ਐਲ ਜੀ ਇਲੈਕਟ੍ਰਾਨਿਕਸ ਇੰਡੀਆ ਲਿਮਿਟਡ ਦੇ ਵਿਸ਼ੇਸ਼ ਸਹਿਯੋਗ ਨਾਲ ਕਰਵਾਇਆ ਕਾਰਨੀਵਲ

ਪਟਿਆਲਾ, 24 ਦਸੰਬਰ  — ਜੈਮਸ ਪਬਲਿਕ ਸਕੂਲ ਵਿੱਚ ਆਯੋਜਿਤ ਸਾਲਾਨਾ ਕਾਰਨੀਵਲ ਨੂੰ ਐਲ ਜੀ ਇਲੈਕਟ੍ਰਾਨਿਕਸ ਇੰਡੀਆ ਲਿਮਿਟਡ ਦੇ ਵਿਸ਼ੇਸ਼ ਸਹਿਯੋਗ ਨਾਲ ਬੇਹੱਦ ਸਫ਼ਲਤਾ ਮਿਲੀ, ਜਿਸ ਦੀ ਹਰ ਪਾਸੇ ਖੁੱਲ੍ਹ ਕੇ ਸ਼ਲਾਘਾ ਕੀਤੀ ਜਾ ਰਹੀ ਹੈ। ਪ੍ਮੁੱਖ ਪ੍ਰਯੋਜਨ ਐਲ. ਜੀ ਦੁਆਰਾ ਬਹੁਤ ਹੀ ਸ਼ਾਨਦਾਰ ਤੋਹਫ਼ੇ ਜਿਵੇਂ ਕਿ ਵਾਸ਼ਿੰਗ ਮਸ਼ੀਨ, ਮਾਈਕਰੋਵੇਵ, ਸਾਊਂਡ ਬਾਰ ਆਦਿ ਨਾਲ ਲੱਕੀ ਡਰਾਅ ਜਿੱਤਣ ਵਾਲੇ ਸੱਜਣਾਂ ਨੂੰ ਸਨਮਾਨਿਤ ਕੀਤਾ ਗਿਆ। ਰੰਗਾਰੰਗ ਸਮਾਗਮ ਨੇ ਨਾ ਸਿਰਫ਼ ਬੱਚਿਆਂ ਅਤੇ ਮਾਪਿਆਂ ਨੂੰ ਮਨੋਰੰਜਨ ਨਾਲ ਜੋੜਿਆ, ਸਗੋਂ ਸਕੂਲ–ਪ੍ਰਬੰਧਕਾਂ ਦੇ ਆਪਸੀ ਸਹਿਯੋਗ ਦੀ ਮਿਸਾਲ ਵੀ ਕਾਇਮ ਕੀਤੀ।

ਦੱਸਣਯੋਗ ਹੈ ਕਿ ਕਾਰਨੀਵਲ ਦੌਰਾਨ ਮਨੋਰੰਜਕ ਸਟਾਲਾਂ, ਬੱਚਿਆਂ ਵੱਲੋਂ ਸੰਗੀਤ ਤੇ ਨਾਚ ਦੇ ਪ੍ਰਦਰਸ਼ਨ, ਖੇਡਾਂ, ਰੈਂਪ ਵਾਕ ਅਤੇ ਰਚਨਾਤਮਕ ਗਤੀਵਿਧੀਆਂ ਨੇ ਦਰਸ਼ਕਾਂ ਨੂੰ ਖ਼ਾਸ ਤੌਰ ’ਤੇ ਆਕਰਸ਼ਿਤ ਕੀਤਾ। ਹਜ਼ਾਰਾਂ ਦੀ ਗਿਣਤੀ ਵਿੱਚ ਪਹੁੰਚੇ ਲੋਕਾਂ ਨੇ ਸਮਾਗਮ ਨੂੰ ਉੱਚੇ ਦਰਜੇ ਦੀ ਯੋਜਨਾ ਅਤੇ ਸੁਚੱਜੇ ਪ੍ਰਬੰਧਾਂ ਨੂੰ ਸਰਾਹਿਆ।ਇਸ ਮੌਕੇ ਸਕੂਲ ਵੱਲੋਂ ਵਿਸ਼ੇਸ਼ ਸਹਿਯੋਗ ਦੇਣ ਵਾਲੇ ਪ੍ਰਤੀਨਿਧੀਆਂ ਦਾ ਸਨਮਾਨ ਵੀ ਕੀਤਾ ਗਿਆ।

ਇਸ ਮੌਕੇ ਡਾ. ਮੰਜਰੀ ਤੇਜਪਾਲ ਨੇ ਕਿਹਾ ਕਿ ਗੌਰਵ ਟੰਡਨ ਅਤੇ ਸੌਰਭ ਬਾਂਸਲ ਦਾ ਸਨਮਾਨ ਕਰਨਾ ਸਕੂਲ ਲਈ ਮਾਨ ਦੀ ਗੱਲ ਹੈ। ਉਨ੍ਹਾਂ ਦੱਸਿਆ ਕਿ ਐਲ ਜੀ ਇਲੈਕਟ੍ਰਾਨਿਕਸ ਇੰਡੀਆ ਲਿਮਿਟਡ ਦੇ ਸਹਿਯੋਗ ਨਾਲ ਬੱਚਿਆਂ ਲਈ ਸਿੱਖਣ ਅਤੇ ਮਨੋਰੰਜਨ ਦਾ ਅਜਿਹਾ ਮੰਚ ਤਿਆਰ ਹੋਇਆ, ਜਿਸ ਨੇ ਉਨ੍ਹਾਂ ਦੇ ਆਤਮ-ਵਿਸ਼ਵਾਸ, ਰਚਨਾਤਮਕਤਾ ਅਤੇ ਟੀਮ ਵਰਕ ਨੂੰ ਨਿਖਾਰਿਆ।

ਡਾ. ਤੇਜਪਾਲ ਨੇ ਕਿਹਾ ਕਿ ਅਜਿਹੇ ਸਹਿਯੋਗੀ ਉਪਰਾਲੇ ਵਿਦਿਆਰਥੀਆਂ ਨੂੰ ਹਕੀਕਤੀ ਜੀਵਨ ਨਾਲ ਜੋੜਦੇ ਹਨ ਅਤੇ ਉਨ੍ਹਾਂ ਵਿੱਚ ਨਵੀਂ ਸੋਚ ਨੂੰ ਉਤਸ਼ਾਹਿਤ ਕਰਦੇ ਹਨ। ਮਾਪਿਆਂ ਨੇ ਵੀ ਸਕੂਲ ਪ੍ਰਬੰਧਨ ਅਤੇ ਸਹਿਯੋਗੀ ਸੰਸਥਾ ਦੀ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਇਹ ਕਾਰਨੀਵਲ ਬੱਚਿਆਂ ਦੇ ਸਮੁੱਚੇ ਵਿਕਾਸ ਲਈ ਲਾਭਕਾਰੀ ਸਾਬਤ ਹੋਇਆ ਹੈ।

ਉਨ੍ਹਾਂ ਕਿਹਾ ਕਿ ਭਵਿੱਖ ਵਿੱਚ ਵੀ ਮਾਪਿਆਂ, ਸਪਾਂਸਰਾਂ ਅਤੇ ਉਦਯੋਗਿਕ ਸਹਿਯੋਗ ਨਾਲ ਅਜਿਹੇ ਉੱਚ ਪੱਧਰੀ ਸਮਾਗਮ ਆਯੋਜਿਤ ਕੀਤੇ ਜਾਂਦੇ ਰਹਿਣਗੇ, ਤਾਂ ਜੋ ਬੱਚਿਆਂ ਨੂੰ ਸਿੱਖਿਆ ਨਾਲ ਨਾਲ ਮਨੋਰੰਜਨ ਅਤੇ ਪ੍ਰੇਰਣਾ ਭਰੇ ਮੌਕੇ ਮਿਲਦੇ ਰਹਿਣ। ਡਾ. ਮੰਜਰੀ ਤੇਜਪਾਲ ਜੀ ਨੇ ਖ਼ਾਸ ਤੌਰ ’ਤੇ ਐਲ ਜੀ ਦੀ ਟੀਮ ਦਾ ਮੁੱਖ ਸਪਾਂਸਰ ਹੋਣ ਲਈ ਧੰਨਵਾਦ ਕੀਤਾ ਅਤੇ ਕਿਹਾ ਕਿ ਉਨ੍ਹਾਂ ਦੇ ਲਗਾਤਾਰ ਸਹਿਯੋਗ ਤੋਂ ਬਿਨਾਂ ਇਹ ਕਾਰਨੀਵਲ ਸਫਲ ਨਹੀਂ ਹੋ ਸਕਦਾ ਸੀ।

Scroll to Top