ਪਟਿਆਲਾ : ਅੱਜ ਪਟਿਆਲਾ ਵਿਖੇ ਐਨ.ਆਈ.ਐਸ ਪਟਿਆਲਾ ਦੇ ਹਾਕੀ ਗਰਾਊਂਡ ਵਿੱਚ ਹਾਕੀ ਇੰਡੀਆ ਦੇ 100 ਸਾਲ ਪੂਰੇ ਹੋਣ ਦੀ ਖੁਸ਼ੀ ਵਿੱਚ ਮਹਿਲਾ ਅਤੇ ਪੁਰਸ਼ ਵਰਗ ਦੇ ਮੈਚ ਕਰਵਾਏ ਗਏ। ਇਹਨਾਂ ਮੈਚਾਂ ਵਿੱਚ ਮਹਿਲਾ ਅਤੇ ਪੁਰਸ਼ ਵਰਗ ਦੀਆਂ ਟੀਮਾਂ ਨੇ ਹਿੱਸਾ ਲਿਆ। ਇਹ ਈਵੈਂਟ ਹਾਕੀ ਇੰਡੀਆ ਅਤੇ ਰੀਤੂ ਰਾਣੀ ਹਾਕੀ ਅਕੈਡਮੀ ਦੇ ਸਾਂਝੇ ਸਹਿਯੋਗ ਨਾਲ ਕਰਵਾਇਆ ਗਿਆ।
ਇਸ ਈਵੈਂਟ ਵਿੱਚ ਭਾਰਤੀ ਹਾਕੀ ਟੀਮ ਦੇ ਸਾਬਕਾ ਕਪਤਾਨ ਓਲੰਪੀਅਨ ਰਾਜਪਾਲ ਸਿੰਘ, ਓਲੰਪੀਅਨ ਅਰਜੁਨ ਅਵਾਰਡੀ ਪ੍ਰਭਜੋਤ ਸਿੰਘ ਅਤੇ ਐਗਜੈਕਟਿਵ ਡਾਇਰੈਕਟਰ ਐਨ.ਆਈ.ਐਸ ਪਟਿਆਲਾ ਸ਼੍ਰੀ ਵਨੀਤ ਕੁਮਾਰ, ਭਾਰਤੀ ਮਹਿਲਾ ਹਾਕੀ ਟੀਮ ਦੀ ਸਾਬਕਾ ਕਪਤਾਨ ਰੀਤੂ ਰਾਣੀ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਇਹ ਹਾਕੀ ਮੈਚ ਪੂਰੇ ਭਾਰਤ ਵਿੱਚ ਇੱਕੋ ਸਮੇਂ ਸਵੇਰੇ 8 ਵਜੇ ਤੋਂ 12 ਵਜੇ ਤੱਕ ਕਰਵਾਏ ਗਏ ਅਤੇ ਹਾਕੀ ਇੰਡੀਆ ਦਾ ਟੀਚਾ ਹੈ ਕੀ ਇੱਕੋ ਸਮੇਂ 500 ਜ਼ਿਲਿਆਂ ਵਿੱਚ 1000 ਮੈਚ ਕਰਵਾਏ ਜਾਣ।ਨਤੀਜੇ ਹੇਠ ਲਿਖੇ ਅਨੁਸਾਰ ਹਨ ਮਹਿਲਾ ਵਰਗ ਦੇ ਮੈਚ ਵਿੱਚ ਰੀਤੂ ਰਾਣੀ ਹਾਕੀ ਅਕੈਡਮੀ ਨੇ ਹਮੀਰਗੜ੍ਹ ਨੂੰ 4-2 ਨਾਲ ਹਰਾਇਆ ਅਤੇ ਰੀਤੂ ਰਾਣੀ ਹਾਕੀ ਅਕੈਡਮੀ ਨੇ ਸੋਨ ਤਗਮਾ ਜਿੱਤਿਆ।
ਪੁਰਸ਼ ਵਰਗ ਵਿੱਚ ਐਨ.ਆਈ.ਐਸ ਡਿਪਲੋਮਾ ਟੀਮ ਨੇ ਰੀਤੂ ਰਾਣੀ ਹਾਕੀ ਅਕੈਡਮੀ ਨੂੰ 6-5 ਦੇ ਫਰਕ ਨਾਲ ਹਰਾਇਆ।ਐਨ.ਆਈ.ਐਸ ਡਿਪਲੋਮਾ ਟੀਮ ਨੇ ਸੋਨ ਤਮਗਾ ਜਿੱਤਿਆ।ਇਸ ਮੌਕੇ ਜਾਣਕਾਰੀ ਸਾਂਝੀ ਕਰਦਿਆਂ ਭਾਰਤੀ ਹਾਕੀ ਟੀਮ ਦੇ ਸਾਬਕਾ ਕਪਤਾਨ ਅਤੇ ਓਲੰਪੀਅਨ ਰਾਜਪਾਲ ਸਿੰਘ ਨੇ ਕਿਹਾ ਕਿ ਅਜਿਹੇ ਉਪਰਾਲੇ ਨਾਲ ਹਾਕੀ ਨੂੰ ਨਵੀਂ ਦਿਸ਼ਾ ਮਿਲੇਗੀ ਅਤੇ ਨੌਜਵਾਨਾਂ ਵਿੱਚ ਹਾਕੀ ਖੇਡ ਨੂੰ ਲੈ ਕੇ ਚੰਗੀ ਵਿਚਾਰਧਾਰਾ ਬਣੇਗੀ
ਉਹਨਾਂ ਦੱਸਿਆ ਕਿ ਭਾਰਤ ਵਿੱਚ ਅਜਿਹੇ ਟੂਰਨਾਮੈਂਟ ਹੋਣੇ ਚਾਹੀਦੇ ਹਨ ਤਾਂ ਕਿ ਨੌਜਵਾਨ ਪੀੜੀ ਨੂੰ ਪੁਰਾਣੇ ਖਿਡਾਰੀਆਂ ਦੀਆਂ ਪ੍ਰਾਪਤੀਆਂ ਬਾਰੇ ਜਾਣਕਾਰੀ ਮਿਲ ਸਕੇ। ਹਾਕੀ ਓਲੰਪੀਅਨ ਅਰਜਨ ਅਵਾਰਡੀ ਪ੍ਰਭਜੋਤ ਸਿੰਘ ਨੇ ਕਿਹਾ ਕਿ ਹਾਕੀ ਇੰਡੀਆ ਵੱਲੋਂ ਅਜਿਹੇ ਉਪਰਾਲੇ ਕਰਦੇ ਰਹਿਣਾ ਚਾਹੀਦਾ ਹੈ ਤਾਂ ਕਿ ਨੌਜਵਾਨਾਂ ਵਿੱਚ ਹਾਕੀ ਖੇਡ ਨੂੰ ਲੈ ਕੇ ਉਤਸ਼ਾਹ ਬਣਿਆ ਰਹੇ। ਇਸ ਮੌਕੇ ਐਨਐਸ ਐਨਐਸ ਪਟਿਆਲਾ ਦੇ ਐਗਜੈਕਟਿਵ ਡਾਇਰੈਕਟਰ ਵਨੀਤ ਕੁਮਾਰ ਨੇ ਕਿਹਾ ਕਿ ਭਾਰਤ ਸਰਕਾਰ ਦੇ ਖੇਡ ਮੰਤਰਾਲਾ ਅਤੇ ਹਾਕੀ ਇੰਡੀਆ ਵੱਲੋਂ ਜੋ ਇਹ ਉਪਰਾਲਾ ਕੀਤਾ ਗਿਆ ਹੈ ਸ਼ਲਾਘਾਯੋਗ ਕਦਮ ਹੈ ਅਤੇ ਅਜਿਹੇ ਈਵੈਂਟਸ ਨਾਲ ਨੌਜਵਾਨਾਂ ਵਿੱਚ ਖੇਡ ਕਲਚਰ ਨੂੰ ਪ੍ਰਫੁੱਲਤ ਕਰਨ ਵਿੱਚ ਸਹਿਯੋਗ ਮਿਲੇਗਾ।
ਇਸ ਮੌਕੇ ਭਾਰਤੀ ਮਹਿਲਾ ਹਾਕੀ ਟੀਮ ਦੀ ਸਾਬਕਾ ਕਪਤਾਨ ਰੀਤੂ ਰਾਣੀ ਨੇ ਕਿਹਾ ਕਿ ਹਾਕੀ ਇੰਡੀਆ ਵੱਲੋਂ 100 ਸਾਲ ਪੂਰੇ ਹੋਣ ਤੇ ਜੋ ਪੂਰੇ ਦੇਸ਼ ਵਿੱਚ ਟੂਰਨਾਮੈਂਟ ਕਰਵਾਏ ਜਾ ਰਹੇ ਹਨ ਇਹ ਇੱਕ ਸ਼ਲਾਗਾ ਜੋ ਕਦਮ ਹੈ ਅਤੇ ਵਿਸ਼ੇਸ਼ ਤੌਰ ਤੇ ਲੜਕੀਆਂ ਲਈ ਅਜਿਹੇ ਟੂਰਨਾਮੈਂਟ ਬਹੁਤ ਜਰੂਰੀ ਹਨ ਉਹਨਾਂ ਕਿਹਾ ਕਿ ਭਾਰਤ ਵਿੱਚ ਆਪਣੇ ਪੱਧਰ ਤੇ ਜੋ ਅਕੈਡਮੀਆਂ ਕੰਮ ਕਰ ਰਹੀਆਂ ਹਨ ਉਹਨਾਂ ਦਾ ਕੰਮ ਹੀ ਸ਼ਲਾਗਾਯੋਗ ਹੈ।