ਅੰਮ੍ਰਿਤਸਰ-ਪਠਾਨਕੋਟ ਰੋਡ ‘ਤੇ ਭਿਆਨਕ ਹਾਦਸਾ, ਬੱਸ ਤੇ ਟਿੱਪਰ ਟਰੱਕ ਦੀ ਟੱਕਰ; ਕਈ ਜ਼ਖਮੀ

ਅੰਮ੍ਰਿਤਸਰ , 4 ਦਸੰਬਰ : ਅੰਮ੍ਰਿਤਸਰ-ਪਠਾਨਕੋਟ ਸੜਕ ‘ਤੇ ਕੱਥੂਨੰਗਲ ਨੇੜੇ ਇੱਕ ਬੱਸ ਬੱਜਰੀ ਨਾਲ ਭਰੇ ਟਿੱਪਰ ਟਰੱਕ ਨਾਲ ਟਕਰਾ ਗਈ, ਜਿਸ ਕਾਰਨ 35 ਤੋਂ ਜਿਆਦਾ ਲੋਕ ਜਿਥੇ ਗੰਭੀਰ ਜ਼ਖਮੀ ਹੋ ਗਏ, ਉਥੇ ਕੁੱਝ ਲੋਕਾਂਦੀ ਮੌਤ ਵੀ ਹੋ ਗਈ।
ਜਾਣਕਾਰੀ ਦੇ ਅਨੁਸਾਰ ਹਾਦਸੇ ਵਿਚ ਬੱਚੇ ਸਣੇ ਦੋ ਲੋਕਾਂ ਦੀ ਦਰਦਨਾਕ ਮੌਤ ਦੀ ਪੁਸ਼ਟੀ ਹੋਈ ਹੈ। ਪੁਲਿਸ ਨੇ ਅਜੇ ਤੱਕ ਮਰੇ ਲੋਕਾਂ ਦੀ ਸਹੀ ਗਿਣਤੀ ਸਾਂਝੀ ਨਹੀਂ ਕੀਤੀ।

ਸੜਕ ਸੁਰੱਖਿਆ ਫੋਰਸ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਉਹ ਜਦੋਂ ਮੌਕੇ ‘ਤੇ ਪਹੁੰਚੇ, ਤਾਂ ਲਗਭਗ 35 ਤੋ ਜਿਆਦਾ ਯਾਤਰੀ ਗੰਭੀਰ ਜ਼ਖਮੀ ਸਨ, ਜਿਨ੍ਹਾਂ ਨੂੰ ਤੁਰੰਤ ਇਲਾਜ ਲਈ ਨੇੜਲੇ ਹਸਪਤਾਲ ਭੇਜਿਆ ਗਿਆ। ਚਸ਼ਮਦੀਦਾਂ ਮੁਤਾਬਿਕ ਟੱਕਰ ਇੰਨੀ ਭਿਆਨਕ ਸੀ ਕਿ ਮੌਤਾਂ ਦੀ ਗਿਣਤੀ ਵੱਧਣ ਦੀ ਸੰਭਾਵਨਾ ਹੈ।

ਮਿਲੀ ਜਾਣਕਾਰੀ ਮੁਤਾਬਿਕ ਬੱਸ ਬਟਾਲਾ ਤੋਂ ਅੰਮ੍ਰਿਤਸਰ ਵੱਲ ਆ ਰਹੀ ਸੀ ਜਦੋਂ ਗੋਪਾਲਪੁਰਾ ਪਿੰਡ ਨੇੜੇ ਇੱਕ ਟਿੱਪਰ ਟਰੱਕ ਨੇ ਅਚਾਨਕ ਯੂ-ਟਰਨ ਲਿਆ। ਤੇਜ਼ ਰਫ਼ਤਾਰ ਬੱਸ ਨੇ ਬਚਾਉਣਾ ਮੁਸ਼ਕਲ ਹੋ ਗਿਆ ਅਤੇ ਟਿੱਪਰ ਨਾਲ ਵੀਰਲਾ ਟਕਰਾਅ ਹੋ ਗਿਆ। ਪੁਲਸ ਨੇ ਇਸ ਸਬੰਧੀ ਜਾਂਚ ਸ਼ੁਰੂ ਕਰ ਦਿਤੀ ਹੈ।

Scroll to Top