ਨਵੀਂ ਦਿੱਲੀ, 6 ਨਵੰਬਰ 2025 : ਵਿਸ਼ਵ ਕੱਪ ਜਿੱਤਣ ਤੋਂ ਬਾਅਦ ਭਾਰਤੀ ਮਹਿਲਾ ਕ੍ਰਿਕਟ ਟੀਮ ਨੇ ਅੱਜ ਦੇਸ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਖਾਸ ਮੁਲਾਕਾਤ ਕੀਤੀ ਹੈ, ਜਿਸ ਤੇੇ ਪ੍ਰਧਾਨ ਮੰਤਰੀ ਨੇ ਵੀ ਉਨਾ ਨੂੰ ਸਬਾਸ਼ੀ ਦਿੰਦਿਆਂ ਉਨਾ ਦੀ ਹੌਸਲਾ ਅਫਜਾਈ ਕੀਤੀ ਹੈ। ਜਿਕਰਯੋਗ ਹੈ ਕਿ ਟੀਮ ਨਾਲ ਮੁੱਖ ਕੋਚ ਅਮੋਲ ਮਜ਼ੂਮਦਾਰ ਅਤੇ ਬੀਸੀਸੀਆਈ ਪ੍ਰਧਾਨ ਮਿਥੁਨ ਮਨਹਾਸ ਵੀ ਹਾਜ਼ਰ ਸਨ।
ਪ੍ਰਧਾਨ ਮੰਤਰੀ ਨੇ ਵੀਰਵਾਰ ਨੂੰ ਆਪਣੇ ਸੋਸ਼ਲ ਮੀਡੀਆ ਪਲੇਟਫਾਰਮਾਂ ’ਤੇ ਇਸ ਗੱਲਬਾਤ ਦੀ ਵੀਡੀਓ ਸਾਂਝੀ ਕੀਤੀ, ਜਿਸ ਵਿੱਚ ਕਪਤਾਨ
ਹਰਮਨਪ੍ਰੀਤ ਕੌਰ ਨੇ ਪੁਰਾਣੀਆਂ ਯਾਦਾਂ ਤਾਜ਼ੀਆਂ ਕਰਦਿਆਂ ਕਿਹਾ,
“ਮੈਨੂੰ ਅਜੇ ਵੀ ਯਾਦ ਹੈ ਜਦੋਂ ਅਸੀਂ 2017 ਵਿੱਚ ਤੁਹਾਨੂੰ ਮਿਲੇ ਸੀ। ਉਸ ਵੇਲੇ ਅਸੀਂ ਟਰਾਫੀ ਨਹੀਂ ਜਿੱਤੀ ਸੀ, ਪਰ ਅੱਜ ਇਹ ਮਾਣ ਦੀ ਗੱਲ ਹੈ ਕਿ ਜਿਸ ਸੁਪਨੇ ਲਈ ਸਾਲਾਂ ਤੱਕ ਮਿਹਨਤ ਕੀਤੀ, ਉਹ ਸੱਚ ਹੋ ਗਿਆ ਹੈ।”
ਇਹ ਮੁਲਾਕਾਤ ਸਿਰਫ਼ ਕ੍ਰਿਕਟ ਤੱਕ ਸੀਮਿਤ ਨਹੀਂ ਰਹੀ। ਗੱਲਬਾਤ ਦੌਰਾਨ ਖਿਡਾਰੀਆਂ ਨੇ ਮੋਦੀ ਨਾਲ ਹਲਕਾ-ਫੁਲਕਾ ਮਾਹੌਲ ਸਾਂਝਾ ਕਰਦਿਆਂ ਟੈਟੂ, ਫਿਟਨੈੱਸ ਰੁਟੀਨ ਅਤੇ ਸਕਿਨਕੇਅਰ ਵਰਗੇ ਵਿਸ਼ਿਆਂ ’ਤੇ ਵੀ ਖੁੱਲ੍ਹ ਕੇ ਗੱਲ ਕੀਤੀ।