ਨਵੀਂ ਦਿੱਲੀ, 7 ਦਸੰਬਰ : ਭਾਰਤੀ ਮਹਿਲਾ ਕ੍ਰਿਕਟ ਟੀਮ ਦੀ ਉਪ-ਕਪਤਾਨ ਅਤੇ ਸਟਾਰ ਬੱਲੇਬਾਜ਼ ਸਮ੍ਰਿਤੀ ਮੰਧਾਨਾ ਨੇ ਐਤਵਾਰ ਨੂੰ ਆਪਣੀ ਨਿੱਜੀ ਜ਼ਿੰਦਗੀ ਬਾਰੇ ਚੱਲ ਰਹੀਆਂ ਹਫ਼ਤਿਆਂ ਦੀਆਂ ਅਟਕਲਾਂ ਨੂੰ ਖਤਮ ਕਰਦਿਆਂ ਪੁਸ਼ਟੀ ਕੀਤੀ ਕਿ ਸੰਗੀਤਕਾਰ ਪਲਾਸ਼ ਮੁਛਾਲ ਨਾਲ ਉਸਦਾ ਵਿਆਹ ਰੱਦ ਹੋ ਗਿਆ ਹੈ।
ਜਾਣਕਾਰੀ ਅਨੁਸਾਰ ਸਮ੍ਰਿਤੀ ਨੇ ਆਪਣੇ ਅਧਿਕਾਰਿਕ ਬਿਆਨ ਵਿੱਚ ਲਿਖਿਆ ਕਿ “ਮੈਨੂੰ ਇਹ ਸਪੱਸ਼ਟ ਕਰਨ ਦੀ ਲੋੜ ਹੈ ਕਿ ਵਿਆਹ ਰੱਦ ਹੋ ਗਿਆ ਹੈ। ਮੈਂ ਇਸ ਮਾਮਲੇ ਨੂੰ ਇੱਥੇ ਹੀ ਖਤਮ ਕਰਨਾ ਚਾਹੁੰਦੀ ਹਾਂ ਅਤੇ ਤੁਹਾਡੇ ਸਾਰਿਆਂ ਨੂੰ ਵੀ ਅਜਿਹਾ ਹੀ ਕਰਨ ਦੀ ਬੇਨਤੀ ਕਰਦੀ ਹਾਂ।”
ਦਸ ਦਈਏ ਕਿ ਪਿਛਲੇ ਕੁਝ ਹਫ਼ਤਿਆਂ ਤੋਂ ਦੋਨਾਂ ਦੇ ਵਿਆਹ ਨੂੰ ਲੈ ਕੇ ਸੋਸ਼ਲ ਮੀਡੀਆ ‘ਤੇ ਕਾਫੀ ਚਰਚਾ ਚੱਲ ਰਹੀ ਸੀ। ਆਖਿਰਕਾਰ, ਮੰਧਾਨਾ ਨੇ ਸੋਸ਼ਲ ਮੀਡੀਆ ‘ਤੇ ਇੱਕ ਜਨਤਕ ਬਿਆਨ ਜਾਰੀ ਕਰਦੇ ਹੋਏ ਸੱਚਾਈ ਸਾਂਝੀ ਕੀਤੀ।
ਮੰਧਾਨਾ ਨੇ ਪ੍ਰਸ਼ੰਸਕਾਂ ਅਤੇ ਮੀਡੀਆ ਨੂੰ ਦੋਵਾਂ ਪਰਿਵਾਰਾਂ ਦੀ ਨਿੱਜਤਾ ਦਾ ਸਤਿਕਾਰ ਕਰਨ ਦੀ ਅਪੀਲ ਵੀ ਕੀਤੀ ਹੈ।