਾਨਫ਼ਰੰਸ ਨਾਲ਼ ਸਬੰਧਤ ਪੁਸਤਕ ਰਿਲੀਜ਼ ਕੀਤੀ ਗਈ।
‘ਹਰਮੀਨਿਊਟਿਕਸ ਆਫ਼ ਡਿਵਾਈਨ ਸਾਊਂਡਸਕੇਪਸ: ਡੀਕੋਡਿੰਗ ਦਿ ਮਿਊਜ਼ੀਕਲ ਸਿਗਨੇਚਰਜ਼ ਆਫ਼ ਸ੍ਰੀ ਗੁਰੂ ਗ੍ਰੰਥ ਸਾਹਿਬ’ ਨਾਮਕ ਇਸ ਪੁਸਤਕ ਨੂੰ ਡਾ. ਮਨਜੀਤ ਸਿੰਘ ਵਲੋਂ ਸੰਪਾਦਿਤ ਕੀਤਾ ਗਿਆ ਹੈ। ਇਹ ਪੁਸਤਕ ਭਾਈ ਹੀਰਾ ਸਿੰਘ ਰਾਗੀ ਨੂੰ ਸਮਰਪਿਤ ਹੈ।
ਜ਼ਿਕਰਯੋਗ ਹੈ ਕਿ ਭਾਈ ਵੀਰ ਸਿੰਘ ਚੇਅਰ ਵੱਲੋਂ ਨਾਦ ਮਿਊਜ਼ਿਕ ਇੰਸਟੀਚਿਊਟ, ਅਮਰੀਕਾ ਦੇ ਸਹਿਯੋਗ ਨਾਲ਼ ਇਹ ਸਬੰਧਤ ਕਾਨਫ਼ਰੰਸ ਮਿਤੀ 22-24 ਅਕਤੂਬਰ 2024 ਨੂੰ ਕਰਵਾਈ ਗਈ ਸੀ।
ਪੁਸਤਕ ਰਿਲੀਜ਼ ਸਮਾਰੋਹ ਮੌਕੇ ਭਾਈ ਵੀਰ ਸਿੰਘ ਚੇਅਰ ਦੇ ਇੰਚਾਰਜ ਡਾ. ਜਸਵਿੰਦਰ ਸਿੰਘ, ਨਾਦ ਮਿਊਜ਼ਿਕ ਇੰਸਟੀਚਿਊਟ ਤੋਂ ਡਾ. ਮਨਜੀਤ ਸਿੰਘ, ਪ੍ਰੋ. ਹਰਭਜਨ ਸਿੰਘ ਧਾਰੀਵਾਲ ਅਤੇ ਉਨ੍ਹਾਂ ਦੀ ਖੋਜ ਟੀਮ ਹਾਜ਼ਰ ਰਹੀ।