ਨਵੀਂ ਦਿੱਲੀ , 27 ਦਸੰਬਰ : ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਮਹਾਤਮਾ ਗਾਂਧੀ ਰਾਸ਼ਟਰੀ ਪੇਂਡੂ ਰੁਜ਼ਗਾਰ ਗਾਰੰਟੀ ਯੋਜਨਾ (ਮਨਰੇਗਾ) ਨੂੰ ਰੱਦ ਕਰਨ ਦੇ ਫੈਸਲੇ ਖ਼ਿਲਾਫ਼ ਦੇਸ਼ ਪੱਧਰੀ ਮੁਹਿੰਮ ਛੇੜਨ ਦੀ ਅਪੀਲ ਕੀਤੀ ਹੈ। ਇਕ ਪੈ੍ਰਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਖੜਗੇ ਨੇ ਆਖਿਆ ਕਿ ਖੜਗੇ ਨੇ ਕਿਹਾ ਕਿ ਮਨਰੇਗਾ ਯੂ.ਪੀ.ਏ. ਸਰਕਾਰ ਦਾ ਇੱਕ ਦੂਰਦਰਸ਼ੀ ਕਾਨੂੰਨ ਸੀ, ਜਿਸ ਨੇ ਪੇਂਡੂ ਭਾਰਤ ਨੂੰ ਰੁਜ਼ਗਾਰ ਦੀ ਗਾਰੰਟੀ ਦੇ ਕੇ ਗਰੀਬ ਵਰਗ ਨੂੰ ਵੱਡਾ ਆਸਰਾ ਦਿੱਤਾ।
ਉਨ੍ਹਾਂ ਦਾਅਵਾ ਕੀਤਾ ਕਿ ਇਸ ਕਾਨੂੰਨ ਦੀ ਪੂਰੀ ਦੁਨੀਆ ਵਿੱਚ ਪ੍ਰਸ਼ੰਸਾ ਹੋਈ ਸੀ, ਪਰ ਮੋਦੀ ਸਰਕਾਰ ਨੇ ਬਿਨਾਂ ਕਿਸੇ ਅਧਿਐਨ, ਮੁਲਾਂਕਣ ਜਾਂ ਰਾਜਾਂ ਨਾਲ ਸਲਾਹ-ਮਸ਼ਵਰਾ ਕੀਤੇ ਇਸਨੂੰ ਖ਼ਤਮ ਕਰਨ ਦਾ ਫੈਸਲਾ ਲਿਆ, ਜਿਸਵਿਰੁੱਧ ਅੰਦੋਲਨ ਛੇੜਿਆ ਜਾਵੇਗਾ।
ਉਨਾ ਕਿਹਾ ਕਿ ਜਿਵੇਂ ਤਿੰਨ ਖੇਤੀ ਕਾਨੂੰਨਾਂ ਦੇ ਵਿਰੋਧ ਕਾਰਨ ਕੇਂਦਰ ਸਰਕਾਰ ਨੂੰ ਪਿੱਛੇ ਹਟਣਾ ਪਿਆ ਸੀ, ਉਸੇ ਤਰ੍ਹਾਂ ਮਨਰੇਗਾ ਦੇ ਮੁੱਦੇ ’ਤੇ ਵੀ ਲੋਕੀ ਅੰਦੋਲਨ ਜ਼ਰੂਰੀ ਹੈ। ਉਨਾ ਸਾਰੇ ਲੋਕਾਂ ਤੇ ਵਰਕਰਾਂ ਨੂੰ ਇਕਜੁਟ ਹੋ ਕੇ ਇਸ ਵਿਰੁੱਧ ਅਵਾਜ ਚੁਕਣ ਦੀ ਅਪੀਲ ਵੀ ਕੀਤੀ।