ਬਾਲੀਵੁਡ ਦੇ ਹੀਮੈਨ ਧਰਮਿੰਦਰ ਨੇ ਅਦਾਕਾਰੀ ਦਾ ਮੰਨਵਾਇਆ ਸੀ ਲੋਹਾ, ਲੋਕ ਕਰ ਰਹੇ ਯਾਦ

ਮੁੰਬਈ, 25 ਨਵੰਬਰ : ਆਪਣੇ ਜੋ਼ਸ਼ੀਲੇ ਡਾਈਲਾਗ ਤੇ ਅਦਾਕਾਰੀ , ਸੁੰਦਰਤਾ ਕਾਰਨ ਮਸਹੂਰ ‌ਅਭਿਨੇਤਾ ਧਰਮਿੰਦਰ ਦਿਉਲ ਅੱਜ ਸਾਨੂੰ ਸਾਰਿਆਂ ਨੂੰ ਅਲਵਿਦਾ ਆਖ ਗਏ ਹਨ। ਬੀਤੇ ਦਿਨੀ ਉਨਾ ਦਾ ਦੇਹਾਂਤ ਹੋਇਆ ਹੈ, ਜਿਸ ਕਾਰਨ ਸਾਰੀ ਦੁਨੀਆ ਅੰਦਰ ਗਮ ਦਾ ਮਾਹੌਲ ਹੈ।

ਜਿੱਥੇ ਧਰਮਿੰਦਰ ਆਪਣੇ ਜੋਸ਼ ਭਰੇ ਡਾਇਲਾਗ ਅਤੇ ਤਗੜੇ ਮੁੱਕਿਆਂ ਨਾਲ ਵਿੱਲਨਾਂ ਦੇ ਦਿਲਾਂ ਵਿਚ ਡਰ ਬਠਾ ਦਿੰਦੇ ਸਨ, ਉੱਥੇ ਹੀ ਉਹ ਗੰਭੀਰ ਕਿਰਦਾਰਾਂ ਨਾਲ ਦਰਸ਼ਕਾਂ ਦੀਆਂ ਅੱਖਾਂ ਵੀ ਨਮੀ ਕਰ ਜਾਂਦੀਆਂ ਸਨ। ਉਹਦੀ ਹਲਕੀ-ਫੁਲਕੀ ਮੁਸਕਾਨ ਕਿਸੇ ਵੀ ਦਿਲ ਨੂੰ ਪਲ ਵਿੱਚ ਜਿੱਤ ਸਕਦੀ ਸੀ, ਜਦਕਿ ਕਾਮੇਡੀ ਰੋਲਾਂ ਵਿੱਚ ਉਹ ਆਪਣੀ ਟਾਈਮਿੰਗ ਨਾਲ ਹਾਲ ਭਰ ਦੇ ਲੋਕਾਂ ਨੂੰ ਹੱਸ-ਹੱਸ ਕੇ ਲੋਟਪੋਟ ਕਰ ਦਿੰਦੇ ਸਨ।

ਅਦਾਕਾਰੀ ਦੇ ਇਸ ਅਨੋਖੇ ਹੀਰੇ ਨੇ ਲਗਭਗ 65 ਸਾਲਾਂ ਦੀ ਆਪਣੀ ਫਿਲਮੀ ਯਾਤਰਾ ਵਿੱਚ ਬਿਨਾਂ ਕਿਸੇ ਲੰਬੇ ਬ੍ਰੇਕ ਦੇ ਸੈਂਕੜੇ ਫਿਲਮਾਂ ਕੀਤੀਆਂ। ਤਿੰਨ ਸੌ ਤੋਂ ਵੱਧ ਫਿਲਮਾਂ ਦਾ ਹਿੱਸਾ ਰਹਿ ਚੁੱਕੇ ਧਰਮਿੰਦਰ ਨੂੰ ਉਹਦੀ ਬੇਮਿਸਾਲ ਸ਼ਕਲ-ਸੂਰਤ ਅਤੇ ਕਰਿਸ਼ਮੇ ਕਰਕੇ ਅਕਸਰ ‘ਗ੍ਰੀਕ ਗੌਡ’ ਦੇ ਤੌਰ ’ਤੇ ਵੀ ਸਲਾਮ ਕੀਤਾ ਜਾਂਦਾ ਸੀ। ਜਿਨਾ ਨੂੰ ਅੱਜ ਲੋਕ ਯਾਦ ਕਰ ਰਹੇ ਹਨ।

 

Scroll to Top