ਪਟਿਆਲਾ, 11 ਨਵੰਬਰ – ਪੰਜਾਬੀ ਯੂਨੀਵਰਸਿਟੀ ਦੇ ਹਿੰਦੀ ਵਿਭਾਗ ਵੱਲੋਂ ਕੇਂਦਰੀ ਹਿੰਦੀ ਨਿਰਦੇਸ਼ਾਲਿਆ,ਨਵੀਂ ਦਿੱਲੀ ਦੇ ਸਹਿਯੋਗ ਨਾਲ਼ ਕਰਵਾਇਆ ਜਾ ਰਿਹਾ ਦੋ ਦਿਨਾ ਰਾਸ਼ਟਰੀ ਸੈਮੀਨਾਰ ਅੱਜ ਆਰੰਭ ਹੋ ਗਿਆ ਹੈ। ‘ਹਿੰਦੀ ਸਾਹਿਤ ਅਤੇ ਨਾਰੀ ਸ਼ਕਤੀਕਰਨ: ਚਿੰਤਨ ਅਤੇ ਚੁਣੌਤੀਆਂ’ ਵਿਸ਼ੇ ਉੱਤੇ ਕਰਵਾਏ ਜਾ ਰਹੇ ਇਸ ਸੈਮੀਨਾਰ ਸੈਮੀਨਾਰ ਦਾ ਮੁੱਖ-ਸੁਰ ਭਾਸ਼ਣ ਕੇਂਦਰੀ ਯੂਨੀਵਰਸਿਟੀ ਹਿਮਾਚਲ ਪ੍ਰਦੇਸ਼ ਦੇ ਕੁਲਪਤੀ ਪ੍ਰੋ. ਹਰਮੋਹਿੰਦਰ ਸਿੰਘ ਬੇਦੀ ਨੇ ਦਿੱਤਾ।
ਉਨ੍ਹਾਂ ਆਪਣੇ ਭਾਸ਼ਣ ਵਿੱਚ ਰਿਗਵੇਦ ਦੇ ਸਮੇਂ ਤੋਂ ਲੈ ਕੇ ਮੱਧਕਾਲ ਤੱਕ ਦੇ ਇਤਿਹਾਸਕ ਅਤੇ ਸਾਹਿਤਕ ਹਵਾਲਿਆਂ ਨਾਲ ਭਾਰਤੀ ਸਮਾਜ ਵਿੱਚ ਔਰਤ ਦੀ ਸਥਿਤੀ ਬਾਰੇ ਅਹਿਮ ਟਿੱਪਣੀਆਂ ਦਿੱਤੀਆਂ।
ਉਦਘਾਟਨੀ ਸੈਸ਼ਨ ਦੀ ਪ੍ਰਧਾਨਗੀ ਪ੍ਰਸਿੱਧ ਹਿੰਦੀ ਲੇਖਿਕ ਡਾ. ਨੀਰਜਾ ਮਾਧਵ ਨੇ ਕੀਤੀ। ਉਨ੍ਹਾਂ ਆਪਣੇ ਪ੍ਰਧਾਨਗੀ ਭਾਸ਼ਣ ਦੌਰਾਨ ਹਿੰਦੀ ਸਾਹਿਤ ਵਿੱਚ ਔਰਤ ਦੀ ਸਥਿਤੀ ਦੇ ਵੱਖ-ਵੱਖ ਪਹਿਲੂਆਂ ਬਾਰੇ ਚਾਨਣਾ ਪਾਇਆ।
ਉਦਘਾਟਨੀ ਸੈਸ਼ਨ ਦੀ ਪ੍ਰਧਾਨਗੀ ਪ੍ਰਸਿੱਧ ਹਿੰਦੀ ਲੇਖਿਕ ਡਾ. ਨੀਰਜਾ ਮਾਧਵ ਨੇ ਕੀਤੀ। ਉਨ੍ਹਾਂ ਆਪਣੇ ਪ੍ਰਧਾਨਗੀ ਭਾਸ਼ਣ ਦੌਰਾਨ ਹਿੰਦੀ ਸਾਹਿਤ ਵਿੱਚ ਔਰਤ ਦੀ ਸਥਿਤੀ ਦੇ ਵੱਖ-ਵੱਖ ਪਹਿਲੂਆਂ ਬਾਰੇ ਚਾਨਣਾ ਪਾਇਆ।
ਕੁਰਕੁਸ਼ੇਤਰ ਯੂਨੀਵਰਸਿਟੀ ਕੁਰਕੁਸ਼ੇਤਰ ਤੋਂ ਪੁੱਜੇ ਡਾ. ਲਾਲਚੰਦ ਗੁਪਤ ਮੰਗਲ ਨੇ ਵਿਸ਼ੇਸ਼ ਮਹਿਮਾਨ ਵਜੋਂ ਸਿ਼ਰਕਤ ਕੀਤੀ। ਉਨ੍ਹਾਂ ਆਪਣੇ ਭਾਸ਼ਣ ਦੌਰਾਨ ਪ੍ਰਾਚੀਨ ਅਤੇ ਵਰਤਮਾਨ ਸਮੇਂ ਔਰਤ ਦੀ ਸਥਿਤੀ ਬਾਰੇ ਚਿੰਤਾ ਪ੍ਰਗਟ ਕੀਤੀ।
ਵਿਭਾਗ ਮੁਖੀ ਡਾ. ਰਜਨੀ ਪ੍ਰਤਾਪ ਅਤੇ ਸੈਮੀਨਾਰ ਦੇ ਕੋਆਰਡੀਨੇਟਰ ਡਾ. ਨੀਤੂ ਕੌਸ਼ਲ ਨੇ ਇਹ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਉਪਰੰਤ ਹੋਏ ਦੂਜੇ ਸੈਸ਼ਨ ਦੀ ਪ੍ਰਧਾਨਗੀ ਡਾ. ਰਵੀ ਕੁਮਾਰ ਅਨੂ ਨੇ ਕੀਤੀ। ਉਨ੍ਹਾਂ ਭਾਰਤੀ ਸਾਹਿਤ ਦੇ ਮਾਧਿਅਮ ਨਾਲ਼ ਨਾਰੀ ਦੀ ਸਥਿਤੀ ਨੂੰ ਸਪਸ਼ਟ ਕੀਤਾ।

ਡੀ.ਏ.ਵੀ. ਮਹਿਲਾ ਮਹਾਵਿਦਿਆਲਿਆ ਕਰਨਾਲ ਤੋਂ ਡਾ. ਊਸ਼ਾ ਲਾਲ ਕੁਮਾਰੀ ਅਤੇ ਮਿਜ਼ੋਰਮ ਯੂਨਵਿਰਸਿਟੀ ਤੋਂ ਡਾ. ਅਖਿਲੇਸ਼ ਕੁਮਾਰ ਸ਼ਰਮਾ ਅਤੇ ਡੀ.ਏ.ਵੀ. ਕਾਲਜ ਅਬੋਹਰ ਤੋਂ ਡਾ. ਕਿਰਨ ਗਰੋਵਰ ਇਸ ਸੈਸ਼ਨ ਵਿੱਚ ਵਿਸ਼ੇਸ਼ ਬੁਲਾਰਿਆਂ ਵਜੋਂ ਸ਼ਾਮਿਲ ਹੋਏ।
ਤੀਜੇ ਸੈਸ਼ਨ ਦੀ ਪ੍ਰਧਾਨਗੀ ਮਣੀਪੁਰ ਯੂਨੀਵਰਸਿਟੀ ਤੋਂ ਡਾ. ਵਿਜੇ ਲਕਸ਼ਮੀ ਨੇ ਕੀਤੀ। ਡਾ. ਪੁਸ਼ਪਿੰਦਰ ਜੋਸ਼਼ੀ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਿਲ ਹੋਏ। ਡਾ. ਸੌਰਭ ਕੁਮਾਰ ਨੇ ਵਿਸ਼ੇਸ਼ ਬੁਲਾਰੇ ਵਜੋਂ ਆਪਣੇ ਵਿਚਾਰ ਪ੍ਰਗਟਾਏ।
ਤੀਜੇ ਸੈਸ਼ਨ ਦੀ ਪ੍ਰਧਾਨਗੀ ਮਣੀਪੁਰ ਯੂਨੀਵਰਸਿਟੀ ਤੋਂ ਡਾ. ਵਿਜੇ ਲਕਸ਼ਮੀ ਨੇ ਕੀਤੀ। ਡਾ. ਪੁਸ਼ਪਿੰਦਰ ਜੋਸ਼਼ੀ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਿਲ ਹੋਏ। ਡਾ. ਸੌਰਭ ਕੁਮਾਰ ਨੇ ਵਿਸ਼ੇਸ਼ ਬੁਲਾਰੇ ਵਜੋਂ ਆਪਣੇ ਵਿਚਾਰ ਪ੍ਰਗਟਾਏ।
ਚੌਥੇ ਸੈਸ਼ਨ ਦੀ ਪ੍ਰਧਾਨਗੀ ਡਾ. ਸੁਖਵਿੰਦਰ ਕੌਰ ਬਾਠ ਨੇ ਕੀਤੀ। ਡਾ. ਸੁਖਵਿੰਦਰ ਸਿੰਘ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਿਲ ਹੋਏ। ਕੇਂਦਰੀ ਯੂਨੀਵਰਸਿਟੀ ਹਿਮਾਚਲ ਪ੍ਰਦੇਸ਼ ਤੋਂ ਡਾ. ਪ੍ਰੀਤੀ ਸਿੰਘ ਇਸ ਮੌਕੇ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਿਲ ਹੋਏ।