ਮਲੇਰਕੋਟਲਾ, 25 ਦਸੰਬਰ : ਮਲੇਰਕੋਟਲਾ ਦੇ ਇਕ ਪਿੰਡ ਭੂਦਨ ਵਿੱਚ ਬੀਤੇ ਦਿਨੀ ਤਿੰਨ ਜੀਆਂ ਵਲੋ ਜਹਿਰ ਨਿਗਲਨ ਕਾਰਨ ਉਨਾ ਦੀ ਦਰਦਨਾਕ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਦੇ ਅਨੁਸਾਰ ਇਸ ਮਾਮਲੇ ਵਿਚ ਪੁਲਸ ਨੇ ਕਈ ਲੋਕਾਂ ਉਪਰ ਮਾਮਲਾ ਦਰਜ ਕੀਤਾ ਹੈ।
ਜਿਕਰਯੋਗ ਹੈ ਕਿ ਮ੍ਰਿਤਕਾਂ ਦੀ ਪਛਾਣ 31 ਸਾਲਾ ਇੰਦਰਪਾਲ ਕੌਰ, ਉਸ ਦੀ ਬਜ਼ੁਰਗ ਸੱਸ ਹਰਦੀਪ ਕੌਰ ਅਤੇ 9 ਸਾਲਾ ਪੁੱਤਰ ਜੌਰਡਨ ਸਿੰਘ ਵਜੋਂ ਹੋਈ ਹੈ। ਜਾਣਕਾਰੀ ਅਨੁਸਾਰ ਇੰਦਰਪਾਲ ਕੌਰ ਦੇ ਪਤੀ ਪਵਨਦੀਪ ਸਿੰਘ ਦੀ ਕੁਝ ਸਾਲ ਪਹਿਲਾਂ ਮੌਤ ਹੋ ਚੁੱਕੀ ਸੀ, ਜਿਸ ਤੋਂ ਬਾਅਦ ਉਹ ਆਪਣੀ ਸੱਸ ਅਤੇ ਪੁੱਤਰ ਨਾਲ ਰਹਿ ਰਹੀ ਸੀ।
ਪੁਲੀਸ ਸੂਤਰਾਂ ਮੁਤਾਬਕ ਇੰਦਰਪਾਲ ਕੌਰ ਅਤੇ ਉਸ ਦੀ ਸੱਸ ਦੀ ਮੌਤ ਰਾਤ ਸਮੇਂ ਹੀ ਹੋ ਗਈ ਸੀ। ਸਵੇਰੇ ਜਦੋਂ ਕਿ ਬਚੇ ਦੀ ਮੌਤ ਹਸਪਤਾਲ ਲਿਜਾਂਦੇ ਸਮੇ ਹੋਈ।
ਮਾਮਲੇ ਨੇ ਉਸ ਸਮੇਂ ਗੰਭੀਰ ਮੋੜ ਲਿਆ ਜਦੋਂ ਸਾਹਮਣੇ ਆਇਆ ਕਿ ਇੰਦਰਪਾਲ ਕੌਰ ਨੇ ਮੌਤ ਤੋਂ ਪਹਿਲਾਂ ਇੱਕ ਵੀਡੀਓ ਰਿਕਾਰਡ ਕੀਤੀ ਸੀ। ਇਸ ਵੀਡੀਓ ਵਿੱਚ ਉਸ ਨੇ ਗੁਆਂਢੀਆਂ ਅਤੇ ਕੁਝ ਰਿਸ਼ਤੇਦਾਰਾਂ ਸਮੇਤ ਕੁੱਲ 10 ਲੋਕਾਂ ’ਤੇ ਤਸ਼ੱਦਦ ਅਤੇ ਲੱਖਾਂ ਰੁਪਏ ਦੇ ਲੈਣ-ਦੇਣ ਸਬੰਧੀ ਤੰਗ-ਪ੍ਰੇਸ਼ਾਨ ਕਰਨ ਦੇ ਦੋਸ਼ ਲਾਏ ਹਨ।ਇਸ ਸਬੰਧੀ ਪੁਲਸ ਨੇ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸੁਰੂ ਕਰ ਦਿਤੀ ਹੈ।