ਹਾਂਗਕਾਂਗ ਵਿਚ ਬਿਲਡਿੰਗਾਂ ਦੀ ਅੱਗ ਬੁਝਾਉਣ ਲਈ ਰਾਹਤ ਕਾਰਜ ਜਾਰੀ

ਦਿਲੀ, 28 ਨਵੰਬਰ : ਹਾਂਗ ਕਾਂਗ ਦੇ ਤਾਈ ਪੋ ਜ਼ਿਲ੍ਹੇ ਦੇ ਵੈਂਗ ਫੁਕ ਕੋਰਟ ਕੰਪਲੈਕਸ ਬੀਤੇ ਦਿਨੀ ਲਗੀ ਭਿਆਨਕ ਅੱਗ ਕਾਰਨ ਜਿਥੇ ਭਾਰੀ ਤਬਾਹੀ ਹੋਈ, ਉਥੇ ਹੁਣ ਤੱਕ ਕਈ ਲੋਕਾਂਦੀ ਜਾਨ ਜਾ ਚੁਕੀ ਹੈ। ਜਾਣਕਾਰੀ ਅਨੁਸਾਰ ਕੰਪਲੈਸ ਜਿਸ ਵਿੱਚ ਹਜ਼ਾਰਾਂ ਲੋਕ ਰਹਿੰਦੇ ਹਨ — ਦੇ ਕਈ ਉੱਚ ਮੰਜ਼ਿਲਾਂ ਵਾਲੇ ਟਾਵਰਾਂ ਦੀਆਂ ਖਿੜਕੀਆਂ ਤੋਂ ਘਣਾ ਕਾਲਾ ਧੂੰਆਂ ਨਿਕਲਦਾ ਦਿਖਾਈ ਦਿੱਤਾ। ਬਚਾਅ ਟੀਮਾਂ ਹੱਥਾਂ ’ਚ ਟਾਰਚਾਂ ਲੈ ਕੇ ਸੜੇ ਹੋਏ ਫਲੋਰਾਂ ’ਚ ਦਾਖਲ ਹੋ ਕੇ ਫਲੈਟਾਂ ਦੀ ਇਕ-ਇਕ ਕਰਕੇ ਤਲਾਸ਼ੀ ਕਰ ਰਹੀਆਂ ਸਨ।

ਅਧਿਕਾਰੀਆਂ ਨੇ ਕਿਹਾ ਹੈ ਕਿ ਰੈਸਕਿਊ ਕਰਮੀ ਹੁਣ ਵੀ ਕੁਝ ਅਜਿਹੇ ਅਪਾਰਟਮੈਂਟਾਂ ਤੱਕ ਪਹੁੰਚ ਬਣਾਉਣ ਦਾ ਯਤਨ ਕਰ ਰਹੇ ਹਨ ਜਿੱਥੇ ਦਾਖਲਾ ਮੁਸ਼ਕਲ ਹੈ।

ਹਾਂਗਕਾਂਗ ਦੇ ਰਿਹਾਇਸ਼ੀ ਹਾਈਰਾਈਜ਼ ਖੇਤਰ ਵਿੱਚ ਲੱਗੀ ਭਿਆਨਕ ਅੱਗ ਨੂੰ ਕਾਬੂ ਕਰਨ ਲਈ ਅੱਗ ਬੁਝਾਉਂਦਲ ਦੇ ਜਵਾਨ ਵੀਰਵਾਰ ਨੂੰ ਦੂਜੇ ਦਿਨ ਵੀ ਬੇਇੰਤਹਾ ਜਦੋਂਜਹਿਦ ਕਰਦੇ ਰਹੇ। ਸ਼ਹਿਰ ਦੇ ਹਾਲੀਆ ਇਤਿਹਾਸ ਦੀਆਂ ਸਭ ਤੋਂ ਤਬਾਹੀਕਾਰੀ ਅੱਗਾਂ ’ਚੋਂ ਇੱਕ ਮੰਨੀ ਜਾ ਰਹੀ ਇਸ ਘਟਨਾ ਵਿੱਚ ਮਰਨ ਵਾਲਿਆਂ ਦੀ ਗਿਣਤੀ ਵੱਧ ਕੇ 90 ਤੋ ਪਾਰ ਪਹੁੰਚ ਗਈ। ਇਸ ਸਬੰਧੀ ਅਧਿਕਾਰੀਆਂ ਵਲੋ ਇਹ ਯਕੀਨੀ ਬਣਾਉਣ ’ਤੇ ਹੈ ਕਿ ਸੱਤ ਇਮਾਰਤਾਂ ਦੇ ਹਰ ਯੂਨਿਟ ਦੀ ਜਾਂਚ ਕੀਤੀ ਜਾਵੇ ਤਾਂ ਕਿ ਹੋਰ ਕਿਸੇ ਸੰਭਾਵੀ ਜਾਨੀ ਨੁਕਸਾਨ ਨੂੰ ਰੋਕਿਆ ਜਾ ਸਕੇ।

Scroll to Top