ਸ਼ਾਹਬਾਜ਼ ਸ਼ਰੀਫ ਨੇ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਕੀਤੀ ਸ਼ਲਾਘਾ

ਦਿਲੀ, 10 ਨਵੰਬਰ 2025 : ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ ਨੇ ਇਕ ਵਾਰ ਫਿਰ ਤੋ ਅਮਰੀਕੀ ਰਾ਼ਸਟਰਪਤੀ ਡੋਨਲਡ ਟਰੰਪ ਦੀ ਸ਼ਰਾਹਨਾ ਕੀਤੀ ਹੈ। ਉਨਾ ਕਿਹਾ ਕਿ ਟਰੰਪ ਦੀ ਅਗਵਾਈ ਨੇ ਦੋਸ਼ੀ ਧਿਰਾਂ ਨੂੰ ਸ਼ਾਂਤੀ ਅਤੇ ਸੰਵਾਦ ਵੱਲ ਲਿਆਉਣ ਵਿੱਚ ਮਦਦ ਕੀਤੀ।

ਸ਼ਾਹਬਾਜ਼ ਸ਼ਰੀਫ ਨੇ ਬਾਕੂ ਵਿੱਚ ਅਜ਼ਰਬਾਇਜਾਨ ਦੀ ਵਿਕਟਰੀ ਡੇਅ ਪਰੇਡ ਦੌਰਾਨ ਕਿਹਾ, “ਇਹ ਟਰੰਪ ਦੀ ਦਲੇਰੀ ਅਤੇ ਫ਼ੈਸਲਾਕੁਨ ਅਗਵਾਈ ਸੀ, ਜਿਸ ਨੇ ਦੱਖਣੀ ਏਸ਼ੀਆ ਵਿੱਚ ਵੱਡੀ ਜੰਗ ਟਾਲੀ, ਸ਼ਾਂਤੀ ਸਥਾਪਤ ਕੀਤੀ ਅਤੇ ਲੱਖਾਂ ਲੋਕਾਂ ਦੀ ਜਾਨ ਬਚਾਈ।”

ਇਸ ਸਾਲ ਮਈ ਮਹੀਨੇ ਵਿੱਚ ਭਾਰਤ-ਪਾਕਿਸਤਾਨ ਵਿਚਾਲੇ ਵਧੇ ਟਕਰਾਅ ਨੂੰ ਰੋਕਣ ਲਈ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਦੀ ਸਰਾਹਨਾ ਕੀਤੀ। ਉਨ੍ਹਾਂ ਨੇ ਸਪੱਸ਼ਟ ਕੀਤਾ ਕਿ ਭਾਰਤ ਅਤੇ ਪਾਕਿਸਤਾਨ ਨੇ 10 ਮਈ ਨੂੰ ਹੋਏ ਚਾਰ ਦਿਨ ਦੇ ਸਰਹੱਦੀ ਟਕਰਾਅ ਬਾਅਦ ਸਮਝੌਤੇ ’ਤੇ ਪਹੁੰਚਿਆ ਸੀ ਅਤੇ ਇਸ ਵਿੱਚ ਕੋਈ ਤੀਜੀ ਧਿਰ ਸ਼ਾਮਲ ਨਹੀਂ ਸੀ। ਇਸ ਲਈ ਉਨਾ ਟਰੰਪ ਦੀ ਸ਼ਲਾਘਾ ਕੀਤੀ।

Scroll to Top