ਮੈਸੀ ਦੇ ਸਮਾਗਮ ਦੌਰਾਨ ਹਫੜਾ-ਦਫੜੀ ਮਾਮਲਾ : ਰਾਜਪਾਲ ਵੱਲੋਂ ਸਟੇਡੀਅਮ ਦਾ ਦੌਰਾ

ਕੋਲਕਾਤਾ, 15 ਦਸੰਬਰ : ਅਰਜਨਟੀਨਾ ਦੇ ਵਿਸ਼ਵ ਪ੍ਰਸਿੱਧ ਫੁਟਬਾਲਰ ਲਿਓਨਲ ਮੈਸੀ ਦੀ ਆਮਦ ਮੌਕੇ ਸਾਲਟ ਲੇਕ ਸਟੇਡੀਅਮ ਵਿੱਚ ਮਚੀ ਭਗਦੜ ਦੇ ਇੱਕ ਦਿਨ ਬਾਅਦ ਪੱਛਮੀ ਬੰਗਾਲ ਦੇ ਰਾਜਪਾਲ ਸੀ. ਪੀ. ਆਨੰਦ ਬੋਸ ਨੇ ਜਾਂਚ ਕਮੇਟੀ ਦੇ ਮੈਂਬਰਾਂ ਨਾਲ ਮਿਲ ਕੇ ਸਟੇਡੀਅਮ ਦਾ ਦੌਰਾ ਕਰਕੇ ਹਾਲਾਤਾਂ ਦਾ ਜਾਇਜ਼ਾ ਲਿਆ।

ਜਾਣਕਾਰੀ ਅਨੁਸਾਰ ਬੀਤੇ ਦਿਨੀ ਰਾਜਪਾਲ ਨੂੰ ਸਾਲਟ ਲੇਕ ਸਟੇਡੀਅਮ ਵਿੱਚ ਦਾਖ਼ਲ ਨਹੀਂ ਹੋਣ ਦਿੱਤਾ ਗਿਆ ਸੀ, ਜਿਸ ਤੋਂ ਬਾਅਦ ਉਨ੍ਹਾਂ ਨੇ ਇਸ ਘਟਨਾ ਨੂੰ ਕੋਲਕਾਤਾ ਦੇ ਖੇਡ ਪ੍ਰੇਮੀਆਂ ਲਈ “ਕਾਲਾ ਦਿਨ” ਕਰਾਰ ਦਿੱਤਾ ਸੀ ਪਰ ਅੱਜ ਦੌਰੇ ਦੋਰਾਨ ਰਾਜਪਾਲ ਨੇ ਇਸ ਘਟਨਾ ਨੂੰ ਗੰਭੀਰ ਕਰਾਰ ਦਿੰਦਿਆਂ ਨਿਆਂਇਕ ਜਾਂਚ ਕਰਵਾਉਣ ਦੀ ਮੰਗ ਕੀਤੀ ਹੈ।

ਰਾਜਪਾਲ ਬੋਸ ਨੇ ਕਿਹਾ ਕਿ ਇੰਨੇ ਵੱਡੇ ਅੰਤਰਰਾਸ਼ਟਰੀ ਸਮਾਗਮ ਦੌਰਾਨ ਪ੍ਰਬੰਧਾਂ ਵਿੱਚ ਰਹੀ ਕਮੀ ਚਿੰਤਾਜਨਕ ਹੈ ਅਤੇ ਇਸ ਲਈ ਜ਼ਿੰਮੇਵਾਰ ਲੋਕਾਂ ਖ਼ਿਲਾਫ਼ ਸਖ਼ਤ ਕਾਰਵਾਈ ਹੋਣੀ ਚਾਹੀਦੀ ਹੈ। ਉਨ੍ਹਾਂ ਸੂਬਾ ਸਰਕਾਰ ਨੂੰ ਅਪੀਲ ਕੀਤੀ ਕਿ ਭਵਿੱਖ ਵਿੱਚ ਅਜਿਹੇ ਸਮਾਗਮਾਂ ਲਈ ਮਿਆਰੀ ਸੰਚਾਲਨ ਪ੍ਰਕਿਰਿਆ (SOP) ਲਾਗੂ ਕੀਤੀ ਜਾਵੇ ਤਾਂ ਜੋ ਦਰਸ਼ਕਾਂ ਦੀ ਸੁਰੱਖਿਆ ਯਕੀਨੀ ਬਣਾਈ ਜਾ ਸਕੇ।

ਰਾਜਪਾਲ ਨੇ ਕਿਹਾ ਕਿ ਸਟੇਡੀਅਮ ਵਿੱਚ ਹਫੜਾ-ਦਫੜੀ ਲਈ ਜ਼ਿੰਮੇਵਾਰ ਹਰ ਵਿਅਕਤੀ ਨੂੰ ਕਾਨੂੰਨ ਦੇ ਘੇਰੇ ਵਿੱਚ ਲਿਆਂਦਾ ਜਾਣਾ ਚਾਹੀਦਾ ਹੈ ਅਤੇ ਦਰਸ਼ਕਾਂ ਨੂੰ ਟਿਕਟਾਂ ਦੇ ਪੈਸੇ ਤੁਰੰਤ ਵਾਪਸ ਕੀਤੇ ਜਾਣ।

Scroll to Top