ਲੁਧਿਆਣਾ ਵਿਖੇ ਗਰਨੇਡ ਸਣੇ ਵਿਅਕਤੀ ਗ੍ਰਿਫਤਾਰ

ਲੁਧਿਆਣਾ, 13 ਨਵੰਬਰ :  ਲੁਧਿਆਣਾ ਪੁਲਿਸ ਨੇ ਇੱਕ ਵੱਡੀ ਸਾਜਿਸ ਨੂੰ ਨਾਕਾਮ ਬਣਾਉਂਦੇ ਹੋਏ 9 ਦੇ ਕਰੀਬ ਮੁਲਜ਼ਮਾਂ ਨੂੰ ਗਰਨੇਡ ਸਹਿਤ ਗ੍ਰਿਫਤਾਰ ਕੀਤਾ ਹੈ। ਪੁਲਿਸ ਨੇ ਮਾਮਲੇ ਦੀ ਤੁਰੰਤ ਜਾਂਚ ਸ਼ੁਰੂ ਕਰ ਦਿੱਤੀ ਹੈ।

ਜਾਣਕਾਰੀ ਅਨੁਸਾਰ ਜਾਂਚ ਟੀਮਾਂ ਨੇ ਗ੍ਰਿਫਤਾਰ ਮੁਲਜ਼ਮਾਂ ਤੋਂ ਸਬੂਤ ਇਕੱਠੇ ਕਰਨ ਦੇ ਨਾਲ-ਨਾਲ ਸਾਜਿਸ ਦੇ ਹੋਰ ਅੰਗਾਂ ਦੀ ਪੁਸ਼ਟੀ ਕਰਨ ਲਈ ਕਾਰਵਾਈ ਸ਼ੁਰੂ ਕੀਤੀ ਹੈ। ਪੁਲਿਸ ਨੇ ਸਥਾਨਕ ਲੋਕਾਂ ਨੂੰ ਸ਼ਾਂਤੀ ਬਣਾਈ ਰੱਖਣ ਅਤੇ ਸੁਰੱਖਿਆ ਨਿਯਮਾਂ ਦੀ ਪਾਲਣਾ ਕਰਨ ਦੀ ਅਪੀਲ ਕੀਤੀ ਹੈ।

ਅਧਿਕਾਰੀਆਂ ਨੇ ਦੱਸਿਆ ਕਿ ਖੁਫੀਆ ਜਾਣਕਾਰੀ ਦੇ ਆਧਾਰ ’ਤੇ ਲੁਧਿਆਣਾ ਪੁਲੀਸ ਨੇ ਐਕਸਪਲੋਸਿਵਜ਼ ਐਕਟ ਅਤੇ ਬੀਐੱਨਐੱਸ ਦੀਆਂ ਧਾਰਾਵਾਂ ਅਧੀਨ ਥਾਣਾ ਜੋਧੇਵਾਲ ਵਿੱਚ ਕੁਲਦੀਪ ਸਿੰਘ, ਸ਼ੇਖਰ ਸਿੰਘ, ਅਜੈ ਸਿੰਘ (ਤਿੰਨੋ ਮੁਕਤਸਰ ਸਾਹਿਬ ਵਾਸੀ) ਵਿਰੁੱਧ ਕੇਸ ਦਰਜ ਕੀਤਾ ਸੀ।ਇਸਤੋ ਬਾਅਦ ਜਾਂਚ ਕਰਕੇ ਹੋਰ ਵੱਖ ਵੱਖ ਕਈ ਵਿਅਕਤੀਆਂ ਉਪਰ ਮਾਮਲੇ ਦਰਜ ਕੀਤੇ ਗਏ ਹਨ।

Scroll to Top