ਗੈਂਗਸਟਰ ਮੁਕਾਬਲਾ : ਲੱਕੀ ਪਟਿਆਲ ਗਰੁੱਪ ਨਾਲ ਜੁੜਿਆ ਬਦਮਾਸ਼ ਗੋਲੀ ਲੱਗਣ ਨਾਲ ਜਖਮੀ

ਚੰਡੀਗੜ, 25 ਦਸੰਬਰ : ਲੱਕੀ ਪਟਿਆਲ ਗਰੁਪ ਨਾਲ ਜੁੜੇ ਗੈਗਸਟਰ ਵਿਚਾਲੇ ਤੇ ਪੁਲਸ ਵਿਚਾਲੇ ਫਾਈਰਿੰਗ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ, ਜਿਸ ਵਿਚ ਉਕਤ ਗੈਗਸਟਰ ਜਖਮੀ ਹੋ ‌ਗਿਆ ਹੈ।
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਐਸਐਸਪੀ ਪਟਿਆਲਾ ਵਰੂਣ ਸ਼ਰਮਾ ਨੇ ਦਸਿਆ ਕਿ ਜ਼ਖਮੀ ਗੈਂਗਸਟਰ ਦੀ ਪਛਾਣ ਮਨਪ੍ਰੀਤ ਸਿੰਘ ਉਰਫ਼ ਮੰਨਾ ਵਜੋਂ ਹੋਈ ਹੈ, ਜੋ ਕਿ ਮੋਗਾ ਜ਼ਿਲ੍ਹੇ ਦੇ ਕੋਟ ਈਸੇ ਖਾਂ ਪਿੰਡ ਦਾ ਰਹਿਣ ਵਾਲਾ ਹੈ ਅਤੇ ਲੱਕੀ ਪਟਿਆਲ ਗਰੁੱਪ ਨਾਲ ਜੁੜਿਆ ਹੋਇਆ ਦੱਸਿਆ ਜਾ ਰਿਹਾ ਹੈ।

ਸਐਸਪੀ ਵਰੁਣ ਸ਼ਰਮਾ ਨੇ ਮੌਕੇ ’ਤੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਮਨਪ੍ਰੀਤ ਮੰਨਾ ਵੱਲੋਂ ਪਿਛਲੇ ਦਿਨੀਂ ਰਾਜਪੁਰਾ ਵਿੱਚ ਇੱਕ ਢਾਬੇ ’ਤੇ ਫਿਰੌਤੀ ਨਾ ਮਿਲਣ ਕਾਰਨ ਗੋਲੀਆਂ ਚਲਾਈਆਂ ਗਈਆਂ ਸਨ। ਇਸ ਤੋਂ ਇਲਾਵਾ ਪਾਤੜਾਂ ਖੇਤਰ ਦੇ ਇੱਕ ਐਨਆਰਆਈ ਪਰਿਵਾਰ ਤੋਂ ਵੀ ਫਿਰੌਤੀ ਦੀ ਮੰਗ ਕੀਤੀ ਗਈ ਸੀ ਅਤੇ ਇਨਕਾਰ ਕਰਨ ’ਤੇ ਉਥੇ ਵੀ ਫਾਇਰਿੰਗ ਕੀਤੀ ਗਈ। ਉਨਾ ਕਿਹਾਕਿ ਕਈ ਦਿਨਾਂ ਤੋ ਮੁਲਜਮ ਦਾ ਪਿਛਾ ਕੀਤਾ ਜਾ ਰਿਹਾ ਸੀ,

ਅੱਜ ਜਦੋਂ ਡਕਾਲਾ ਰੋਡ ਨੇੜੇ ਪਿੰਡ ਰਾਮਗੜ੍ਹ ਕੋਲ ਪੁਲੀਸ ਨੇ ਉਸ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਗੈਂਗਸਟਰ ਨੇ ਸੁਰੱਖਿਆ ਬਲਾਂ ’ਤੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ, ਜਿਸਤੇ ਜਵਾਬ ਵਿਚ ਉਕਤ ਗੈਗਸਟਰ ਜ਼ਖਮੀ ਹੋ ਗਿਆ।

Scroll to Top