ਦਿੱਲੀ, 16 ਦਸੰਬਰ : ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਬੀਬੀਸੀ ਖਿਲਾਫ ਉਨਾ ਪ੍ਰਤੀ ਝੂਠਾ ਪ੍ਰਚਾਰ ਕਰਨ ਨੂੰ ਲੈ ਕੇ ਮਾਣਹਾਨੀ ਦਾ ਮੁਕਦਮਾ ਦਾਇਰ ਕੀਤਾ ਹੈ । ਟਰੰਪ ਨੇ ਮੁਕਦਮੇ ਤਹਿਤ 10 ਅਰਬ ਡਾਲਰ ਦੇ ਹਰਜਾਨੇ ਦੀ ਮੰਗ ਕੀਤੀ ਹੈ। ਟਰੰਪ ਦਾ ਦੋਸ਼ ਹੈ ਕਿ ਬ੍ਰਿਟਿਸ਼ ਪ੍ਰਸਾਰਕ ਨੇ ਉਨ੍ਹਾਂ ਨੂੰ ‘ਝੂਠੇ, ਅਪਮਾਨਜਨਕ ਅਤੇ ਭੜਕਾਊ’ ਤਰੀਕੇ ਨਾਲ ਪੇਸ਼ ਕੀਤਾ ਅਤੇ ਗੈਰਵਾਜਬ ਵਪਾਰਕ ਅਭਿਆਸਾਂ ਵਿੱਚ ਵੀ ਸ਼ਾਮਲ ਰਹਿਆ।
ਦਸ ਦਈਏ ਕਿ ਰਾਸ਼ਟਰਪਤੀ ਟਰੰਪ ਨੇ ਇਸ ਮੁਕੱਦਮੇ ਰਾਹੀਂ ਮਾਣਹਾਨੀ ਦੇ ਸਬੂਤਾਂ ਅਤੇ ਸੰਬੰਧਿਤ ਵਿੱਤੀ ਹਲਚਲ ਦਾ ਸਪਸ਼ਟ ਹਿਸਾਬ ਮੰਗਿਆ ਹੈ।
ਉਨਾ 33 ਸਫਿਆਂ ਦੀ ਅਪੀਲ ਵਿਚ ਟਰੰਪ ਨੇ ਦੱਸਿਆ ਕਿ ਬੀਬੀਸੀ ਦੀ ਰਿਪੋਰਟ ‘2024 ਦੀਆਂ ਅਮਰੀਕੀ ਰਾਸ਼ਟਰਪਤੀ ਚੋਣਾਂ ਵਿੱਚ ਦਖਲਅੰਦਾਜ਼ੀ ਕਰਨ ਅਤੇ ਪ੍ਰਭਾਵਿਤ ਕਰਨ ਦੀ ਇੱਕ ਬੇਸ਼ਰਮੀ ਭਰੀ ਕੋਸ਼ਿਸ਼’ ਸੀ। ਉਸ ਨੇ ਇਹ ਵੀ ਆਖਿਆ ਕਿ ਬੀਬੀਸੀ ਨੇ 6 ਜਨਵਰੀ 2021 ਦੇ ਉਨ੍ਹਾਂ ਭਾਸ਼ਣ ਦੇ ਵੱਖ-ਵੱਖ ਹਿੱਸਿਆਂ ਨੂੰ ਜੋੜ ਕੇ ਤਰੀਕਾ ਬਦਲ ਦਿੱਤਾ, ਜਿਸ ਨਾਲ ਉਨ੍ਹਾਂ ਦੇ ਕਹੇ ਗਏ ਸ਼ਬਦਾਂ ਦਾ ਅਰਥ ਗਲਤ ਤਰੀਕੇ ਨਾਲ ਪੇਸ਼ ਕੀਤਾ ਗਿਆ। ਇਸ ਲਈ ਉਨਾਂ ਹਰਜਾਨੇ ਦੀ ਮੰਗ ਕੀਤੀ ਹੈ।