ਪਟਿਆਲਾ 8 ਨਵੰਬਰ : ਤਰਨਤਾਰਨ ਜ਼ਿਮਨੀ ਚੋਣ ਲਈ ਵੋਟਿੰਗ ਨੂੰ ਲੈ ਕੇ ਆਮ ਆਦਮੀ ਪਾਰਟੀ ਉਮੀਦਵਾਰ ਹਰਮੀਤ ਸਿੰਘ ਸੰਧੂ ਦੇ ਹੱਕ ਵਿੱਚ ਪੰਜਾਬ ਐਗਰੋ ਫੂਡ ਗ੍ਰੇਨ ਕਾਰਪੋਰੇਸਨ ਲਿਮਟਿਡ ਦੇ ਚੇਅਰਮੈਨ ਬਲਜਿੰਦਰ ਸਿੰਘ ਢਿੱਲੋਂ ਅਤੇ ਹਲਕਾ ਸੰਗਰੂਰ ਤੋ ਇਧਾਇਕ ਨਰਿੰਦਰ ਕੌਰ ਭਰਾਜ ਅਤੇ ਪਟਿਆਲਾ ਦੇ ਡਿਪਟੀ ਮੇਅਰ ਜਗਦੀਪ ਸਿੰਘ ਜੱਗਾ ਨੇ ਪਾਰਟੀ ਦਫਤਰ ਵਿੱਚ ਇਕ ਮੀਟਿੰਗ ਦੌਰਾਨ ਵਿਚਾਰ ਚਰਚਾ ਕੀਤੀ l
ਇਸ ਮੋਕੇ ਚੇਅਰਮੈਨ ਬਲਜਿੰਦਰ ਸਿੰਘ ਢਿੱਲੋਂ ਨੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਹਰਮੀਤ ਸਿੰਘ ਸੰਧੂ ਨੂੰ ਵੱਡੀ ਲੀਡ ਨਾਲ ਜਿਤਣ ਦਾ ਦਾਵਾ ਕੀਤਾ ਕਿਓ ਕਿ ਆਮ ਆਦਮੀ ਪਾਰਟੀ ਦੀ ਅਗੁਵਾਈ ਵਾਲੀ ਪੰਜਾਬ ਸਰਕਾਰ ਨੇ ਪੰਜਾਬ ਅੰਦਰ ਵੱਡੇ ਪੱਧਰ ਤੇ ਨੌਜਵਾਨਾਂ ਨੂੰ ਰੁਜਗਾਰ,ਪੰਜਾਬ ਵਿੱਚ ਆਏ ਹੜਾਂ ਦੀ ਆਪਦਾ ਸਮੇਂ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਹੜ ਪ੍ਰਭਾਵਿਤ ਲੋਕਾਂ ਨੂੰ ਰਾਸਨ ਸਮਗਰੀ ਕਿਸਾਨਾਂ ਨੂੰ ਨੁਕਸਾਨ ਨੂੰ ਦਾ ਮੁਆਵਜਾ ਅਤੇ ਜਿਸਕਾ ਖੇਤ ਉਸਕੀ ਰੇਤ ਸਕੀਮ ਤਹਿਤ ਵੱਡੀ ਰਾਹਤ ਦਿੱਤੀ ਹੈ
ਇਸ ਤੋ ਇਲਾਵਾਂ ਆਵਾਜਾਈ ਦੀ ਸਹੂਲਤਾਂ ਨੁੰ ਦੇਖਦੇ ਹੋਏ ਵੱਡੇ ਪਧਰ ਤੇ ਸੂਬੇ ਭਰ ਵਿੱਚ ਸੜਕਾਂ ਦਾ ਨਿਰਮਾਣ ਕੀਤਾ ਜਾ ਰਿਹਾ ਹੈ ਜੋ ਕਿ ਪੰਜਾਬ ਸਰਕਾਰ ਦੀ ਵੱਡੀ ਦੇਣ ਹੈ l ਇਸ ਤੋ ਵੀ ਵੱਡਾ ਸਲਾਘਾਯੋਗ ਕਦਮ ਹੁਣ 26 ਸਾਲਾਂ ਤੋ ਲਟਕਿਆਂ ਸਾਹਪੁਰ ਕੰਡੀ ਡੇਮ ਪ੍ਰੋਜੇਕਟ ਮਾਨ ਸਰਕਾਰ ਵੱਲੋ ਮੁਕਮਲ ਕਰਕੇ ਪੰਜਾਬ ਦੇ ਲੋਕਾਂ ਨੂੰ ਸਮਰਪਿਤ ਕਰਕੇ ਵੱਡੀ ਰਾਹਤ ਦਿੱਤੀ ਹੈ l
ਪੰਜਾਬ ਸਰਕਾਰ ਵੱਲੋਂ ਪੰਜਾਬ ਦੇ ਲੋਕਾਂ ਲਈ ਇਸ ਤਰਾਂ ਦੇ ਵਿਕਾਸ ਸੰਬੰਧੀ ਕੰਮ ਕੀਤੇ ਜਾ ਰਹੇ ਹਨ ਜਿਸ ਕਰਕੇ ਤਰਨਤਾਰਨ ਦੇ ਉਮੀਦਵਾਰ ਹਰਮੀਤ ਸਿੰਘ ਸੰਧੂ ਦੀ ਜਿੱਤ ਯਕੀਨੀ ਹੈ l ਇਸ ਮੀਟਿੰਗ ਵਿੱਚ ਚੇਅਰਮੈਨ ਢਿੱਲੋਂ ਅਤੇ ਚੋਣ ਪ੍ਰਚਾਰ ਲਈ ਆਏ ਆਮ ਆਦਮੀ ਪਾਰਟੀ ਦੇ ਅਹੁਦੇਦਾਰਾਂ ਨੇ ਦਸਿਆ ਕਿ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਅਤੇ ਪ੍ਰਤਾਪ ਸਿੰਘ ਬਾਜਵਾ ਆਪਣੇ ਹੀ ਬਿਆਨਾ ਵਿੱਚ ਬੁਰੀ ਤਰਾਂ ਉਲਝੇ ਹੋਏ ਹਨ ਜਿਸ ਕਰਕੇ ਕਾਂਗਰਸ ਇਸ ਸਮੇਂ ਡਾਵਾਂਡੋਲ ਹੈ,
ਇਸੇ ਤਰਾਂ ਅਕਾਲੀ ਦਲ ਤੇ ਭਾਜਪਾ ਦੇ ਉਮੀਦਵਾਰਾਂ ਨੂੰ ਤਰਨਤਾਰਨ ਦੇ ਲੋਕ ਪਸੰਦ ਨਹੀ ਕਰਦੇ ਕਿਓ ਕਿ ਅਕਾਲੀ ਦਲ ਨੇ ਪਹਿਲਾ ਹੀ ਪੰਥ ਦਾ ਵੱਡਾ ਘਾਣ ਕੀਤਾ ਹੈ ਅਤੇ ਭਾਜਪਾ ਨੇ ਕਿਸਾਨਾ ਦੀਆਂ ਮੰਗਾ ਨੁੰ ਲੰਬੇ ਸਮੇਂ ਤੱਕ ਧਰਨਿਆਂ ਅੰਦੋਲਨ ਦੈਰਾਨ ਵੀ ਪੂਰਾ ਨਹੀ ਕਰ ਸਕੀ ,ਜਿਸ ਕਰਕੇ ਰਵਾਇਤੀ ਪਾਰਟਿਆ ਤੋਂ ਕਿਸਾਨ ਨਾਰਾਜ ਹਨ ਅਤੇ ਇਸ ਕਰਕੇ ਤਰਨਤਾਰਨ ਵਿਖੇ ਰਾਵਿਤੀ ਪਾਰਟੀਆ ਦਾ ਕੋਈ ਆਧਾਰ ਨਹੀ ਹੈ l ਇਸ ਮੋਕੇ ਡਾ,ਤਸਵੀਰ ਕੌਰ ਹਲਕਾ ਇੰਚਾਰਜ ਮਹਿਲਾ ਵਿੰਗ ,ਸਰਪੰਚ ਸੰਤੋਖ ਸਿੰਘ, ਚਰਨਜੀਤ ਚੀਮਾਂ ਬਲਾਕ ਪ੍ਰਧਾਨ ਮਾਲੇਰਕੋਟਲਾ, ਚੇਅਰਮੈਂਨ ਬਰਖਾ ਰਾਮ ,ਗੁਰਪਿੰਦਰ ਸਿੰਘ ਛੀਨਾ,ਮਨਦੀਪ ਜੋਲਾ ,ਰਜਿੰਦਰ ਸਿੰਘ ਕੋਹਲੀ ਆਦਿ ਵੀ ਇਸ ਵਿਚਾਰ ਚਰਚਾ ਵਿੱਚ ਸਾਮਿਲ ਸਨ l