ਦਿੱਲੀ, 27 ਨਵੰਬਰ : ਦਿੱਲੀ ਲਾਲ ਕਿਲਾ ਬੰਬ ਧਮਾਕੇ ਮਾਮਲੇ ਵਿਚ ਜਾਂਚ ਏਜੰਸੀ ਵਲੋ ਅੱਜ ਸੋਇਬ ਨੂੰ ਪਟਿਆਲਾ ਹਾਊਸ ਕੋਰਟ ਵਿਚ ਪੇਸ ਕੀਤਾ ਗਿਆ, ਜਿਥੇ ਸੱਤਵੇਂ ਮੁਲਜ਼ਮ ਸ਼ੋਇਬ ਵਾਸੀ ਫ਼ਰੀਦਾਬਾਦ ਨੂੰ 10 ਦਿਨਾਂ ਲਈ ਐੱਨਆਈਏ ਹਿਰਾਸਤ ਵਿਚ ਭੇਜ ਦਿੱਤਾ ਹੈ। ਸ਼ੋਇਬ ਉੱਤੇ ਧਮਾਕੇ ਨੂੰ ਅੰਜਾਮ ਦੇਣ ਵਾਲੇ ਫਿਦਾਈਨ ਉਮਰ ਉਨ ਨਬੀ ਨੂੰ ਪਨਾਹ ਦੇਣ ਦਾ ਦੋਸ਼ ਹੈ।
ਏਜੰਸੀ ਨੇ ਇੱਕ ਹੋਰ ਮੁੱਖ ਮੁਲਜ਼ਮ, ਆਮਿਰ ਰਾਸ਼ਿਦ ਅਲੀ ਨੂੰ ਵੀ ਕੋਰਟ ਵਿਚ ਪੇਸ਼ ਕੀਤਾ, ਜਿਸ ਦਾ 10 ਦਿਨਾ ਰਿਮਾਂਡ 27 ਨਵੰਬਰ ਨੂੰ ਖਤਮ ਹੋ ਗਿਆ ਸੀ। ਦੋਵਾਂ ਮੁਲਜ਼ਮਾਂ ਨੂੰ ਪ੍ਰਿੰਸੀਪਲ ਅਤੇ ਸੈਸ਼ਨ ਜੱਜ ਅੰਜੂ ਬਜਾਜ ਚੰਦਨਾ ਦੇ ਸਾਹਮਣੇ ਪੇਸ਼ ਕੀਤਾ ਗਿਆ ਜਿਨ੍ਹਾਂ ਨੇ ਸ਼ੋਏਬ ਨੂੰ 10 ਦਿਨਾਂ ਦੀ ਐਨਆਈਏ ਹਿਰਾਸਤ ਵਿੱਚ ਭੇਜ ਦਿੱਤਾ ਅਤੇ ਜਾਂਚ ਏਜੰਸੀ ਨੂੰ ਆਮਿਰ ਤੋਂ ਸੱਤ ਹੋਰ ਦਿਨਾਂ ਲਈ ਪੁੱਛਗਿੱਛ ਦੀ ਇਜਾਜ਼ਤ ਦੇ ਦਿੱਤੀ। ਸ਼ੋਇਬ ਇਸ ਮਾਮਲੇ ਵਿੱਚ ਐਨਆਈਏ ਵੱਲੋਂ ਗ੍ਰਿਫ਼ਤਾਰ ਕੀਤਾ ਗਿਆ ਸੱਤਵਾਂ ਮੁਲਜ਼ਮ ਹੈ, ਜੋ ਜੰਮੂ ਅਤੇ ਕਸ਼ਮੀਰ ਪੁਲੀਸ ਵੱਲੋਂ ਬੇਨਕਾਬ ਕੀਤੇ ਗਏ ‘ਵ੍ਹਾਈਟ-ਕਾਲਰ’ ਦਹਿਸ਼ਤੀ ਮੌਡਿਊਲ ਨਾਲ ਜੁੜਿਆ ਹੋਇਆ ਹੈ।